ਸ਼ਿਵ ਸੈਨਾ ਦੇ ਸਾਬਕਾ ਮੁਖੀ ਰਮੇਸ਼ ਸਾਹੂ ਨੂੰ ਮੰਗਲਵਾਰ ਦੇਰ ਰਾਤ ਇੰਦੌਰ ਵਿਚ ਅਣਪਛਾਤੇ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜ਼ ਪੰਜਾਬ

ਇੰਦੌਰ , 2 ਸਤੰਬਰ – ਸ਼ਿਵ ਸੈਨਾ ਦੀ ਮੱਧ ਪ੍ਰਦੇਸ਼ ਇਕਾਈ ਦੇ ਸਾਬਕਾ ਮੁਖੀ ਰਮੇਸ਼ ਸਾਹੂ ਨੂੰ ਮੰਗਲਵਾਰ ਦੇਰ ਰਾਤ ਇੰਦੌਰ ਵਿਚ ਇਕ ਅਣਪਛਾਤੇ ਬਦਮਾਸ਼ ਨੇ ਗੋਲੀ ਮਾਰ ਕੇ ਮਾਰ ਦਿੱਤਾ। ਰਮੇਸ਼ ਸਾਹੂ ਦੀ ਪਤਨੀ ਅਤੇ ਬੇਟੀ ਨੂੰ ਵੀ ਸੱਟਾਂ ਲੱਗੀਆਂ ਹਨ।

ਰਾਜ ਦੇ ਇੰਚਾਰਜ ਆਰਐਨਐਸ ਭਦੋਰੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਸ਼ਿਵ ਸੈਨਾ ਦੀ ਸਟੇਟ ਯੂਨਿਟ ਦੇ ਸਾਬਕਾ ਮੁਖੀ ਰਮੇਸ਼ ਸਾਹੂ ਇੰਦੌਰ-ਖੰਡਵਾ ਰੋਡ ‘ਤੇ ਉਮਰੀਖੇੜਾ ਪਿੰਡ ਵਿਚ ਢਾਬਾ ਚਲਾਉਂਦੇ ਸਨ। ਇਥੇ ਹੀ ਇੱਕ ਅਣਪਛਾਤੇ ਬਦਮਾਸ਼ ਨੇ ਮੰਗਲਵਾਰ ਦੇਰ ਰਾਤ ਉਸ ਦੀ ਛਾਤੀ ਤੇ ਗੋਲੀ ਮਾਰ ਕੇ ਉਸ ਦੀ ਜਾਨ ਲੈ ਲਈ।
ਉਨ੍ਹਾਂ ਨੇ ਕਿਹਾ ਕਿ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਦੋਰੀਆ ਨੇ ਕਿਹਾ ਕਿ ਸਾਹੂ ਇਨ੍ਹੀਂ ਦਿਨੀਂ ਸ਼ਿਵ ਸੈਨਾ ਵਿਚ ਸਰਗਰਮ ਨਹੀਂ ਸੀ। ਘਟਨਾ ਬਾਰੇ ਸੁਰਾਗ ਲੈਣ ਲਈ ਉਸ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਲੋਕਾਂ ਤੋਂ ਕਤਲ ਬਾਰੇ ਜਾਣਕਾਰੀ ਲਈ ਜਾ ਰਹੀ ਹੈ।