ਪਾਵਰਕਾਮ ਵਲੋਂ ਪੰਜਾਬ ਦੇ ਸਨਅਤਕਾਰਾਂ ਨੂੰ ਬਿਜਲੀ ਦੇ ਝਟਕੇ – ਜੇ ਸ਼ਾਮ 6 ਵਜੇ ਤੋਂ ਬਾਅਦ ਫੈਕਟਰੀ ਚਲਾਉਗੇ ਤਾ 2 ਰੁਪਏ ਪ੍ਰਤੀ ਯੂਨਿਟ ਫਾਲਤੂ ਦੇਣਾ ਪਵੇਗਾ – ਰਾਤ ਨੂੰ ਚਲਾਉਣ ਦੀ ਰਿਆਇਤ ਵੀ ਖਤਮ – ਤਬਾਹ ਹੋ ਜਾਵੇਗੀ ਇੰਡਸਟਰੀ – ਠੁਕਰਾਲ 

ਨਿਊਜ਼ ਪੰਜਾਬ

ਲੁਧਿਆਣਾ ,29 ਜੁਲਾਈ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਨਅਤਕਾਰਾਂ ਨੂੰ ਝਟਕੇ ਦੇਣੇ ਜਾਰੀ ਰੱਖੇ ਹੋਏ ਹਨ I ਕਰਫਿਊ ਅਤੇ ਲਾਕ – ਡਾਊਨ ਦੇ ਸਮੇ ਬਿਜਲੀ ਦੇ ਬਿੱਲ ਫਿਕਸ ਚਾਰਜਿਜ਼ ਦੀ ਥਾਂ ਵਰਤੀ ਬਿਜਲੀ ਦੇ ਹਿਸਾਬ ਲਏ ਜਾਣ ਦੇ ਵਾਅਦੇ ਤੋਂ ਮੁਕਰਨ ਤੋਂ ਬਾਅਦ ਬਿਜਲੀ ਨਿਗਮ ਨੇ ਉਦਯੋਗ ਤੇ ਹੋਰ ਬੋਝ ਪਾਉਂਦਿਆਂ ਲੰਘੀ ਇੱਕ ਜੂਨ ਤੋਂ ਸ਼ਾਮ 6 ਵਜੇ ਤੋਂ ਰਾਤ 10 ਤੱਕ ਬਿਜਲੀ ਦੀ ਵਰਤੋਂ ਕਰਨ ਲਈ ਪ੍ਰਤੀ ਯੂਨਿਟ 2 ਰੁਪਏ ਵਾਧੂ ਦੇਣੇ ਪੈਣਗੇ ,ਬਿਜਲੀ ਨਿਗਮ ਨੇ ਇਥੇ ਹੀ ਬੱਸ ਨਹੀਂ ਕੀਤੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਉਦਯੋਗ ਚਲਾਉਣ ਤੇ ਵਰਤੀ ਬਿਜਲੀ ਉਪਰ 1 .25 ਰੁਪਏ ਪ੍ਰਤੀ ਯੂਨਿਟ ਦਿਤੀ ਜਾਂਦੀ ਰਿਆਇਤ ਵੀ ਵਾਪਸ ਲੈ ਲਈ ਹੈ I ਇੱਹ ਆਰਡਰ 1 ਜੂਨ 2020 ਤੋਂ 30 ਸਤੰਬਰ 2020 ਤੱਕ ਲਾਗੂ ਰਹਿਣਗੇ I ਨਿਗਮ ਨੇ 1 ਅਕਤੂਬਰ ਤੋਂ 31 ਮਾਰਚ 2021 ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਵਰਤੀ ਬਿਜਲੀ ਤੇ 1 ਰੁਪਏ 25 ਪੈਸੇ ਪ੍ਰਤੀ ਯੂਨਿਟ ਫੇਰ ਰਿਆਇਤ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਰਤੀ ਬਿਜਲੀ ਤੇ ਲਾਏ ਵਾਧੂ 2 ਰੂਪਵੇ ਪਰੀ ਯੂਨਿਟ ਨਹੀਂ ਵਸੂਲੇ ਜਾਣਗੇ I ਇੱਹ ਆਰਡਰ ਐਨ ਆਰ ਐਸ / ਬੀ ਐਸ , ਐਮ ਐਸ ਅਤੇ ਐਲ ਐਸ ਤੇ ਲਾਗੂ ਹੋਣਗੇ I 

ਪਾਵਰਕਾਮ ਦਾ ਇੰਡਸਟਰੀ ਨੂੰ ਨਵਾ ਝਟਕਾ , ਤਬਾਹ ਹੋ ਜਾਵੇਗੀ ਇੰਡਸਟਰੀ : – ਠੁਕਰਾਲ  ਜਨਤਾ ਨਗਰ ਸਮਾਲ ਸਕੇਲ ਮੈਨੂੰ. ਐਸੋਸੀਏਸ਼ਨ ( ਰਜਿ ) ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ । ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਪ੍ਰਧਾਨ ਸ . ਠੁਕਰਾਲ ਨੇ ਕਿਹਾ ਕਿ ਪਾਵਰਕਾਮ ਨੇ ਇੰਡਸਟਰੀ ਨੂੰ ਨਵਾ ਝਟਕਾ ਦਿੰਦੇ ਹੋਏ ਨਾਦਰਸ਼ਾਹੀ ਫੁਰਮਾਨ ਕਮਰਸ਼ੀਅਲ ਸਰਕੂਲਰ ਨੰਬਰ 29/2020 ਮਿਤੀ 3.6.2020 ਰਾਹੀ ਇੰਡਸਟਰੀ ਨੂੰ ਤਬਾਹ ਕਰਨ ਦੇ ਮਨਸੂਬੇ ਨਾਲ ਲਿਆ ਫੈਸਲਾ ਹੈ

ਜਿਸ ਵਿੱਚ ਲਾਰਜ ਸਪਲਾਈ ਅਤੇ ਮੀਡੀਅਮ ਸਪਲਾਈ ਦੇ ਕਾਰਖਾਨਿਆਂ ਨੂੰ ਸ਼ਾਮ ਛੇ ਵਜੇ ਤੋਂ ਦੱਸ ਵਜੇ ਤੱਕ ਚਲਾਉਣ ਤੇ ਜੋ ਖਪਤ ਆਵੇਗੀ ਉਸ ਉਪਰ ਦੋ ਰੁਪਏ ਪ੍ਰਤੀ ਯੂਨਿਟ ਵੱਧ ਵਸੂਲ ਕੀਤਾ ਜਾਵੇਗਾ । ਸ . ਠੁਕਰਾਲ ਨੇ ਕਿਹਾ ਕਿ ਇਹ ਕਰੋੜਾ ਰੁਪਏ ਦਾ ਬੋਝ ਇੰਡਸਟਰੀ ਝੱਲ ਨਹੀ ਸਕੇਗੀ ਕਿਉਂਕਿ ਪਹਿਲਾ ਹੀ ਕਰੋਨਾ ਮਾਹਾਮਾਰੀ ਕਾਰਨ ਇੰਡਸਟਰੀ ਦੀ ਹਾਲਤ ਬਹੁਤ ਪਤਲੀ ਹੈ ਅਤੇ ਇੰਡਸਟਰੀ ਨੂੰ ਨਾ ਹੀ ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਵੱਲੋਂ ਕੋਈ ਰਾਹਤ ਦਿੱਤੀ ਹੈ ਅਤੇ ਜੋ ਦੋ ਮਹੀਨੀਆ ਦੇ ਫਿਕਸ ਚਾਰਜ ਖਤਮ ਕਰਨ ਦਾ ਐਲਾਨ ਕੀਤਾ ਸੀ ਉਹ ਵੀ ਰੈਗੂਲੇਟਰੀ ਕਮਿਸ਼ਨ ਦੇ ਰੱਦ ਕਰ ਦਿੱਤਾ ਹੈ । ਸ਼ ਠੁਕਰਾਲ ਨੇ ਕਿਹਾ ਕਿ ਇਹ ਦੋ ਰੁਪਏ ਯੂਨਿਟ ਦੇ ਵਾਧੇ ਨਾਲ ਇੰਡਸਟਰੀ ਤੇ ਕਰੋੜਾਂ ਰੁਪਏ ਦਾ ਬੋਝ ਇੰਡਸਟਰੀ ਨੂੰ ਬੰਦ ਕਰਨ ਦੀ ਇੱਕ ਸਾਜਿਸ ਹੈ ਜਿਸ ਨੂੰ ਬਰਦਾਸਤ ਨਹੀ ਕੀਤਾ ਜਾਵੇਗਾ । ਸ . ਠੁਕਰਾਲ ਨੇ ਕਿਹਾ ਕਿ ਉਹ ਜਲਦ ਹੀ ਚੇਅਰਮੈਨ ਪਾਵਰਕਾਮ ਸ੍ਰੀ ਏ . ਵੈਨੂਪ੍ਰਸ਼ਾਦ ਅਤੇ ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਕੁਸਮਜੀਤ ਸਿੱਧੂ ਨੂੰ ਮਿਲ ਕੇ ਆਪਣਾ ਰੋਸ ਦਰਜ ਕਰਵਾਉਣਗੇ । ਇਸ ਸਮੇਂ ਇੰਦਰਜੀਤ ਸਿੰਘ , ਵਲੈਤੀ ਰਾਮ ਦੁਰਗਾ , ਸ਼ਵਿੰਦਰ ਸਿੰਘ ਹੂੰਝਣ , ਸੁਮੇਸ਼ ਕੁਮਾਰ ਕੌਛੜ , ਹਰਜੀਤ ਸਿੰਘ ਪਨੇਸਰ ਅਤੇ ਪਵਨ ਕੁਮਾਰ ਢੰਡ ਹਾਜ਼ਿਰ ਸਨ ।

==ਆਰਡਰ ਪੜ੍ਹਣ ਲਈ ਇਸ ਲਿੰਕ ਨੂੰ ਕਲਿਕ ਕਰੋ 

cecommercial2020200603222441437