ਕਰਫਿਊ ਦੋਵੇ ਦਿਨ ਰਹੇਗਾ – ਉਦਯੋਗ ,ਸਿਹਤ ਸੇਵਾਵਾਂ , ਬੈਂਕ , ਏ ਟੀ ਐਮ , ਬੀਮਾ ਕੰਪਨੀਆਂ , ਸਟਾਕ ਮਾਰਕੀਟ ,ਪਬਲਿਕ ਟ੍ਰਾਂਸਪੋਰਟ ਅਤੇ ਉਸਾਰੀ ਉਦਯੋਗ ਨੂੰ ਕੰਮ ਕਰਨ ਦੀ ਛੋਟ

ਨਿਊਜ਼ ਪੰਜਾਬ
ਚੰਡੀਗੜ੍ਹ , 21 ਅਗਸਤ – ਪੰਜਾਬ ਸਰਕਾਰ ਦੇ ਸਪੈਸ਼ਲ ਚੀਫ ਸੈਕਟਰੀ ਹੋਮ ਵਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਰਾਜ ਵਿੱਚ 167 ਕਸਬਿਆਂ / ਸ਼ਹਿਰਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਕਰਫਿਊ ਰਹੇਗਾ ਜਦੋ ਕਿ ਸਾਰੇ ਪੰਜਾਬ ਵਿੱਚ ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋਵੇਗਾ I ਬਾਹਰੋਂ ਆਉਣ ਵਾਲੇ ਯਾਤਰੂ ਕਰਫਿਊ ਦੌਰਾਨ ਆਪਣੇ ਘਰਾਂ ਤੱਕ ਜਾ ਸਕਣਗੇ I ਨੈਸ਼ਨਲ ਹਾਈਵੇਅ ਅਤੇ ਅੰਤਰਰਾਜੀ ਆਵਾਜਾਈ ਜਾਰੀ ਰਹੇਗੀ I
ਸਿਹਤ ਸੇਵਾਵਾਂ , ਬੈਂਕ , ਏ ਟੀ ਐਮ , ਬੀਮਾ ਕੰਪਨੀਆਂ , ਸਟਾਕ ਮਾਰਕੀਟ ,ਪਬਲਿਕ ਟ੍ਰਾਂਸਪੋਰਟ ਉਦਯੋਗ ਮਲਟੀ ਸ਼ਿਫਟ ਵਿੱਚ ਚਲਣ ਵਾਲੇ ਅਤੇ ਉਸਾਰੀ ਉਦਯੋਗ ਕੰਮ ਕਰਨ ਦੀ ਛੋਟ ਰਹੇਗੀ |
ਆਮ ਦੁਕਾਨਾਂ ਅਤੇ ਮਾਲਜ਼ ਦੋਵੇ ਦਿਨ ਬੰਦ ਰਹਿਣਗੇ ਪਰ ਸ਼ਰਾਬ ਦੇ ਠੇਕੇ , ਰੈਸਟੋਰੈਂਟ ਸ਼ਾਮ ਦੇ 6 .30 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ I ਹੋਟਲ ਤੇ ਕੋਈ ਬੰਦਿਸ਼ ਨਹੀਂ ਹੈ I ਧਾਰਮਿਕ ਅਸਥਾਨ ਸ਼ਾਮ 6 .30 ਵਜੇ ਤੱਕ ਖੁੱਲਣਗੇ I ਸਰਕਾਰ ਵਲੋਂ ਜਿਲ੍ਹਾ ਪ੍ਰਸਾਸ਼ਨ ਨੂੰ ਕਿਹਾ ਗਿਆ ਕਿ ਉਹ ਲੋੜ ਅਨੁਸਾਰ ਜਨਤਿਕ ਹਿੱਤ ਲਈ ਫੈਂਸਲੇ ਲੈ ਸਕਦੇ ਹਨ I

ਆਰਡਰ ਪੜ੍ਹਨ ਲਈ ਇਸ ਲਿੰਕ ਨੂੰ ਟੱਚ ਕਰੋ

Restrictions