ਕੋਰੋਨਾ ਤੋਂ ਬੇ – ਖੌਫ – ਪਿਛਲੇ 24 ਘੰਟਿਆਂ ਦੌਰਾਨ ਲਾਕਡਾਊਨ ਦੀ ਉਲੰਘਣਾ ਕਰਨ ਵਾਲੇ 37 ਵਿਅਕਤੀਆਂ ਦੇ ਖਿਲਾਫ 17 ਮੁਕੱਦਮੇ ਦਰਜ
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ , 31 ਜੁਲਾਈ – ਕੋਵਿਡ -19 ਮਹਾਂਮਾਰੀ ਤੋਂ ਬਚਾਓ ਲਈ ਅਤੇ ਇਸਦੇ ਫੈਲਾਅ ਨੂੰ ਰੋਕਣ ਲਈ ਪਿਛਲੇ ਕਰੀਬ 4 ਮਹੀਨਿਆਂ ਤੋਂ ਲੁਧਿਆਣਾ ਪੁਲਿਸ ਵੱਲੋਂ ਆਮ ਪਬਲਿਕ , ਦੁਕਾਨਦਾਰਾਂ ਅਤੇ ਹੋਰ ਇਕਾਈਆਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਲਾਕਡਾਊਨ ਸਬੰਧੀ ਕਾਇਦੇ ਅਤੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਇਸ ਮੁਸ਼ਕਲ ਦੀ ਘੜੀ ਵਿਚ ਪਬਲਿਕ ਦੇ ਸਹਿਯੋਗ ਨਾਲ ਇਸ ਭਿਆਨਕ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ । ਕੁਝ ਗੈਰ – ਜ਼ਿਮੇਵਾਰ ਵਿਅਕਤੀਆਂ ਵੱਲੋਂ ਬਿਨਾਂ ਮਾਸਕ ਲਗਾਏ ਸ਼ਰੇਆਮ ਪਬਲਿਕ ਸਥਾਨਾਂ ਤੇ ਵਿਚਰਨ ਅਤੇ ਸਮਾਜਿਕ ਦੂਰੀ ਦੀ ਪ੍ਰਵਾਹ ਨਾ ਕਰਨ ਸਬੰਧੀ ਪਿਛਲੇ 24 ਘੰਟਿਆਂ ਦੌਰਾਨ ਕਾਰਵਾਈ ਕਰਦੇ ਹੋਏ , ਵਿਸ਼ੇਸ਼ ਮੁਹਿੰਮ ਚਲਾਕੇ 37 ਵਿਅਕਤੀਆਂ ਦੇ ਖਿਲਾਫ 17 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ ।
ਇਸ ਮੁਹਿੰਮ ਤਹਿਤ ਰਮਨਦੀਪ ਸਿੰਘ , ਬਿਕਰਮਜੀਤ ਸਿੰਘ ਵਾਸੀਆਨ ਗਗਨ ਵਿਹਾਰ , ਵਿਕਾਸ ਸ਼ਰਮਾ ਵਾਸੀ ਗੋਬਿੰਦ ਨਗਰ , ਰੀਤ ਵਾਸੀ ਸੁੰਦਰ ਨਗਰ , ਨਜ਼ਮਪ੍ਰੀਤ ਕੌਰ ਵਾਸੀ ਵਾਸੀ ਅੰਮ੍ਰਿਤਸਰ , ਸਵੇਰਾ ਖਾਨ , ਸੁਸ਼ਿਤਾ ਅਤੇ ਹਿਨਾਜ ਵਾਸੀਆਨ ਉਜਬੇਕਿਸਤਾਨ ਵੱਲੋਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਅਤੇ ਜ਼ਿਸਮ ਫਿਰੋਸੀ ਦਾ ਧੰਦਾ ਕਰਨ ਸਬੰਧੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ । ਇਸਤੋਂ ਇਲਾਵਾ ਸੁਰੇਸ ਸ਼ਰਮਾ ਵਾਸੀ ਹੈਬੋਵਾਲ , ਲੁਧਿਆਣਾ ਵੱਲੋਂ ਕਰਿਆਨੇ ਦੀ ਦੁਕਾਨ ਖੋਲਕੇ , ਬਿਨਾਂ ਮਾਸਕ ਲਗਾਏ , ਪਬਲਿਕ ਦਾ ਇਕੱਠ ਕਰਕੇ ਕਰਿਆਨੇ ਦਾ ਸਮਾਨ ਵੇਚ ਰਿਹਾ ਸੀ । ਵਿਸ਼ੇਸ਼ ਕੁਮਾਰ ਵਾਸੀ ਅਟਵਾਲ ਨਗਰ , ਹੈਬੋਵਾਲ ਕਲਾਂ , ਲੁਧਿਆਣਾ ਵੱਲੋਂ ਫਾਸਟ ਫੂਡ ਦੀ ਦੁਕਾਨ ਖੋਲਕੇ , ਬਿਨਾ ਮਾਸਕ ਲਗਾਏ ਪਬਲਿਕ ਦਾ ਇਕੱਠ ਕੀਤਾ ਹੋਇਆ ਸੀ । ਇਸੇ ਤਰ੍ਹਾਂ ਦੀਪਕ ਕੁਮਾਰ ਵਾਸੀ ਕੁਲੀਏਵਾਲ , ਲੁਧਿਆਣਾ ਵੱਲੋਂ ਛੋਟੇ ਫੋਰਵੀਲਰ ਪਰ 12 ਵਾਸ਼ੀ ਮਜਦੂਰ ਬਿਠਾਕੇ ਲਿਜਾ ਰਿਹਾ ਸੀ ।
ਪੋਪਲੀ ਮੈਡੀਕਲ ਕੋਟ ਨੇੜੇ ਕਿਚਲੂ ਨਗਰ , ਫੂਡੀ ਵੇਜ਼ ਅਤੇ ਨਾਨ ਵੇਜ ਦੇ ਮਾਲਕ ਵੱਲੋਂ ਨਿਰਧਾਰਿਤ ਸਮੇਂ ਤੋਂ ਬਾਅਦ ਦੁਕਾਨ ਖੋਲੀ ਹੋਈ ਸੀ । ਰੋਹਿਨ ਕੁਮਾਰ , ਵਿਨੇ ਗੁਪਤਾ ਅਤੇ ਗਿਆਨ ਇੰਦਰ ਵਾਸੀਆਨ ਗੁਰੂ ਤੇਗ ਬਹਾਦਰ ਨਗਰ , ਜਗਰਾਉ ਵੱਲੋਂ ਬਿਨਾਂ ਮਾਸਕ ਲਗਾਏ ਕਾਰ ਵਿਚ ਬੈਠੇ ਹੋਏ ਸਨ । ਇਸੇ ਤਰ੍ਹਾਂ ਹਰਮਨ ਸਿੰਘ ਵਾਸੀ ਰਾਜਗੁਰੂ ਨਗਰ , ਲੁਧਿਆਣਾ ਵੱਲੋਂ ਆਪਣੀ ਚਿਕਨ ਦੀ ਦੁਕਾਨ ਨੂੰ ਨਿਰਧਾਰਿਤ ਸਮੇਂ ਤੋਂ ਬਾਅਦ ਖੋਲਿਆ ਹੋਇਆ ਸੀ । ਰਵਿੰਦਰ ਪਾਲ ਸਿੰਘ ਵਾਸੀ ਸ਼ਾਮ ਨਗਰ , ਲੁਧਿਆਣਾ ਵੱਲੋਂ ਆਪਣੇ ਘਰ ਵਿਚ ਹੀ ਦੁਕਾਨ ਦੇਰ ਰਾਤ ਖੋਲੀ ਹੋਈ ਸੀ । ਅਰੁਣ ਮੰਡਲ ਵਾਸੀ ਸ਼ਾਮ ਨਗਰ , ਲੁਧਿਆਣਾ ਅਤੇ ਜਸਵਿੰਦਰ ਸਿੰਘ ਵਾਸੀ ਇਆਲੀ ਕਲਾਂ , ਲੁਧਿਆਣਾ ਵੱਲੋਂ ਆਪਣੀਆਂ ਦੁਕਾਨਾਂ ਦੇਰ ਰਾਤ ਖੋਲੀਆ ਹੋਈਆ ਸਨ । ਇਸੇ ਤਰ੍ਹਾਂ ਮਿਯੰਕ ਛਾਬੜਾ ਵੱਲੇ ਆਪਣਾ ਰੇਸ਼ੋ ਰੈਸਟੋਰੈਂਟ ਦੇਰ ਰਾਤ ਖੋਲਿਆ ਹੋਇਆ ਸੀ । ਅਮਨਦੀਪ ਸਿੰਘ ਵਾਸੀ ਚੰਦਰ ਨਗਰ , ਲੁਧਿਆਣਾ ਵੱਲੋਂ ਆਪਣਾ ਲਵਲੀ ਵੈਸ਼ਨੋ ਦਾਬਾ ਦੇਰ ਰਾਤ ਖੋਲਕੇ ਉਲੰਘਣਾ ਕੀਤੀ ਜਾ ਰਹੀ ਸੀ । ਇਸੇ ਤਰਾ ਬਿਕਰਮ ਵਾਸੀ ਡਵੀਜਨ ਨੰਬਰ 8 , ਲੁਧਿਆਣਾ ਵੱਲੋਂ ਸੀਤਾ ਰਾਮ ਨਮਕੀਨ ਬੇਕਰੀ ਨਾਮ ਦੀ ਦੁਕਾਨ ਨੂੰ ਖੋਲਿਆ ਹੋਇਆ ਸੀ । ਕੁਲਦੀਪ ਕਪੂਰ , ਕੇਸ਼ਵ ਅਤੇ ਕੁਲਦੀਪ ਕਪੂਰ ਦੇ ਜਵਾਈ ਵੱਲੋਂ ਇਕੱਠ ਕਰਕੇ ਕੁੱਟਮਾਰ ਕਰਨ ਸਬੰਧੀ ਇਹਨਾ ਖਿਲਾਫ ਵੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ । ਇਸਤੋਂ ਇਲਾਵਾ ॥ ਨਾਮਾਲੂਮ ਵਿਅਕਤੀ ਖਿਲਾਫ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ । ਪੁਲਿਸ ਕਮਿਸ਼ਨਰ , ਲੁਧਿਆਣਾ ਵੱਲੋਂ ਪਬਲਿਕ ਨੂੰ ਕੋਵਿਡ ਦੇ ਸਬੰਧ ਵਿਚ ਜਾਰੀ ਦਿਸ਼ਾ – ਨਿਰਦੇਸ਼ਾਂ ਦੀ ਇੰਨਬਿਨ ਪਾਲਣਾ ਕਰਨ ਅਤੇ ਆਪਣੇ ਆਪ ਨੂੰ ਇਸ ਮਹਾਂਮਾਰੀ ਤੋਂ ਮਹਿਫੂਸ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ ।