ਦਿੱਲੀ ਵਿੱਚ ਫਿਰਕੂ ਦੰਗਿਆ ਵਿੱਚ ਮੌਤਾਂ ਦੀ ਗਿਣਤੀ 18 ਤੇ ਪੁੱਜੀ -ਦਿੱਲੀ ਦੇ ਗੋਕਲਪੁਰੀ ਵਿੱਚ ਅੱਗ ਦੀ ਤਾਜਾ ਘਟਨਾ – ਕਬਾੜੀ ਦੀ ਦੁਕਾਨ ਸੜੀ
ਅਗਜ਼ਨੀ ਅਤੇ ਲੁੱਟ -ਮਾਰ ਕਰਨ ਵਾਲਿਆਂ ਨੂੰ ਗੋਲੀ ਮਾਰਨ ਦੇ ਹੁੱਕਮ ਦੇ ਦਿਤੇ ਇਲਾਕਿਆਂ ਵਿਚ ਕਰਫਿਊ ਲਾਉਣ ਦੀ ਸੂਚਨਾ ਹੈ
ਪ੍ਰਭਾਵਿਤ ਇਲਾਕਿਆਂ ਵਿਚ ਅਗਲੇ ਹੁਕਮਾਂ ਤੱਕ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿਤੇ ਗਏ ਹਨ,ਸੀ ਬੀ ਐੱਸ ਈ ਨੇ ਵੀ ਆਪਣੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਹਨ
ਨਵੀਂ ਦਿੱਲੀ, 25 ਫਰਵਰੀ – ( ਨਿਊਜ਼ ਪੰਜਾਬ ) ਦਿੱਲੀ ਹਿੰਸਾ ਦੇ ਚੱਲਦਿਆਂ ਅੱਜ 4 ਹੋਰ ਵਿਅਕਤੀਆਂ ਨੂੰ ਮ੍ਰਿਤਕ ਅਵਸਥਾ ‘ਚ ਗੁਰੂ ਤੇਗ ਬਹਾਦਰ ਹਸਪਤਾਲ ਲਿਆਂਦਾ ਗਿਆ ਹੈ, ਜਿਸ ਤੋਂ ਬਾਅਦ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। —
ਉੱਤਰ-ਪੂਰਬੀ ਦਿੱਲੀ ਵਿੱਚ ਫਿਰਕੂ ਦੰਗਿਆ ਵਿੱਚ ਮੌਤਾਂ ਦੀ ਗਿਣਤੀ 18 ਤੇ ਪੁੱਜ ਗਈ ਹੈ ,ਇਸ ਦੇ ਨਾਲ ਹੀ ਸਰਕਾਰ ਨੇ ਅਗਜ਼ਨੀ ਅਤੇ ਲੁੱਟ -ਮਾਰ ਕਰਨ ਵਾਲਿਆਂ ਨੂੰ ਗੋਲੀ ਮਾਰਨ ਦੇ ਹੁੱਕਮ ਦੇ ਦਿਤੇ ਹਨ , ਦਿੱਲੀ ਹਿੰਸਾ ਵਿਚ ਮ੍ਰਿਤਕਾਂ ਦੀ ਗਿਣਤੀ ਵਧਣ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿਚ ਹੋਰ ਸੁਰਖਿਆ ਬਲ ਭੇਜੇ ਹਨ, 150 ਲੋਕ ਜ਼ਖਮੀ ਹੋਏ ਗਏ ਹਨ। ਉੱਥੇ ਹੀ ਇਕ ਚੈਨਲ ਦੇ 3 ਪੱਤਰਕਾਰਾਂ ‘ਤੇ ਵੀ ਹਮਲੇ ਹੋਏ ਹਨ। ਅੱਜ ਸ਼ਾਮ ਨੂੰ ਦੰਗਾਕਾਰੀਆ ਨੇ ਚਾਂਦਬਾਗ਼ ਇਲਾਕੇ ਵਿਚ ਦੁਕਾਨਾਂ ਨੂੰ ਅਗ ਦੇ ਹਵਾਲੇ ਕਰ ਦਿੱਤਾ, ਨੀਮ ਫੋਜੀ ਦਸਤਿਆਂ ਨੂੰ ਹਿੰਸਕ ਇਲਾਕਿਆਂ ਵਿੱਚ ਤਇਨਾਤ ਕਰ ਦਿੱਤੋ ਗਿਆ ਹੈ I ਪ੍ਰਭਾਵਿਤ ਇਲਾਕਿਆਂ ਵਿਚ ਇਕ ਮਹੀਨੇ ਲਈ ਧਾਰਾ 144 ਲਗਾ ਦਿੱਤੀ ਗਈ। ਦਿੱਲੀ ਪੁਲਿਸ ਦੇ ਪੀ.ਆਰ.ਓ. ਐਮ.ਐਸ. ਰੰਧਾਵਾ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਤੇ ਲੋਕ ਅਫ਼ਵਾਹਾਂ ‘ਤੇ ਧਿਆਨ ਨਾ ਦੇਣ।ਕੁਝ ਇਲਾਕਿਆਂ ਵਿਚ ਕਰਫਿਊ ਲਾਉਣ ਦੀ ਸੂਚਨਾ ਹੈ ,ਪ੍ਰਭਾਵਿਤ ਇਲਾਕਿਆਂ ਵਿਚ ਅਗਲੇ ਹੁਕਮਾਂ ਤੱਕ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿਤੇ ਗਏ ਹਨ,ਸੀ ਬੀ ਐੱਸ ਈ ਨੇ ਵੀ ਆਪਣੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਹਨ