ਅਜ਼ੀਬ – ਜੇ ਮਾਸਕ ਨਾ ਪਾਇਆ ਤਾਂ ਮਿਲੇਗੀ ਤਿੰਨ ਮਹੀਨੇ ਮਜ਼ਦੂਰੀ ਕਰਨ ਦੀ ਸਜ਼ਾ !
ਨਿਊਜ਼ ਪੰਜਾਬ
24 ਜੁਲਾਈ , ਉੱਤਰੀ ਕੋਰੀਆ – ਦੇਸ਼ ਵਿਚ ਕੋਰੋਨਵਾਇਰਸ ਦਾ ਕੋਈ ਮਾਮਲਾ ਨਾ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਉੱਤਰੀ ਕੋਰੀਆ ਨੇ ਮਾਸਕ ਨਾ ਪਹਿਨਣ ਵਾਲਿਆਂ ਕੋਲੋਂ ਤਿੰਨ ਮਹੀਨੇ ਦੀ ਸਖ਼ਤ ਮਜ਼ਦੂਰੀ ਕਰਵਾਉਣ ਦਾ ਐਲਾਨ ਕੀਤਾ ਹੈ। ਕੋਰੋਨਵਾਇਰਸ ਦੇ ਫੈਲਣ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਵਧੇਰੇ ਸਖਤ ਨਵੇਂ ਨਿਯਮ ਲਾਗੂ ਕਰਨ ਵਾਲਾ ਇੱਹ ਦੇਸ਼ ਕੋਰੋਨਾ ਮਹਾਂਮਾਰੀ ਬਾਰੇ ਦੁਨੀਆ ਨੂੰ ਕਹਿ ਰਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਦਾ ਕੋਈ ਵੀ ਮਰੀਜ਼ ਨਹੀਂ ਹੈ | ਇੱਕ ਰਿਪੋਰਟ ਅਨੁਸਾਰ ਸਰਕਾਰ ਪੁਲਿਸ ਦੇ ਨਾਲ ਵਿਦਿਆਰਥੀਆਂ ਦੇ ਗਰੁੱਪ ਬਣਾਏਗੀ ਜੋ ਇਹ ਜਾਂਚ ਕਰਨ ਲਈ ਗਸ਼ਤ ਕਰਨਗੇ ਕਿ ਬਾਹਰ ਨਿਕਲਦੇ ਸਮੇਂ ਨਾਗਰਿਕਾਂ ਨੇ ਮਾਸਕ ਪਹਿਨੇ ਹੋਏ ਹਨ।
ਇਸ ਤੋਂ ਪਹਿਲਾਂ ਭਾਰਤ ਦੇ ਝਾਰਖੰਡ ਸੂਬੇ ਨੇ ਮਾਸਕ ਨਾ ਪਾਉਣ ਤੇ ਇੱਕ ਲੱਖ ਰੁਪਏ ਜੁਰਮਾਨਾ ਜਾ ਦੋ ਸਾਲ ਕੈਦ ਦਾ ਕਾਨੂੰਨ ਪਾਸ ਕੀਤਾ ਹੈ I