ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਆਪ ਨੂੰ 7 ਦਿਨ ਲਈ ਇਕਾਂਤਵਾਸ ‘ਚ ਕੀਤਾ – ਕੋਰੋਨਾ ਗ੍ਰਸਤ ਵਿਧਾਇਕ ਲੈ ਗਿਆ ਸੀ ਅਸ਼ੀਰਵਾਦ

            ਨਿਊਜ਼ ਪੰਜਾਬ
ਚੰਡੀਗੜ੍ਹ , 28 ਅਗਸਤ -ਕੋਰੋਨਾ ਗ੍ਰਸਤ ਵਿਧਾਇਕ ਨੂੰ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਆਪ ਨੂੰ 7 ਦਿਨ ਲਈ ਇਕਾਂਤਵਾਸ ਕਰ ਲਿਆ ਹੈ I ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰਾਂ ਦੇ ਕਹਿਣ ‘ਤੇ ਅਤੇ ਸਰਕਾਰ ਦੀਆਂ ਗਾਈਡ ਲਾਈਨ ‘ਤੇ ਆਪਣੇ ਆਪ ਨੂੰ 7 ਦਿਨਾਂ ਲਈ ਇਕਾਂਤਵਾਸ ਕੀਤਾ ਹੈ
ਖਬਰ ਅਨੁਸਾਰ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜਦੋ ਅੱਜ ਵਿਧਾਨ ਸਭਾ ਵਿੱਚ ਕੋਰੋਨਾ ਲਈ ਰੈਪਿਡ ਟੈਸਟ ਕਰਵਾਕੇ ਨੇਗਟਿਵ ਰਿਪੋਰਟ ਆਉਣ ‘ਤੇ ਵਿਧਾਨ ਸਭਾ ਅੰਦਰ ਗਿਆ ਅਤੇ ਮੁੱਖ ਮੰਤਰੀ ਸਮੇਤ ਕਈ ਵਿਧਾਇਕ ਨੂੰ ਮਿਲਿਆ ਇਸੇ ਦੌਰਾਨ ਉਹਨੂੰ ਜੀਰੇ ਤੋਂ ਕਰਵਾਏ ਕੋਰੋਨਾ ਟੈਸਟ ਦੀ  ਰਿਪੋਰਟ ਪਾਜ਼ੇਟਿਵ ਮਿਲਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਸਾਰੇ ਪਾਸੇ ਚਿੰਤਾ ਦਾ ਮਹੌਲ ਪੈਦਾ ਹੋ ਗਿਆ I ਹੁਣ ਵਿਧਾਇਕ ਜੀਰਾ ਦਾ ਦੁਬਾਰਾ ਟੈਸਟ ਲਿਆ ਗਿਆ ਹੈ ਜਿਸ ਦੇ ਨਤੀਜੇ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆ ਸਕੇਗੀ I ਪ੍ਰੰਤੂ ਮੁੱਖ ਮੰਤਰੀ ਨੇ ਡਾਕਟਰੀ ਸਲਾਹ ਤੇ ਆਪਣੇ ਆਪ ਨੂੰ 7 ਦਿਨ ਲਈ ਇਕਾਂਤਵਾਸ ਕਰ ਲਿਆ ਹੈ I ਸਿਹਤ ਅਧਿਕਾਰੀਆਂ ਵਲੋਂ ਉਨ੍ਹਾਂ ਵਿਧਾਇਕਾਂ ਅਤੇ ਅਧਿਕਾਰੀਆਂ ਦੀ ਸੂਚੀ ਬਣਾਈ ਜਾ ਰਹੀ ਹੈ ਜਿਹੜੇ ਪ੍ਰਭਾਵਿਤ ਵਿਧਾਇਕ ਦੇ ਸੰਪਰਕ ਵਿੱਚ ਆਏ ਸਨ 

 

ਤਸਵੀਰ – ਵਿਧਾਨ ਸਭਾ ਵਿੱਚ ਮੁੱਖ ਮੰਤਰੀ ਤੋਂ ਅਸ਼ੀਰਵਾਦ ਲੈਂਦਾ ਹੋਇਆ ਵਿਧਾਇਕ ਕੁਲਬੀਰ ਸਿੰਘ ਜ਼ੀਰਾ