ਉਘੇ ਸਨਅਤਕਾਰ ਸ੍ਰ.ਦਰਸ਼ਨ ਸਿੰਘ ਮਸੋਂਣ ਸਵਰਗਵਾਸ – ਬੈਸ ,ਗੋਹਲਵੜੀਆ, ਖਾਲਸਾ ਅਤੇ ਹੋਰ ਆਗੂ ਪੁੱਜੇ

ਲੁਧਿਆਣਾ , 21 ਫਰਵਰੀ -(ਰਾਜਿੰਦਰ ਸਿੰਘ ) ਉਘੇ ਸਨਅਤਕਾਰ ਸਰਦਾਰ ਦਰਸ਼ਨ ਸਿੰਘ  ਮਸੋਂਣ ਐਮ ਡੀ ਮੋਹਨਦੀਪ ਇੰਡਸਟ੍ਰੀਅਲ ਕਾਰਪੋਰੇਸ਼ਨ  ਲੁਧਿਆਣਾ  ਬੀਤੇ ਦਿਨੀ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦਾ ਅੰਤਿਮ ਸੰਸਕਾਰ ਢੋਲੇਵਾਲ ਸ਼ਮਸ਼ਾਨ ਘਾਟ ਵਿਖੇ ਕਰ ਦਿਤਾ ਗਿਆ I ਉਨ੍ਹਾਂ ਦੀ ਮਿਰਤਕ ਦੇਹ ਨੂੰ ਉਨ੍ਹਾਂ ਦੇ ਵੱਡੇ ਸਪੁੱਤਰ ਸਰਦਾਰ ਹਰਜੀਤ ਸਿੰਘ ਮਸੋਂਣ ਨੇ ਅਗਨੀ ਦਿਖਾਈ I ਇਸ ਸਮੇ ਵਿਧਾਇਕ ਸ੍ਰ . ਸਿਮਰਜੀਤ ਸਿੰਘ ਬੈਂਸ , ਸ੍ਰ.ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ ਨਗਰ ਨਿਗਮ , ਸ੍ਰ.ਬਲਵਿੰਦਰ ਸਿੰਘ ਬੈਂਸ ਵਿਧਾਇਕ , ਸ੍ਰ.ਮਨਜੀਤ ਸਿੰਘ ਖਾਲਸਾ ਪ੍ਰਧਾਨ ਕਿਰਤ ਸੇਵਾ ,ਡਿਪਟੀ ਮੇਅਰ ਸ਼੍ਰੀ ਸ਼ਾਮ ਸੁੰਦਰ ਮਲੋਹਤਰਾ, ਕੌਂਸਲਰ ਸਿਕੰਦਰ ਸਿੰਘ ਪੰਨੂ , ਸ੍ਰ.ਸੁਰਿੰਦਰ ਸਿੰਘ ਚੋਹਾਨ,ਸ੍ਰ.ਰਾਜਿੰਦਰ ਸਿੰਘ ਸਰਹਾਲੀ ਪ੍ਰਚਾਰ ਸਕੱਤਰ ਯੂਨਾਈਟਿਡ ਸਾਈਕਲ ਐਂਡ ਪਾਰਟਸ ਮਨੂਫੈਕਚ੍ਰਰਜ ਐਸੋਸ਼ਿਸ਼ਨ, ਗੁਰਦੀਪ ਸਿੰਘ ਦੀਪ , ਹਰਜੀਤ ਸਿੰਘ ਮਸੋਂਣ ,ਜਸਪਾਲ ਸਿੰਘ ਮਸੋਂਣ ,ਕੁਲਵਿੰਦਰ ਸਿੰਘ  ਮਸੋਂਣ ,ਗੁਰਸੇਵਕ ਸਿੰਘ ਚਾਨਾ , ਗੁਰਮੀਤ ਸਿੰਘ ਪਨੇਸਰ , ਮਹਿੰਦਰ ਸਿੰਘ ਕੰਡਾ ,ਤਰਲੋਕ ਸਿੰਘ ਧੁੰਨਾ ,ਭੁਪਿੰਦਰ ਸਿੰਘ ਮਸੋਂਣ ,ਕੁਲਵੰਤ ਸਿੰਘ ਢੱਲਾ ,ਗੁਰਮੀਤ ਸਿੰਘ ਮਸੋਂਣ ,ਮਨਜੀਤ  ਸਿੰਘ ਮਸੋਂਣ ,ਸੁਰਿੰਦਰ ਸਿੰਘ ਢੱਲਾ ,ਅਤਿੰਦਰਪਾਲ ਸਿੰਘ ਢੱਲਾ ,  ਮਾਨ ਸਿੰਘ ਧੁੰਨਾ ,ਸੁਰਜੀਤ ਸਿੰਘ ਧੁੰਨਾ , ਜਗਤਾਰ ਸਿੰਘ  ਸਮੇਤ ਬਹੁਤ ਵੱਡੀ ਗਿਣਤੀ ਵਿਚ ਸਨਅਤਕਾਰ , ਆਗੂ ਅਤੇ ਇਲਾਕੇ ਦੇ ਲੋਕ ਮੌਜੂਦ ਸਨ I  ਸਵਰਗੀ ਸ੍ਰ.ਦਰਸ਼ਨ ਸਿੰਘ  ਮਸੋਂਣ ਨਮਿਤ ਅੰਤਿਮ ਅਰਦਾਸ 29 ਫਰਵਰੀ ਨੂੰ ਗੁਰਦਵਾਰਾ ਸ਼ਹੀਦਾਂ ਫੇਰੂਮਾਨ ਲੁਧਿਆਣਾ ਵਿਖੇ ਹੋਵੇਗੀ I