ਕਰਫਿਊ – ਉਦਯੋਗ ਚਲਾਉਣ ਦੀ ਹੈ ਆਗਿਆ – ਕਰਫਿਊ ਪਾਸ ਦੀ ਲੋੜ ਨਹੀਂ – ਆਵਾਜਾਈ ਲਈ – -ਪੜ੍ਹੋ ਵੇਰਵਾ

ਨਿਊਜ਼ ਪੰਜਾਬ
ਲੁਧਿਆਣਾ , 22 ਅਗਸਤ – ਪੰਜਾਬ ਵਿੱਚ ਲਾਗੂ ਕੀਤੀਆਂ ਨਵੀਆਂ ਪਾਬੰਦੀਆਂ ਅਨੁਸਾਰ ਸੂਬੇ ਦੇ 5 ਸ਼ਹਿਰਾਂ ਲੁਧਿਆਣਾ ,ਅਮ੍ਰਿਤਸਰ , ਜਲੰਧਰ , ਪਟਿਆਲਾ ਅਤੇ ਐਸ ਏ ਐਸ ਨਗਰ ( ਮੁਹਾਲੀ ) ਵਿੱਚ ਅੱਜ ਸ਼ਨੀਵਾਰ ਅਤੇ ਕਲ ਐਤਵਾਰ ਵਿਸ਼ੇਸ਼ ਜਰੂਰੀ ਸਰਗਰਮੀਆਂ ਤੋਂ ਬਿਨਾ ਪੂਰਨ ਕਰਫਿਊ ਲਾਗੂ ਰਹੇਗਾ |
ਦੇਰ ਰਾਤ ਜਾਰੀ ਆਰਡਰ ਅਨੁਸਾਰ ਉਦਯੋਗ ਚਲਾਉਣ ਦੀ ਆਗਿਆ ਦਿੱਤੀ ਗਈ ਹੈ I ਫੈਕਟਰੀ ਵਰਕਰ ਅਤੇ ਸਟਾਫ ਨੂੰ ਆਵਾਜਾਈ ਲਈ ਕਿਸੇ ਕਰਫਿਊ ਪਾਸ ਦੀ ਲੋੜ ਨਹੀਂ ਹੈ ਉਹ ਸਿਰਫ ਆਵਾਜਾਈ ਵੇਲੇ ਆਪਣੀ ਫੈਕਟਰੀ ਦਾ ਆਈ ਕਾਰਡ ਜਾ ਲੈਟਰਪੈਡ ਤੇ ਲਿਖੀ ਸ਼ਨਾਖਤ ਹੀ ਪਾਸ ਮਨਿਆ ਜਾਵੇਗਾ | ਫੈਕਟਰੀ ਵੱਖ -ਵੱਖ ਸ਼ਿਫਟਾਂ ਵਿੱਚ ਵੀ ਚਲਾਈ ਜਾ ਸਕਦੀ ਹੈ |