ਆਪ ਕੌਂਸਲਰ ਵਿਰੁੱਧ ਕਤਲ ਦਾ ਮੁਕੱਦਮਾ ਦਰਜ – ਦਿੱਲੀ ਦੀਆ ਹਿੰਸਕ ਕਾਰਵਾਈਆਂ ਵਿਚ ਮਿਰਤਕਾਂ ਦੀ ਗਿਣਤੀ ਵੱਧ ਕੇ 38 ਹੋਈ
ਆਈ ਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਹਤਿਆ ਦਾ ਦੋਸ਼ – ਬੇ ਰਹਮੀ ਨਾਲ ਚਾਕੂ ਮਾਰ-ਮਾਰ ਕੇ ਕੀਤਾ ਕਤਲ
ਨਵੀ ਦਿੱਲੀ 27 ਫਰਵਰੀ ( ਨਿਊਜ਼ ਪੰਜਾਬ ) ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਦੇ ਵਿਰੁੱਧ ਆਈ ਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਹਤਿਆ ਅਤੇ ਹਿੰਸਕ ਕਾਰਵਾਈਆਂ ਵਿਚ ਸ਼ਾਮਲ ਹੋਣ ਤੇ ਕੇਸ ਦਰਜ ਕਰ ਲਿਆ ਹੈ , ਅੰਕਿਤ ਸ਼ਰਮਾ ਜਿਸ ਦੀ ਲਾਸ਼ ਇਲਾਕੇ ਦੇ ਨਾਲੇ ਵਿੱਚੋ ਮਿਲੀ ਸੀ ਦੀ ਪੋਸਟ ਮਾਰਟਮ ਰਿਪੋਰਟ ਮਿਲਣ ਤੇ ਪੁਲਿਸ ਨੇ ਕਤਲ ਦਾ ਮੁਕਦਮਾ ਦਰਜ ਕੀਤਾ ਹੈ , ਰਿਪੋਰਟ ਅਨੁਸਾਰ ਅੰਕਿਤ ਸ਼ਰਮਾ ਦੀ ਮੌਤ ਚਾਕੂ ਮਾਰ ਕੇ ਕੀਤੀ ਗਈ ਹੈ I ਪੁਲਿਸ ਨੇ ਆਪ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਦੀ ਫੈਕਟਰੀ ਅਤੇ ਘਰ ਸੀਲ ਕਰ ਦਿੱਤਾ ਹੈ I ਦਿੱਲੀ ਦੀਆ ਹਿੰਸਕ ਕਾਰਵਾਈਆਂ ਵਿਚ ਅੱਜ ਵੀਰਵਾਰ ਤਕ ਮਿਰਤਕਾਂ ਦੀ ਗਿਣਤੀ ਵੱਧ ਕੇ 38 ਹੋ ਗਈ ਹੈ , ਗੁਰੂ ਤੇਗ ਬਹਾਦਰ ਹਸਪਤਾਲ ਜਿਥੇ ਸਭ ਤੋਂ ਵੱਧ ਫੱਟੜ ਇਲਾਜ ਵਾਸਤੇ ਲਿਆਂਦੇ ਗਏ ਸਨ ਵਿਚ ਹੁਣ ਤਕ 38 ਮੌਤਾਂ ਹੋ ਚੁੱਕੀਆਂ ਹਨ ਜਦੋ ਕੇ ਐਲ ਐਨ ਜੇ ਪੀ ਹਸਪਤਾਲ ਵਿਚ 2 , ਜੇ ਪੀ ਸੀ ਹਸਪਤਾਲ ਵਿਚ 1 ਤੋਂ ਇਲਾਵਾ ਇੱਕ ਪੁਲਿਸ ਮੁਲਾਜਮ ਰਤਨ ਲਾਲ ਦੀ ਮੌਤ ਵੀ ਹੋ ਚੁਕੀ ਹੈ I ਆਪ ਪਾਰਟੀ ਨੇ ਆਪਣੇ ਕੌਂਸਲਰ ਤਾਹਿਰ ਹੁਸੈਨ ਨੂੰ ਪਾਰਟੀ ਵਿੱਚੋ ਕੱਢ ਦਿੱਤਾਹੈ , ਪਾਰਟੀ ਮੁਖੀ ਅਤੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਆਪ ਕੌਂਸਲਰ ਜੇ ਦੋਸ਼ੀ ਹੈ ਤਾ ਉਸ ਨੂੰ ਡਬਲ ਸਜਾ ਦਿਤੀ ਜਾਵੇ I