600 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦੇ ਦੋਸ਼ ਵਿੱਚ ਤਿੰਨ ਐਕਸਪੋਰਟਰ ਗ੍ਰਿਫਤਾਰ
ਨਿਊਜ਼ ਪੰਜਾਬ
ਨਵੀ ਦਿੱਲੀ , 27 ਜੁਲਾਈ – ਕੇਂਦਰ ਸਰਕਾਰ ਦੇ ਡੀਜੀਜੀਆਈ-ਡੀ.ਆਰ.ਆਈ. ਨੇ ਤਿੰਨ ਐਕ੍ਸਪੋਰਟਰਾਂ ਨੂੰ 600 ਕਰੋੜ ਰੁਪਏ ਦੇ ਟੈਕਸ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਹੈ | ਡੀ.ਆਰ.ਆਈ. ਨੇ ਇੱਹ ਕਾਰਵਾਈ ਤਿੰਨ ਐਕਸਪੋਰਟ ਫਰਮਾਂ ਮੈ/ਜ਼ ਫਾਰਚੂਨ ਗ੍ਰਾਫਿਕਸ ਲਿਮਟਿਡ, ਮੈ/ਸ ਰੀਮਾ ਪੋਲੀਚੇਮ ਪ੍ਰਾਈਵੇਟ ਲਿਮਟਿਡ ਅਤੇ ਮੈ/ਸ ਗਣਪਤੀ ਇੰਟਰਪ੍ਰਾਈਜ਼ਿਜ਼ ਦੇ ਖਿਲਾਫ ਕੇਸ ਦਰਜ ਕੀਤਾ ਸੀ, ਜੋ ਕਿ ਬਿਨਾਂ ਕਿਸੇ ਅਸਲ ਸਪਲਾਈ ਦੇ 4100 ਕਰੋੜ ਰੁਪਏ ਦੇ ਕਾਰੋਬਾਰ ਦੇ ਇਵਜ਼ ਵਿੱਚ ਸਰਕਾਰ ਕੋਲੋਂ 600 ਕਰੋੜ ਰੁਪਏ ਦਾ ਆਈ ਜੀ ਐਸ ਟੀ ਰਿਫੰਡ ਮੰਗ ਰਹੇ ਸਨ | ਕੇਂਦਰੀ ਵਿੱਤ ਮੰਤਰਾਲੇ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਮਾਮਲਾ ਡੀਜੀਜੀਆਈ-ਡੀ.ਆਰ.ਆਈ. ਨੇ ਸਤੰਬਰ 2019 ਵਿਚ ਆਈਜੀਐਸਟੀ ਦੇ ਵਾਪਸ ਕਰਨ ਦਾ ਦਾਅਵਾ ਕਰਨ ਵਾਲੇ ਵੱਖ-ਵੱਖ ਬਰਾਮਦਕਾਰਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਆਲ ਇੰਡੀਆ ਜੁਆਇੰਟ ਕੈਂਪੇਨ ਤਹਿਤ ਇੱਕ ਫਰਮ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ ਦੀ ਜਾਂਚ ਦੇ ਆਧਾਰ ‘ਤੇ ਕੀਤਾ ਸੀ। ਡੀਜੀਜੀਆਈ ਹੈਡਕੁਆਰਟਰ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਪ੍ਰਗਟਾਵਾ ਕੀਤਾ ਗਿਆ ਹੈ I
ਇਸ ਸਬੰਧ ਵਿੱਚ ਜੀਐਸਟੀ ਐਕਟ ਦੇ ਤਹਿਤ ਵੱਖ-ਵੱਖ ਅਪਰਾਧਾਂ ਦੇ ਮੱਦੇਨਜ਼ਰ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਦੋ ਭਗੌੜੇ ਸਨ ਅਤੇ ਡੀਜੀਜੀਆਈ ਹੈਡਕੁਆਰਟਰ ਵਿਚ ਆਪਣੀ ਮੌਜੂਦਗੀ ਤੋਂ ਬਚਦੇ ਆ ਰਹੇ ਸਨ, ਉਹ ਐਮ/ਜ਼ ਫਾਰਚੂਨ ਗ੍ਰਾਫਿਕਸ ਲਿਮਟਿਡ, ਐਮ./ਐਸ. ਰੀਮਾ ਪੋਲੀਚੇਮ ਪ੍ਰਾਈਵੇਟ ਲਿਮਟਿਡ ਅਤੇ ਮੈ.ਐੱਸ. ਗਣਪਤੀ ਇੰਟਰਪ੍ਰਾਈਜਿਜ਼ ਦੇ ਡਾਇਰੈਕਟਰ ਅਤੇ ਮਾਲਕ ਸਨ । ਤੀਜਾ ਵਿਅਕਤੀ ਐਮ/ਐਸ ਏ.ਬੀ. ਪਲੇਅਰਜ਼ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦਾ ਡਾਇਰੈਕਟਰ ਅਤੇ ਉਹ ਹੋਰ ਨਿਰਯਾਤ ਫਰਮਾਂ ਨਾਲ ਸਬੰਧਿਤ ਹੈ, ਜਿਨ੍ਹਾਂ ਨੇ ਇਨ੍ਹਾਂ ਕੰਪਨੀਆਂ ਦੁਆਰਾ ਜਾਰੀ ਕੀਤੇ ਜਾ ਰਹੇ ਫਰਜ਼ੀ ਚਾਲਾਨਾਂ ਦੇ ਅਧਾਰ ‘ਤੇ ਆਈਜੀਐਸਟੀ ਦੀ ਵਾਪਸੀ ਦਾ ਦਾਅਵਾ ਕੀਤਾ ਹੈ।
ਤਿੰਨਾਂ ਵਿਅਕਤੀਆਂ ਨੂੰ ਡੀਜੀਜੀਆਈ (ਹੈਡਕੁਆਰਟਰ) ਨੇ ਸੀ ਜੀ ਐਸ ਟੀ ਐਕਟ 2017 ਦੀ ਧਾਰਾ 132 (1)(ਬੀ) ਅਤੇ 132 (1)(ਸੀ) ਦੀਆਂ ਧਾਰਾਵਾਂ ਦੇ ਤਹਿਤ ਵੱਖ-ਵੱਖ ਅਪਰਾਧ ਕਰਨ ਦੇ ਮੱਦੇਨਜ਼ਰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਮੈਜਿਸਟਰੇਟ ਨੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।