ਰੇਲਵੇ ਨੂੰ ਆਇਆ ਕੋਰੋਨਾ ਰਾਸ – ਪੂਰੇ ਇੱਕ ਸਾਲ ਵਿੱਚ ਕਮਾਏ 5461 ਕਰੋੜ ਰੁਪਏ – ਸੜਕੀ ਟ੍ਰਾਂਸਪੋਰਟ ਨੂੰ ਪਛਾੜ ਰੇਲਵੇ ਢੋਆ – ਢੁਆਈ ਤੇ ਹੋਇਆ ਕਾਬਜ਼

newspunjab.net                       ਰੇਲਵੇ ਵਲੋਂ ਫ਼ਲ , ਫੁੱਲ , ਸਬਜ਼ੀਆਂ ਅਤੇ ਹੋਰ ਖੇਤੀਬਾੜੀ ਨਾਲ ਸਬੰਧਿਤ ਵਸਤੂਆਂ ਖਾਸ ਕਰ ਡੇਅਰੀ ਫਾਰਮਿੰਗ ਨਾਲ ਜੁੜੀਆਂ ਵਸਤੂਆਂ ਦੁੱਧ ,ਦਹੀ,ਪਨੀਰ , ਤਾਜ਼ਾ ਮੱਖਣ – ਲੱਸੀ ਆਦਿ ਦੀ ਢੋਅ -ਢੁਆਈ ਜੋ ਫਾਸਟ ਟਰੈਕ ਤੇ ਹੋਵੇਗੀ ਲਈ ‘ ਕਿਸਾਨ ਰੇਲ ‘ ਸ਼ੁਰੂ ਕਰ ਰਿਹਾ ਹੈ

 

ਨਿਊਜ਼ ਪੰਜਾਬ
ਨਵੀ ਦਿੱਲੀ , 21 ਅਗਸਤ -ਕੋਰੋਨਾ ਮਹਾਂਮਾਰੀ ਦੌਰਾਨ ਜਦੋ ਸਾਰੇ ਦੇਸ਼ ਦਾ ਕਾਰੋਬਾਰ ਮੁਸੀਬਤ ਵਿੱਚ ਚਲੇ ਗਏ ਹਨ ਉਸ ਵੇਲੇ ਭਾਰਤੀ ਰੇਲਵੇ ਨੂੰ ਵਾਧੂ ਕਮਾਈ ਵੀ ਹੋ ਰਹੀ ਹੈ I 19 ਅਗਸਤ ਤੱਕ ਭਾਰਤੀ ਰੇਲਵੇ ਨੇ ਪੂਰੇ ਇੱਕ ਸਾਲ ਵਿੱਚ 5461 ਕਰੋੜ ਰੁਪਏ ਕਮਾ ਲਏ I ਅਜਿਹਾ ਉਸ ਵੇਲੇ ਹੋਇਆ ਜਦੋ ਆਮ ਸਵਾਰੀ ਗੱਡੀਆਂ ਵੀ ਬੰਦ ਹਨ ਅਤੇ ਮੁਫ਼ਤ ਦੀ ਪਰਵਾਸੀ ਮਜ਼ਦੂਰਾਂ ਦੀ ਆਵਾਜਾਈ ਵੀ ਖੁੱਲ੍ਹ ਕੇ ਕੀਤੀ ਗਈ I
ਅਸਲ ਵਿੱਚ ਰੇਲਵੇ ਨੇ ਸਾਰੇ ਦੇਸ਼ ਵਿੱਚ ਸੜਕੀ ਆਵਾਜਾਈ ਬੰਦ ਹੋਣ ਦਾ ਲਾਭ ਉਠਾਇਆ ਅਤੇ ਸਿਰਫ ਅਗਸਤ 2020 ਦੇ ਮਹੀਨੇ ਵਿੱਚ 19 ਅਗਸਤ 2020 ਤੱਕ ਕੁੱਲ ਮਾਲ ਢੋਆ – ਢੁਆਈ 57.47 ਮਿਲੀਅਨ ਟਨ ਕੀਤੀ ਜੋ ਪਿਛਲੇ ਸਾਲ ਦੇ ਇਸੇ ਸਮੇ ਨਾਲੋਂ 53.65 ਮਿਲੀਅਨ ਟਨ ਜ਼ਿਆਦਾ ਹੈ। 1 ਅਗਸਤ 2020 ਤੋਂ 19 ਅਗਸਤ 2020 ਦੌਰਾਨ ਭਾਰਤੀ ਰੇਲਵੇ ਨੇ 5461.21 ਕਰੋੜ ਰੁਪਏ ਕਮਾਏ ਜੋ ਪਿਛਲੇ ਸਾਲ ਦੀ ਸਮਾਨ ਮਿਆਦ (5435.51 ਕਰੋੜ ਰੁਪਏ) ਦੇ ਮੁਕਾਬਲੇ 25.9 ਕਰੋੜ ਰੁਪਏ ਜ਼ਿਆਦਾ ਹਨ।
ਹੁਣ ਜਦੋ ਦੇਸ਼ ਵਿੱਚ ਸੜਕੀ ਟ੍ਰਾੰਸਪੋਰਟ ਦੀ ਆਵਾਜਾਈ ਬਹੁਤ ਸੀਮਤ ਹੋ ਚੁੱਕੀ ਹੈ ਤਾਂ ਰੇਲਵੇ ਨੇ ਦੀਵਾਲੀ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਆਪਣੀ ਰਣ-ਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ I ਰੇਲਵੇ ਨਿਰਮਾਤਾਵਾਂ ਅਤੇ ਥੋਕ ਵਪਾਰੀਆਂ ਨੂੰ ਕਿਵੇਂ ਲਾਭ ਪੁੱਜੇ, ਇਸ ’ਤੇ ਧਿਆਨ ਦੇ ਰਿਹਾ ਤਾਂ ਕਿ ਉਨ੍ਹਾਂ ਨੂੰ ਦੀਵਾਲੀ ਲਈ ਸਮੇਂ ’ਤੇ ਸਟਾਕ ਮਿਲੇ ਅਤੇ ਰੇਲਵੇ ਕਿਰਾਏ -ਭਾੜੇ ਵਿੱਚੋਂ ਕਮਾਈ ਕਰ ਸਕੇ I
ਵਪਾਰੀਆਂ ਨੂੰ ਉਨ੍ਹਾਂ ਦੇ ਮਾਲ ਦੀ ਨਾਲੋਂ ਨਾਲ ਜਾਣਕਾਰੀ ਦੇਣ ਲਈ ਭਾਰਤੀ ਰੇਲਵੇ ਸਿੱਧੇ ਸੰਪਰਕ ਨੰਬਰ ਅਤੇ ਵੈੱਬਸਾਈਟ ਵਿਵਰਣ ਪ੍ਰਕਾਸ਼ਿਤ ਕਰੇਗਾ ਜੋ ਵਪਾਰੀਆਂ ਦੁਆਰਾ ਮਾਲ ਢੁਆਈ ਲਈ ਵਰਤਿਆ ਜਾ ਸਕਦਾ ਹੈ ਜਿਸ ਨਾਲ ਉਨ੍ਹਾਂ ਦੀ ਅਸਾਨੀ ਵਧ ਜਾਵੇਗੀ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਲੌਜਿਸਿਟਕਸ ਵਿੱਚ ਸੁਧਾਰ ਲਿਆਉਣ ਲਈ ਭਾਰਤੀ ਰੇਲਵੇ ਦੁਆਰਾ ਕੀਤੀ ਗਈ ਮਾਲ ਢੁਆਈ ਦੀ ਗਤੀ ਅਤੇ ਮਾਤਰਾ ਵਧਾਉਣ ਵਿੱਚ ਭਾਰੀ ਪ੍ਰਗਤੀ ਕੀਤੀ ਜਾ ਰਹੀ ਹੈ। ਭਾਰਤੀ ਰੇਲਵੇ ਦੀ ਮਾਲ ਢੁਆਈ ਸੇਵਾ ਨੂੰ ਪ੍ਰੋਤਸਾਹਨ ਦੇਣ ਜਾ ਰਹੀ ਹੈ ਜਿਸ ਨਾਲ ਵਪਾਰੀਆਂ, ਕਾਰੋਬਾਰੀਆਂ ਅਤੇ ਸਪਲਾਈਅਰਾਂ ਨੂੰ ਭਾਰਤੀ ਰੇਲਵੇ ਜ਼ਰੀਏ ਢੋਆ-ਢੁਆਈ ਨਾਲ ਜੁੜੇ ਲਾਭਾਂ ਬਾਰੇ ਪਤਾ ਲੱਗ ਸਕੇਗਾ।
ਇਸ ਤੋਂ ਇਲਾਵਾ ਰੇਲਵੇ ਵਿਸ਼ੇਸ਼ ਰੇਲ ਸੇਵਾਵਾਂ ਸ਼ੁਰੂ ਕਰਨ ਵੱਲ ਵਪਾਰਿਕ ਲਹਿਜ਼ੇ ਨਾਲ ਵੇਖ ਰਿਹਾ ਹੈ , ਰੇਲਵੇ ਵਲੋਂ ਫ਼ਲ , ਫੁੱਲ , ਸਬਜ਼ੀਆਂ ਅਤੇ ਹੋਰ ਖੇਤੀਬਾੜੀ ਨਾਲ ਸਬੰਧਿਤ ਵਸਤੂਆਂ ਖਾਸ ਕਰ ਡੇਅਰੀ ਫਾਰਮਿੰਗ ਨਾਲ ਜੁੜੀਆਂ ਵਸਤੂਆਂ ਦੁੱਧ ,ਦਹੀ,ਪਨੀਰ , ਤਾਜ਼ਾ ਮੱਖਣ – ਲੱਸੀ ਆਦਿ ਦੀ ਢੋਅ -ਢੁਆਈ ਜੋ ਫਾਸਟ ਟਰੈਕ ਤੇ ਹੋਵੇਗੀ ਲਈ ‘ ਕਿਸਾਨ ਰੇਲ ‘ ਸ਼ੁਰੂ ਕਰ ਰਿਹਾ ਹੈ ,ਰੇਲਵੇ ਤਜ਼ਰਬੇ ਦੇ ਤੋਰ ਤੇ ਦੇਵਲਾਲੀ (ਨਾਸਿਕ) ਤੋਂ ਦਾਨਾਪੁਰ (ਪਟਨਾ) ਤੱਕ ਕਿਸਾਨ ਰੇਲ ਦੀ ਸ਼ੁਰੂਆਤ ਕਰ ਚੁੱਕਾ ਹੈ ਅਜਿਹੀ ਸਰਵਿਸ ਨਾਲ ਕਿਸਾਨਾਂ ਲਈ ਵਾਧੂ ਲਾਭ ਹਾਸਲ ਕਰਨਾ ਅਤੇ ਖ਼ਰਾਬ ਹੋਣ ਵਾਲਿਆਂ ਵਸਤਾਂ ਨੂੰ ਖਪਤ ਲਈ ਸਮੇ ਸਿਰ ਗਾਹਕਾਂ ਤੱਕ ਪੁੱਜਦੀਆਂ ਕਰਨਾ ਹੈ

ਰੇਲਵੇ ਨੇ ਮਾਲ ਗੱਡੀਆਂ ਦੀ ਰਫਤਾਰ ਵੀ ਪਹਿਲਾਂ ਨਾਲੋਂ ਵਧਾ ਦਿੱਤੀ ਹੈ , 23 ਕਿਲੋਮੀਟਰ ਪ੍ਰਤੀ ਘੰਟੇ ਤੋਂ 46 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਮਾਲ ਗੱਡੀਆਂ ਦੀ ਗਤੀ ਨੂੰ ਦੁਗਣੀ ਹੋਣ ਨਾਲ ਸਪਲਾਈ ਵਿੱਚ ਹੋਰ ਤੇਜ਼ੀ ਆ ਗਈ ਹੈ I

*****