ਨਵੀਨਤਮ ਟੈਕਨਾਲੋਜੀ ਵਾਲੀਆਂ ਲੇਜ਼ਰ ਅਤੇ ਸੀ ਐਨ ਸੀ ਮਸ਼ੀਨਾਂ ਨਾਲ ਆਰੰਭ ਹੋਈ ਮੈਕ-ਆਟੋ ਪ੍ਰਦਰਸ਼ਨੀ – ਭਾਰਤੀ ਅਤੇ ਵਿਦੇਸ਼ੀ ਮਸ਼ੀਨਾਂ ਪਹਿਲੀ ਵਾਰ ਪੁਜੀਆਂ ਪੰਜਾਬ
ਲੁਧਿਆਣਾ 21 ਫਰਵਰੀ ( ਗੁਰਦੀਪ ਸਿੰਘ ਦੀਪ ,ਰਾਜਿੰਦਰ ਸਿੰਘ – ਨਿਊਜ਼ ਪੰਜਾਬ ) ਨਵੀਨ ਮੈਨੂਫੈਕਚਰਿੰਗ ਤਕਨੀਕ ਦਾ ਸਮਰਥਨ ਕਰਦੇ ਹੋਏ ਮੇਕ ਆਟੋ ਐਕਸਪੋ 2020 ਵਿੱਚ ਨਵੀਨਤਮ ਟੈਕਨਾਲੋਜੀ, ਸਮਾਰਟ ਮੈਨੂਫੈਕਚਰਿੰਗ, ਸੀ ਐਨ ਸੀ ਮਸ਼ੀਨਾਂ, ਲੇਜ਼ਰ ਕਟਿੰਗ ਮਸ਼ੀਨਾਂ, ਐਲੀਵੇਟਰਾਂ, ਸਕੈਨਰਾਂ, ਦਰਮਿਆਨੇ ਅਤੇ ਛੋਟੇ ਉਦਯੋਗਾਂ ਵਿਚ ਵਰਤੇ ਜਾਣ ਵਾਲੇ ਸੰਦ ਪ੍ਰਦਰਸ਼ਤ ਕੀਤੇ ਗਏ ਹਨ । ਐਕਸਪੋ 500000 ਵਰਗ ਫੁੱਟ ਵਿੱਚ 1200 ਬ੍ਰਾਂਡ ਅਤੇ 10000 ਉਤਪਾਦ ਪ੍ਰਦਰਸ਼ਤ ਕੀਤੇ ਗਏ । ਇਹ ਚਾਰ ਦਿਨਾਂ ਐਕਸਪੋ ਅੱਜ ਸ਼ੁਰੂ ਹੋ ਕੇ 24 ਫਰਵਰੀ ਤੱਕ ਗਲਾਡਾ ਗਰਾਉਂਡ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਜਾਰੀ ਰਹੇਗੀ । ਪ੍ਰ੍ਦਾਸ਼ਨੀ ਵਿੱਚ ਰੱਖੀਆਂ ਸਮਾਰਟ ਮੈਨੂਫੈਕਚਰਿੰਗ ਮਸ਼ੀਨਾਂ ਅੱਠ-ਅੱਠ ਵਰਕਰਾਂ ਦੇ ਬਰਾਬਰ ਇਕੱਲਿਆਂ ਹੀ ਕੰਮ ਕਰ ਸਕਦੀਆਂ ਹਨ । ਹੁਣ ਵੈਲਡਿੰਗ ਕੰਮ ਲਈ ਮਨੁੱਖੀ ਸ਼ਕਤੀ ਦੀ ਜ਼ਰੂਰਤ ਨਹੀਂ ਹੈ ਪ੍ਰਦਰਸ਼ਨੀ ਵਿਚ ਸਮਾਰਟ ਵੇਲਡਿੰਗ ਰੋਬੋਟਿਕ ਮਸ਼ੀਨਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ । ਹੁਣ ਸਿਰਫ ਕੰਪਿਊਟਰ ਸਕ੍ਰੀਨ ਤੇ ਸਿਰਫ ਇੱਕ ਕਲਿੱਕ ਨਾਲ ਮਸ਼ੀਨਾਂ ਸਮਾਰਟ ਨਿਰਮਾਣ ਦੇ ਨਤੀਜੇ ਦਿੰਦੀਆਂ ਹਨ । ਵੈਲਡਿੰਗ ਮਸ਼ੀਨਾਂ, ਭਾਰ ਚੁੱਕਣ ਵਾਲੀਆਂ ਮਸ਼ੀਨਾਂ ਅਤੇ ਰੋਬੋਟਿਕ ਤਕਨਾਲੋਜੀ ਲੋਕਾਂ ਵਿੱਚ ਖਿੱਚ ਦਾ ਕੇਂਦਰ ਹਨ । ਲੇਜ਼ਰ ਨਾਲ ਕੱਟਣ ਵਾਲੀਆਂ ਮਸ਼ੀਨਾਂ ਅਤੇ ਸਕੈਨਿੰਗ ਮਸ਼ੀਨਾਂ ਦੀ ਨਵੀਨਤਮ ਤਕਨਾਲੋਜੀ ਵੀ ਪ੍ਰਦਰਸ਼ਤ ਕੀਤੀ ਗਈ ।ਐਕਸਪੋ ‘ਚ 3 ਡੀ ਸਕੈਨਰ ਪੇਸ਼ ਕੀਤੇ ਗਏ। ਮਾਹਰਾਂ ਨੇ ਦੱਸਿਆ ਕਿ ਰਿਵਰਸ ਇੰਜੀਨੀਅਰਿੰਗ, ਡਾਟਾ ਇਨਪੁਟਲਈ 3 ਡੀ ਸਕੈਨਰ ਸਿਰਫ ਕੁਝ ਸਕਿੰਟਾਂ ਵਿੱਚ ਨਤੀਜੇ ਦੇਵੇਗਾ ।
ਐਕਸਪੋ ਵਿਚ, ਮਸ਼ੀਨ ਟੂਲਜ਼ , ਸੀ ਐਨ ਸੀ ਮਸ਼ੀਨ ਅਤੇ ਐਸ ਪੀ ਐਮ, ਹਾਈਡ੍ਰੌਲਿਕ ਉਤਪਾਦ, ਇਲੈਕਟ੍ਰੀਕਲ / ਇਲੈਕਟ੍ਰਾਨਿਕ ਉਪਕਰਣ, ਇੰਜੀਨੀਅਰਿੰਗ ਮਸ਼ੀਨਰੀ ਅਤੇ ਪੁਰਜ਼ੇ, ਵੈਲਡਿੰਗ ਅਤੇ ਕੱਟਣ ਉਪਕਰਣ, ਮਟੀਰੀਅਲ ਹੈਂਡਿੰਗ ਉਪਕਰਣ, ਕੁਆਲਟੀ ਕੰਟਰੋਲ ਐਕਸੈਸਰੀਜ਼, ਹਾਰਡਿੰਗ ਅਤੇ ਹੀਟਿੰਗ ਮਸ਼ੀਨਾਂ, ਉਦਯੋਗਿਕ ਰੋਬੋਟ ਅਤੇ ਹੋਰ ਬਹੁਤ ਸਾਰੀਆਂ ਮਸ਼ੀਨਾਂ ਪ੍ਰਦਾਸ਼ਿਤ ਕੀਤੀਆਂ ਗਈਆਂ ਹਨ । ਐਕਸਪੋ ਵਿਚ ਇਕ ਸਿਖਲਾਈ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿਚ ਉਦਯੋਗਪਤੀਆਂ ਨੂੰ ਨਵੀਨਤਮ ਤਕਨੀਕਾਂ ਅਤੇ ਮਸ਼ੀਨਰੀ ਦੀ ਵਰਤੋਂ ਬਾਰੇ ਜਾਣਕਾਰੀ ਦਿਤੀ ਜਾਵੇਗੀ । ਇਸ ਐਕਸਪੋ ਨੂੰ ਐਮਐਸਐਮਈ ਅਤੇ ਐਨਐਸਆਈਸੀ, ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ, ਆਟੋ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ (ਇੰਡੀਆ) ਅਤੇ ਹੋਰ ਐਸੋਸੀਏਸ਼ਨਾਂ ਵਲੋਂ ਸਮਰਥਨ ਦਿੱਤਾ ਗਿਆ ਹੈ ।