ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਲਾਇਬ੍ਰੇਰੀ ਨੇ ਵਖਾਇਆ ਸਫਲਤਾ ਦਾ ਰਾਹ ! ਯੂਨੀਵਰਸਿਟੀ ‘ਚ ਕਲੈਰੀਕਲ ਸਟਾਫ਼ ‘ਚ ਚੁਣਿਆ ਗਿਆ ਮਨਜਿੰਦਰ ਸਿੰਘ – ਹੁਣ ਪੀ.ਸੀ.ਐਸ. ਲਈ ਤਿਆਰੀ ਵੀ ਕੀਤੀ ਸ਼ੁਰੂ

newspunjab.net          ਮਨਜਿੰਦਰ ਸਿੰਘ ਨੇ ਦੱਸਿਆ ਕਿ ਬਿਊਰੋ ਦੀ ਲਾਇਬਰੇਰੀ ‘ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਾਰੀਆਂ ਪੁਸਤਕਾਂ ਮੌਜੂਦ ਹਨ ਅਤੇ ਬੈਠਕੇ ਪੜ੍ਹਨ ਲਈ ਵੀ ‘ਚ ਇੱਕ ਚੰਗਾ ਮਾਹੌਲ ਹੈ। ਉਸਨੇ ਦੱਸਿਆ ਕਿ ਬਿਊਰੋ ਦੀ ਸਭ ਤੋਂ ਵੱਡੀ ਖ਼ਾਸੀਅਤ ਇਥੇ ਦਾ ਸਟਾਫ਼ ਹੈ, ਜੋ ਪੜ੍ਹਨ ਆਏ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਹਿਸਾਬ ਨਾਲ ਤਿਆਰੀ ਕਰਵਾਉਂਦਾ ਹੈ

ਨਿਊਜ਼ ਪੰਜਾਬ

ਪਟਿਆਲਾ, 20 ਅਗਸਤ: ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੋਜ਼ਗਾਰ ਨੌਜਵਾਨਾਂ ਲਈ ਜਿਥੇ ਰੋਜ਼ਗਾਰ ਦੇ ਲਈ ਬਿਹਤਰ ਮੌਕੇ ਮੁਹੱਈਆ ਕਰਵਾਉਂਦਾ ਆ ਰਿਹਾ ਹੈ, ਉਥੇ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ‘ਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬਿਊਰੋ ਦੀ ਲਾਇਬਰੇਰੀ ‘ਚ ਤਿਆਰੀ ਕਰਕੇ ਬਾਬਾ ਫ਼ਰੀਦ ਯੂਨੀਵਰਸਿਟੀ ‘ਚ ਕਲੈਰੀਕਲ ਸਟਾਫ਼ ‘ਚ ਚੁਣੇ ਗਏ ਮਨਜਿੰਦਰ ਸਿੰਘ ਨੇ ਅੱਜ ਆਪਣੀ ਸਫਲਤਾ ਦਾ ਸਿਹਰਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਟਾਫ਼ ਨੂੰ ਦਿੰਦਿਆ ਕਿਹਾ ਕਿ ਬਿਊਰੋ ਦੇ ਤਜਰਬੇਕਾਰ ਸਟਾਫ਼ ਦੀ ਮਦਦ ਨਾਲ ਉਹ ਇਮਤਿਹਾਨ ਪਾਸ ਕਰਨ ਵਿੱਚ ਕਾਮਯਾਬ ਹੋਇਆ ਹੈ। ਇਸ ਮੌਕੇ ਉਸਨੇ ਬਿਊਰੋ ਦੀ ਲਾਇਬਰੇਰੀ ‘ਚ ਆਪਣੇ ਪੜ੍ਹਨ ਦੇ ਤਜਰਬੇ ਵੀ ਸਾਂਝੇ ਕੀਤੇ।

ਮਨਜਿੰਦਰ ਸਿੰਘ ਨੇ ਦੱਸਿਆ ਕਿ ਬਿਊਰੋ ਦੀ ਲਾਇਬਰੇਰੀ ‘ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਾਰੀਆਂ ਪੁਸਤਕਾਂ ਮੌਜੂਦ ਹਨ ਅਤੇ ਬੈਠਕੇ ਪੜ੍ਹਨ ਲਈ ਵੀ ‘ਚ ਇੱਕ ਚੰਗਾ ਮਾਹੌਲ ਹੈ। ਉਸਨੇ ਦੱਸਿਆ ਕਿ ਬਿਊਰੋ ਦੀ ਸਭ ਤੋਂ ਵੱਡੀ ਖ਼ਾਸੀਅਤ ਇਥੇ ਦਾ ਸਟਾਫ਼ ਹੈ, ਜੋ ਪੜ੍ਹਨ ਆਏ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਹਿਸਾਬ ਨਾਲ ਤਿਆਰੀ ਕਰਵਾਉਂਦਾ ਹੈ ਅਤੇ ਸਮੇਂ-ਸਮੇਂ ‘ਤੇ ਕਰੀਅਰ ਕੌਂਸਲਰਾਂ ਵੱਲੋਂ ਮਾਰਗਦਰਸ਼ਨ ਵੀ ਕੀਤਾ ਜਾਂਦਾ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਣ ਪੀ.ਸੀ.ਐਸ. ਦੀ ਤਿਆਰੀ ਵੀ ਬਿਊਰੋ ਦੀ ਲਾਇਬਰੇਰੀ ‘ਚ ਬੈਠਕੇ ਹੀ ਕਰ ਰਿਹਾ ਹੈ ਅਤੇ ਸਟਾਫ਼ ਵੱਲੋਂ ਉਸਦੀ ਤਿਆਰੀ ਵਿੱਚ ਪੂਰੀ ਮਦਦ ਕੀਤੀ ਜਾ ਰਹੀ ਹੈ। ਉਸਨੇ ਹੋਰਨਾਂ ਨੌਜਵਾਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਬਿਊਰੋ ‘ਚ ਦਿੱਤੀਆਂ ਗਈਆਂ ਸਹੂਲਤਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਊਰੋ ਦੀ ਲਾਇਬਰੇਰੀ ਅਤੇ ਤਜਰਬੇਕਾਰ ਸਟਾਫ਼ ਉਨ੍ਹਾਂ ਲਈ ਕਾਫ਼ੀ ਸਹਾਈ ਸਿੱਧ ਹੋਵੇਗਾ।

ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਟਰੇਨਿੰਗ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਬਿਊਰੋ ਵੱਲੋਂ ਨੌਜਵਾਨਾਂ ਨੂੰ ਨੌਕਰੀ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਨੌਜਵਾਨਾਂ ਨੂੰ ਲਾਇਬਰੇਰੀ , ਫ਼ਰੀ ਇੰਟਰਨੈਟ, ਮਾਹਰਾਂ ਦੀ ਸਲਾਹ ਸਮੇਤ ਨੌਕਰੀ ਲਈ ਫਾਰਮ ਭਰਨ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀ ਹਨ। ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ ਅਤੇ ਸਤੰਬਰ ਮਹੀਨੇ ‘ਚ ਮੈਗਾ ਰੋਜ਼ਗਾਰ ਮੇਲੇ ਵੀ ਲਗਾਏ ਜਾਣਗੇ