ਤਰਨ ਤਾਰਨ ਵਿਚ ਲੁਟੇਰਿਆਂ ਨੇ ਕਾਰ ਸੇਵਾ ਵਾਲਿਆਂ ਤੋਂ ਇਕ ਕਰੋੜ ਰੁਪਏ ਦੀ ਰਕਮ ਲੁੱਟੀ

ਅੰਮ੍ਰਿਤਸਰ , 25 ਫਰਵਰੀ ( ਨਿਊਜ਼ ਪੰਜਾਬ )ਤਰਨ ਤਾਰਨ ਵਿਚ ਬੀਤੀ ਅੱਧੀ ਰਾਤ ਨੂੰ ਲੁਟੇਰਿਆਂ ਨੇ ਕਾਰ ਸੇਵਾ ਡੇਰੇ ਤੋਂ ਇਕ ਕਰੋੜ ਰੁਪਏ ਦੀ ਰਕਮ ਲੁੱਟ ਲਈ, ਦੱਸਿਆ ਜਾਂਦਾ ਹੈ ਕਿ ਲੁਟੇਰੇ ਸਵਿਫ਼ਟ ਗੱਡੀ ‘ਚ ਸਵਾਰ ਹੋ ਕੇ ਆਏ ਸਨ, ਉਨ੍ਹਾਂ ਕਾਰ ਸੇਵਾ ਦੇ ਬਾਬਾ ਮੋਹਿੰਦਰ ਸਿੰਘ ਨੂੰ ਜਖਮੀ ਕਰ ਕੇ ਲਗਭਗ ਇੱਕ ਕਰੋੜ ਰੁਪਏ ਤੋ ਵੱਧ ਦੀ ਰਕਮ ਲੁੱਟ ਕੇ ਲੈ ਗਏ। ਬਾਬਾ ਮੋਹਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰ ਦਿੱਤਾ ਗਿਆ ਹੈ , ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ