ਦੋ ਹਜ਼ਾਰ ਕਰੌੜ ਰੁਪਏ ਦੀ ਵਪਾਰਕ ਪੁੱਛ ਪੜਤਾਲ ਦੇ ਨਾਲ ਮੇਕਆਟੋ ਐਕਸਪੋ 2020 ਦੀ ਹੋਈ ਸਮਾਪਤੀ

ਵਿਧਾਇਕ ਸੰਜੇ ਤਲਵਾੜ,ਅਸ਼ਵਨੀ ਸ਼ਰਮਾ ,ਮਲਕੀਤ ਸਿੰਘ ਦਾਖਾ ,ਕੇ ਕੇ ਬਾਵਾ, ਗੋਸ਼ਾ ਸਮੇਤ ਕਈ ਆਗੂ ਪੁੱਜੇ

ਲੁਧਿਆਣਾ: 24 ਫਰਵਰੀ ,( ਗੁਰਦੀਪ ਸਿੰਘ ਦੀਪ- ਨਿਊਜ਼ ਪੰਜਾਬ ) ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨੋਲੋਜੀ ਤੇ ਅਧਾਰਿਤ, ਭਾਰਤ ਦੀ ਪ੍ਰਮੁੱਖ ਪ੍ਰਦਸ਼ਨੀ, ਮੇਕਆਟੋ ਐਕਸਪੋ 2020 ਸੋਮਵਾਰ ਨੂੰ ਸਮਾਪਤ ਹੋਈ । ਚਾਰ ਦਿਨਾਂ ਪ੍ਰ੍ਦਸ਼ਨੀ ਵਿੱਚ ਵੱਡੀ ਗਿਣਤੀ ਵਿਚ ਆਏ ਕਾਰੋਬਾਰੀਆਂ ਨੂੰ ਨਵੀਂ ਤਕਨੀਕ ਦੇਖਣ, ਸਿੱਖਣ ਅਤੇ ਅਪਣਾnb ਉਣ ਦਾ ਮੌਕਾ ਮਿਲਿਆ। ਪ੍ਰ੍ਦਸ਼ਨੀ ਵਿੱਚ ਪ੍ਰਦਰਸ਼ਕਾ ਨੂੰ ਉਦਯੋਗਪਤੀਆਂ ਤੋਂ 2000 ਕਰੋੜ ਰੁਪਏ ਤੋਂ ਵੱਧ ਦੀ ਵਪਾਰਕ ਪੁੱਛ ਪੜਤਾਲ ਹਾਸਿਲ ਹੋਈ । ਪ੍ਰ੍ਦਸ਼ਨੀ ਦੇ ਆਖਰੀ ਦਿਨ ਵਿਧਾਇਕ ਸੰਜੇ ਤਲਵਾੜ, ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਚੇਅਰਮੈਨ ਕੇ.ਕੇ. ਬਾਵਾ, ਚੋਟੀ ਦੇ ਉਦਯੋਗਿਕ ਨੇਤਾ ਅਤੇ ਹੋਰ ਇਸ ਪ੍ਰ੍ਦਾਸ਼ਨੀ ਵਿੱਚ ਸ਼ਾਮਲ ਹੋਏ।

ਪ੍ਰ੍ਦਾਸ਼ਨੀ ਵਿੱਚ ਸੀ ਐਨ ਸੀ ਮਸ਼ੀਨਾਂ, ਲੇਜ਼ਰ ਕੱਟਣ ਵਾਲੀਆਂ ਮਸ਼ੀਨਾਂ, ਕੁਆਲਟੀ ਕੰਟਰੋਲ ਐਸੈਸਰੀਜ, ਰੋਬੋਟਿਕ ਟੈਕਨੋਲੋਜੀ, ਮਸ਼ੀਨ ਟੂਲਸ, ਵੈਲਡਿੰਗ ਮਸ਼ੀਨਾਂ ਅਤੇ ਹੋਰ ਮਸ਼ੀਨਾਂ ਅਤੇ ਉਪਕਰਣਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪ੍ਰ੍ਦਸ਼ਕਾ ਨੂੰ ਭਾਰੀ ਹੁੰਗਾਰਾ ਮਿਲਿਆ।

ਪ੍ਰ੍ਦਸ਼ਨੀ ਦੇ ਦੌਰਾਨ, ਬਹੁਤ ਸਾਰੀਆਂ ਆਧੁਨਿਕ ਤਕਨਿਕ ਦੀਆਂ ਮਸ਼ੀਨਾਂ ਜੋ ਪਹਿਲੀ ਵਾਰ ਪੰਜਾਬ ਵਿੱਚ ਲਿਆਂਦੀਆਂ ਗਈਆਂ ਸਨ ਕਾਰੋਬਾਰੀਆਂ ਲਈ ਖਿੱਚ ਦਾ ਕੇਂਦਰ ਬਣੀਆਂ ।ਪ੍ਰ੍ਦਸ਼ਨੀ ਵਿੱਚ ਨਵੀਨਤਮ ਸੀ ਐਨ ਸੀ ਮਸ਼ੀਨਾਂ, ਰੋਬੋਟਿਕ ਟੈਕਨੋਲੋਜੀ, ਲੇਜ਼ਰ ਕੱਟਣ ਵਾਲੀਆਂ ਮਸ਼ੀਨਾਂ, ਐਲੀਵੇਟਰ, ਸਕੈਨਰ, ਮਸ਼ੀਨ ਟੂਲ, ਇੰਜੀਨੀਅਰਿੰਗ ਟੂਲ, ਇਲੈਕਟ੍ਰਿਕ / ਇਲੈਕਟ੍ਰਾਨਿਕ ਉਪਕਰਣ, ਫਾਉਂਡੇਰੀ ਅਤੇ ਫੋਰਜਿੰਗ ਮਸ਼ੀਨਾਂ, ਕੁਆਲਟੀ ਕੰਟਰੋਲ ਉਪਕਰਣ ਅਤੇ ਹੋਰ ਬਹੁਤ ਸਾਰੀਆਂ ਮਸ਼ੀਨਾਂ ਪ੍ਰਦਰਸ਼ਤ ਕੀਤੀਆਂ ਗਈਆਂ ਸਨ । ਐਕਸਪੋ 500000 SQ FT ਡਿਸਪਲੇਅ ਖੇਤਰ ਵਿੱਚ ਫੈਲਿਆ ਹੋਇਆ ਸੀ ਅਤੇ 1200 ਬ੍ਰਾਂਡ ਅਤੇ 10000 ਉਤਪਾਦ, 850 ਲਾਈਵ ਮਸ਼ੀਨਾਂ ਪ੍ਰਦਰਸ਼ਤ ਸਨ । ਐਕਸਪੋ ਵਿਚ ਭਾਰਤ ਅਤੇ 20 ਦੇਸ਼ਾਂ ਦੇ 575 ਪ੍ਰਦਰਸ਼ਕ ਨੇ ਹਿੱਸਾ ਲਿਆ।

ਉਡਾਨ ਮੀਡੀਆ ਅਤੇ ਕੰਮਿਨੀਕੈਸ਼ਨਸ ਦੇ ਮੈਨੇਜਿੰਗ ਡਾਇਰੈਕਟਰ ਜੀ ਐਸ ਢਿੱਲੋਂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਉਦਯੋਗਪਤੀ ਅਤੇ ਲੋਕ ਚਾਰ ਦਿਨਾਂ ਵਿਚ ਪ੍ਰਦਰਸ਼ਨੀ ਦੇਖਣ ਆਏ। ਪ੍ਰਦਰਸ਼ਕਾਂ ਤੋਂ 2000 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਬਾਰੇ ਪੁੱਛਗਿੱਛ ਕੀਤੀ ਗਈ । ਪ੍ਰ੍ਦਸ਼ਨੀ ਦਾ ਮਕਸਦ ਉਦਯੋਗ 4.0 ਅਤੇ ਸਮਾਰਟ ਮੈਨੂਫੈਕਚਰਿੰਗ ਦਾ ਸਮਰਥਨ ਕਰਨਾ ਅਤੇ ਉਦਯੋਗਪਤੀਆਂ ਨੂੰ ਨਵੀਨਤਮ ਟੈਕਨਾਲੋਜੀ ਬਾਰੇ ਜਾਣੂ ਕਰਵਾਉਣਾ ਸੀ ।

ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀ ਉਦਯੋਗਿਕ ਵਿਕਾਸ ਵਿੱਚ ਸਹਾਇਤਾ ਕਰਨਗੀਆਂ । ਪੰਜਾਬ ਸਰਕਾਰ ਨੇ ਪ੍ਰਦਰਸ਼ਨੀ ਕੇਂਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ 9.5 ਏਕੜ ਰਕਬੇ ਵਿਚ ਇਸ ਦੀ ਉਸਾਰੀ ਸ਼ੁਰੂ ਕੀਤੀ ਜਾਵੇਗੀ। ਪ੍ਰਦਰਸ਼ਨੀ ਕੇਂਦਰ ਦੇ ਨਾਲ ਕਲੱਬ, ਮਾਲ ਅਤੇ ਪਾਰਕ ਦਾ ਨਿਰਮਾਣ ਵੀ ਕੀਤਾ ਜਾਏਗਾ ।

ਇਸ ਐਕਸਪੋ ਨੂੰ ਐਮਐਸਐਮਈ ਅਤੇ ਐਨਐਸਆਈਸੀ, ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ, ਆਟੋ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ (ਇੰਡੀਆ) ਅਤੇ ਹੋਰ ਐਸੋਸੀਏਸ਼ਨਾਂ ਦੁਆਰਾ ਸਮਰਥਨ ਪ੍ਰਾਪਤ ਹੋਇਆ ਸੀ। ਇਸ ਦੌਰਾਨ ਮਨਜੀਤ ਸਿੰਘ ਖਾਲਸਾ, ਡੀ ਐਸ ਚਾਵਲਾ, ਜਗਤਾਰ ਸਿੰਘ ਮਸ਼ੀਨ ਟੂਲ ਐਸੋਸੀਏਸ਼ਨ ਦੇ ਪ੍ਰਧਾਨ , ਗੁਰਪ੍ਰਗਟ ਸਿੰਘ ਕਾਹਲੋਂ ਪ੍ਰਧਾਨ ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ, ਉਪਕਾਰ ਸਿੰਘ ਆਹੂਜਾ ਪ੍ਰਧਾਨ ਸੀਆਈਸੀਯੂ, ਗੁਰਮੀਤ ਸਿੰਘ ਕੁਲਾਰ ਨੇ ਪ੍ਰਬੰਧਨ ਲਈ ਉਡਾਨ ਮੀਡੀਆ ਦੀ ਟੀਮ ਦੀ ਸ਼ਲਾਘਾ ਕੀਤੀ । ਓਹਨਾ ਕਿਹਾ ਕਿ ਅਜਿਹਾ ਐਕਸਪੋ ਜੋ ਉਦਯੋਗਪਤੀਆਂ ਨੂੰ ਨਵੀਨਤਮ ਟੈਕਨੋਲੋਜੀ ਸਿੱਖਣ ਅਤੇ ਅਪਣਾਉਣ ਵਿਚ ਸਹਾਇਤਾ ਕਰੇਗਾ । ਇਸ ਮੌਕੇ, ਪਵਨ ਕੁਮਾਰ ਖੇਤਰੀ ਐਲ.ਪੀ.ਜੀ ਮੈਨੇਜਰ (ਉੱਤਰ) ਭਾਰਤ ਪੈਟਰੋਲੀਅਮ, ਗੁਰਦੀਪ ਸਿੰਘ ਗੋਸ਼ਾ, ਜਗਦੇਵ ਸਿੰਘ ਵਿੱਕੀ ਕੁਮਾਰ, ਗਗਨਦੀਪ ਸਿੰਘ ਗਿਆਸਪੁਰਾ, ਬਲਦੇਵ ਸਿੰਘ ਅਮਰ, ਮਲਕੀਤ ਸਿੰਘ, ਸਤਨਾਮ ਸਿੰਘ ਮੱਕੜ, ਸੁਸ਼ੀਲ ਕੁਮਾਰ, ਅਭਿਇੰਦਰ ਸਿੰਘ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।