ਅਮਰੀਕੀ ਹਵਾਈ ਸੈਨਾ ਵਿੱਚ ਸਿੱਖੀ ਸਰੂਪ ਵਿੱਚ ਭਰਤੀ ਹੋ ਸਕਣਗੇ ਸਿੱਖ

ਵਾਸ਼ਿੰਗਟਨ , 21 ਫਰਵਰੀ (news punjab)  ਅਮਰੀਕੀ ਹਵਾਈ ਸੈਨਾ ਨੇ ਸਿੱਖਾਂ ਸਣੇ . ਵੱਖ ਵੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਡਰੈਸ ਕੋਡ ਵਿੱਚ ਸੁਧਾਰ ਕੀਤਾ ਹੈ ਤਾਂ ਜੋ ਹੋਰਨਾਂ ਧਰਮਾਂ ਨਾਲ ਸਬੰਧਤ ਲੋਕਾਂ ਨੂੰ ਭਰਤੀ ਹੋਣ ਵਿੱਚ ਸੌਖ ਹੋ ਸਕੇ । ਇਹ ਤਬਦੀਲੀ ਦਾ ਪ੍ਰਗਟਾਵਾ ਹਵਾਈ ਸੈਨਾ ਦੀ 7 ਫਰਵਰੀ ਨੂੰ ਜਾਰੀ ਨਵੀਂ ਨੀਤੀ ਵਿੱਚ ਕੀਤਾ ਗਿਆ ਹੈ । ਇਸ ਨੀਤੀ ਵਿੱਚ ਸਿੱਖਾਂ ਸਮੇਤ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੀ ਲੋੜ ਨੂੰ ਦੇਖਦਿਆਂ ਵਰਦੀ ਅਤੇ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ । ਸਟਾਫ ਅਟਾਰਨੀ ਗਿਜ਼ਲੇ ਕਲੈਪਰ ਨੇ ਕਿਹਾ ਕਿ ਹੁਣ ਸਿੱਖਾਂ ਨੂੰ ਧਰਮ ਅਤੇ ਆਪਣੇ ਕਰੀਅਰ ਸਬੰਧੀ ਖਾਹਿਸ਼ਾਂ ਵਿੱਚ ਇੱਕ ਦੀ ਚੋਣ ਨਹੀਂ ਕਰਨੀ ਪਵੇਗੀ ਅਤੇ ਸਿੱਖੀ ਸਰੂਪ ਵਿੱਚ ਉਹ ਅਮਰੀਕੀ ਹਵਾਈ ਸੈਨਾ ਵਿੱਚ ਭਰਤੀ ਹੋ ਸਕੇਗਾ ।