ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਕਾਂਤਵਾਸ ਗਏ – ਮੁੱਖ ਮੰਤਰੀ ਦੇ ਦਫਤਰ ਅਤੇ ਰਹਾਇਸ਼ ਵਿੱਚ ਕਈਆਂ ਨੂੰ ਹੋਇਆ ਕੋਰੋਨਾ
ਨਿਊਜ਼ ਪੰਜਾਬ
ਚੰਡੀਗੜ੍ਹ , 20 ਅਗਸਤ -ਕੇਂਦਰੀ ਜਲ ਬਿਜਲੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਕਾਂਤਵਾਸ ਵਿੱਚ ਰਹਿਣ ਦਾ ਐਲਾਨ ਕੀਤਾ ਹੈ। ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਦਿੱਲੀ ਵਿਚ ਐਸਆਈਟੀਐਲ ਦੀ ਇਕ ਅਹਿਮ ਮੀਟਿੰਗ ਵਿਚ ਸ਼ੇਖਾਵਤ ਨੂੰ ਮਿਲੇ ਸੀ। ਇਹ ਲਾਗ ਮੁੱਖ ਮੰਤਰੀ ਦਫ਼ਤਰ ਅਤੇ ਰਿਹਾਇਸ਼ ਤੱਕ ਵੀ ਫੈਲ ਗਈ ਹੈ। ਮੁੱਖ ਮੰਤਰੀ ਦੇ ਅਮਲੇ ਦੇ ਬਹੁਤ ਸਾਰੇ ਕਰਮਚਾਰੀ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਤੋਂ ਪਹਿਲਾਂ ਸੀਐਮ ਨੇ ਐਮ ਪੀ ਨਾਇਬ ਸੈਨੀ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਐਮ ਪੀ ਸੈਨੀ ਨੂੰ ਕੋਰੋਨਾ ਪਾਜ਼ੇਟਿਵ ਵੀ ਪਾਇਆ ਗਿਆ। ਹਰਿਆਣਾ ਦੇ ਮੁੱਖ ਮੰਤਰੀ ਦੇ ਦਫ਼ਤਰ ਤੋਂ ਬਾਅਦ ਕੋਰੋਨਾ ਦੀ ਲਾਗ ਹੁਣ ਮੁੱਖ ਮੰਤਰੀ ਰਿਹਾਇਸ਼ ਵਿੱਚ ਦਾਖਲ ਹੋ ਗਈ ਹੈ। ਸੀਐਮ ਹਾਊਸ ‘ਤੇ ਕੰਮ ਕਰਨ ਵਾਲੇ ਨੌਂ ਲੋਕ ਕੋਰੋਨਾ ਦੇ ਮਰੀਜ਼ ਪਾਏ ਗਏ ਹਨ। ਇਸ ਲਾਗ ਦੀ ਪੁਸ਼ਟੀ ਪੰਚਕੂਲਾ ਦੀ ਕੋਵਿਡ ਲੈਬ ਵਿੱਚ ਟੈਸਟ ਤੋਂ ਬਾਅਦ ਹੋਈ ਹੈ। ਸਾਰੀਆਂ ਰਿਪੋਰਟਾਂ ਆ ਗਈਆਂ ਹਨ। ਪੰਚਕੂਲਾ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ।