ਕੋਰੋਨਾ ਜਿਲ੍ਹਾ ਵਾਰ ਰਿਪੋਰਟ – ਪੰਜਾਬ ਵਿੱਚ ਅੱਜ 894 ਨਵੇਂ ਮਰੀਜ਼ਾਂ ਦੇ ਮੁਕਾਬਲੇ 452 ਹੋਏ ਤੰਦਰੁਸਤ – 29 ਮਰੀਜ਼ਾਂ ਨੂੰ ਨਹੀਂ ਬਚਾ ਸਕੇ ਡਾਕਟਰ

ਨਿਊਜ਼ ਪੰਜਾਬ
ਲੁਧਿਆਣਾ , 5 ਅਗਸਤ – ਪੰਜਾਬ ਵਿੱਚ ਅੱਜ 894 ਵਿਅਕਤੀਆਂ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਏ ਜਦੋ ਕਿ 452 ਮਰੀਜ਼ ਤੰਦਰੁਸਤ ਹੋਏ ਅਤੇ 29 ਮਰੀਜ਼ ਨੂੰ ਬਚਾਇਆ ਨਹੀਂ ਜਾ ਸਕਿਆ I ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ,ਪੰਜਾਬ  ਸਰਕਾਰ ਦੀ ਰਿਪੋਰਟ ਅਨੁਸਾਰ ਅੱਜ 5 ਅਗਸਤ ਦੀ ਜਿਲ੍ਹਾ ਵਾਰ ਰਿਪੋਰਟ –
ਪੰਜਾਬ ਵਿੱਚ ਹੁਣ ਤੱਕ ਕੁਲ 19856  ਲੋਕ ਪਾਜ਼ੇਟਿਵ ਆ ਚੁੱਕੇ ਹਨ ਜਦੋ ਕਿ 12943 ਮਰੀਜ਼ ਤੰਦਰੁਸਤ ਹੋਏ ਹਨ | ਇਸ ਸਮੇ 6422 ਮਰੀਜ਼ ਡਾਕਟਰਾਂ ਦੀ ਨਿਗਰਾਨੀ ਵਿੱਚ ਹਨ ਅਤੇ 491 ਮਰੀਜ਼ਾਂ ਦੀ ਹੁਣ ਤੱਕ ਪੰਜਾਬ ਵਿੱਚ ਮੌਤਾਂ ਹੋ ਚੁੱਕੀਆ ਹਨ |ਸਰਕਾਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਅੱਜ 29 ਮੌਤਾਂ ਕੋਰੋਨਾ ਕਾਰਨ ਹੋਣ ਦੀ ਸੂਚਨਾ ਹੈ |

ਇਨ੍ਹਾਂ ਮਾਮਲਿਆਂ ਵਿੱਚ ਲੁਧਿਆਣਾ ਸਭ ਤੋਂ ਅੱਗੇ ਚੱਲ ਰਿਹਾ ਹੈ , ਲੁਧਿਆਣਾ ਵਿੱਚ ਹੁਣ ਤੱਕ 4236 ਪਾਜ਼ੇਟਿਵ ਹੋਣ ਤੋਂ ਬਾਅਦ 2460 ਮਰੀਜ਼ ਠੀਕ ਹੋ ਚੁੱਕੇ ਹਨ ਜਦੋ ਕਿ ਲੁਧਿਆਣਾ ਵਿੱਚ ਹੁਣ ਤੱਕ 131 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ |

ਅੱਜ 5 ਅਗਸਤ ਦੀ ਸਰਕਾਰੀ ਰਿਪੋਰਟ ਅਨੁਸਾਰ ਲੁਧਿਆਣਾ ਵਿੱਚ ਅੱਜ 303 , ਪਟਿਆਲਾ 185 , ਜਲੰਧਰ 101 , ਮੁਹਾਲੀ 27, ਅਮ੍ਰਿਤਸਰ 53 , ਫਿਰੋਜ਼ਪੁਰ 19 , ਬਰਨਾਲਾ 33 , ਕਪੂਰਥਲਾ 8 ,ਗੁਰਦਸਪੂਰ 1 , ਬਠਿੰਡਾ 29 ,ਸਂਗਰੂਰ 17 , ਫਰੀਦਕੋਟ 13 ,  ਫਤਿਹਗੜ੍ਹ ਸਾਹਿਬ 14 , ਪਠਾਨਕੋਟ 18 , ਫਾਜ਼ਿਲਕਾ 9 , ਹੁਸ਼ਿਆਰਪੁਰ 6 ,ਰੋਪੜ 10 , ਤਰਨ ਤਾਰਨ 23,  ਮੁਕਤਸਰ – 11 ਮਰੀਜ਼ ਪਾਜ਼ੇਟਿਵ ਆਏ ਹਨ |========== ਸਰਕਾਰੀ ਰਿਪੋਰਟ ਪੜ੍ਹਣ ਲਈ ਲਿੰਕ ਨੂੰ ਕਲਿਕ ਕਰੋ

Covid Media Bulletin -(05-08-2020)