ਰੱਖੜੀ ਦੇ ਤਿਉਹਾਰ ਨੇ ਕਰੋਨਾ ਦਾ ਡਰ ਫਿੱਕਾ ਪਾਇਆ, ਅੱਜ ਸ਼ਾਮ ਸੋਸ਼ਲ ਡਿਸਟੈਸਿਂਗ ਕਿਤੇ ਵੀ ਨਜ਼ਰ ਨਹੀਂ ਆਈ
ਲੁਧਿਆਣਾ, 2 ਅਗਸਤ ( ਕੰਵਰ ਅੰਮ੍ਰਿਤਪਾਲ ਸਿੰਘ)
ਪਿਛਲੇ ਕਈ ਦਿਨਾਂ ਤੋ ਬਾਜ਼ਾਰਾਂ ਚ ਰੱਖੜੀ ਦਾ ਕੋਈ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਸੀ। ਪਰ ਅੱਜ ਸ਼ਾਮ ਤਾ ਹਰ ਛੋਟੇ ਵੱਡੇ ਬਾਜ਼ਾਰ ਅੱਤ ਦੀ ਭੀੜ ਸੀ। ਨਾ ਕਰੋਨਾ ਦਾ ਡਰ, ਨਾ ਕਿਤੇ ਸ਼ੋਸ਼ਲ ਡਿਸਟੈਂਸਿਗ, ਨਾ ਹੀ ਕਿਸੇ ਤਰ੍ਹਾਂ ਦੇ ਕੋਈ ਨਿਯਮਾਂ ਦੀ ਪਾਲਣਾ। ਵੱਡੀ ਗਿਣਤੀ ਵਿੱਚ ਲੋਕ ਬਿਨਾਂ ਮਾਸਕ ਤੋ ਦੁਕਾਨਾਂ ਤੇ ਭੀੜ ਲਗਾਈ ਨਜ਼ਰ ਆਏ। ਕੁੱਛ ਹਲਵਾਈ ਮਿਠਾਈ ਨਾਲ ਮਾਸਕ ਤਾਂ ਦੇ ਰਹੇ ਸਨ ਪਰ ਜ਼ਿਆਦਾਤਰ ਮਾਸਕ ਦੇਣਾ ਭੁੱਲ ਹੀ ਗਏ।
ਅਗਰ ਕੱਲ ਵੀ ਬਾਜ਼ਾਰਾਂ ਚ ਭੀੜ ਇਸ ਤਰ੍ਹਾਂ ਹੀ ਰਹੀ ਤਾਂ ਇਹ ਕਿਸੇ ਵੱਡੀ ਮੁਸੀਬਤ ਨੂੰ ਸੱਦਾ ਦੇ ਸਕਦੀ ਹੈ।