ਡੀਜੀਪੀ ਦਿਨਕਰ ਗੁਪਤਾ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਸਦਨ ਚ ਹੰਗਾਮਾ

ਚੰਡੀਗੜ੍ਹ , 24 ਫ਼ਰਵਰੀ ( ਨਿਊਜ ਪੰਜਾਬ ) ਪੰਜਾਬ ਵਿਧਾਨ ਸਭਾ ਵਿਚ ਅਜ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਸਦਨ ਚ ਹੰਗਾਮਾ ਕੀਤਾ । ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਪ੍ਰਸ਼ਨ ਕਾਲ ਵਿੱਚ ਵਿਘਨ ਪਾਉਣ ਸ਼ੁਰੂ ਕਰ ਦਿੱਤਾ । ਇਨ੍ਹਾਂ ਵਿਧਾਇਕਾਂ ਨੇ ਡੀਜੀਪੀ ਅਤੇ ਮੰਤਰੀ ਨੂੰ ਗੱਦੀਓ ਲਾਹੁਣ ਦੀ ਮੰਗ ਕਰਦਿਆਂ ਦੀ ਸਰਕਾਰ ਅਤੇ ਦੋਵਾਂ ਦੇ ਵਿਰੁੱਧ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ , ਸਪੀਕਰ ਨੇ ਕਿਹਾ ਕਿ ਕੱਲ ਮੁੱਖ ਮੰਤਰੀ ਸਦਨ ਵਿੱਚ ਇਸ ਸਬੰਧੀ ਬਿਆਨ ਦੇਣਗੇ। ਪਰ ਵਿਰੋਧ ਜਾਰੀ ਰਹਿਣ ਤੇ ਸਪੀਕਰ ਨੂੰ ਕਈ ਵਾਰ ਸਦਨ ਦੀ ਕਾਰਵਾਈ ਮੁਅੱਤਲ ਕਰਨੀ ਪਈ। ਇੱਕ ਵਾਰ ਤਾਂ ਸਪੀਕਰ ਨੇ ਵਿਰੋਧੀਆਂ ਨੂੰ ਬਾਹਰ ਕੱਢਣ ਲਈ ਵੀ ਕਹਿ ਦਿੱਤਾ ।