ਸ੍ਰੀ ਅਨੰਦਪੁਰ ਸਾਹਿਬ – ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋਂ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ
ਡਿਪਟੀ ਕਮਿਸ਼ਨਰ ਨੇ ਦੂਜੀ ਵਾਰ ਸੋਸ਼ਲ ਮੀਡੀਆਂ ਤੇ ਲਾਈਵ ਹੋ ਕੇ ਜਿਲਹ੍ਾ ਵਾਸੀਆਂ ਨਾਲ ਕੀਤੀ ਚਰਚਾ.
ਫੇਸਬੁੱਕ ਤੇ ਲਾਈਵ ਹੋ ਕੇ ਡੀ.ਸੀ ਨੇ ਸਿਹਤ ਵਿਭਾਗ ਦੀਆਂ ਹਦਾਇਤਾ ਤੇ ਅਮਲ ਕਰਨ ਲਈ ਕਿਹਾ
ਨਿਊਜ਼ ਪੰਜਾਬ
ਨੰਗਲ 23 ਜੁਲਾਈ – ਡਿਪਟੀ ਕਮਿਸ਼ਨਰ ਰੂਪਨਗਰ ਸੋਲਾਲੀ ਗਿਰਿ ਨੇ ਬੀਤੀ ਸ਼ਾਮ ਕੋਵਿਡ-19 ਦੇ ਮੱਦੇਨਜ਼ਰ ਸ਼ੋਸਲ ਮੀਡੀਆਂ ਤੇ ਦੂਜੀ ਵਾਰ ਲਾਈਵ ਗੱਲਬਾਤ ਕਰਦੇ ਹੋਏ ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਵਲੋ ਜਾਰੀ ਹਦਾਇਤਾ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਜਿਲਹ੍ਾ ਰੂਪਨਗਰ ਨੂੰ ਇਸ ਮਹਾਂਮਾਰੀ ਤੋੰ ਬਚਾਉਣ ਵਿੱਚ ਆਪਣਾ ਯੋਗਦਾਨ ਦੇਣ.
ਆਪਣੇ ਹਰ ਬੁੱਧਵਾਰ ਹਫਤਾਵਾਰੀ ਪਰ੍ੋਗਰਾਮ ਤਹਿਤ ਜਿਲਹ੍ਾ ਵਾਸੀਆਂ ਨਾਲ ਗੱਲਬਾਤ ਦੋਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਿਲਹ੍ਾ ਪਰ੍ਸ਼ਾਸ਼ਨ ਨੂੰ ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ, ਜਿਸ ਦੀ ਉਹ ਭਵਿੱਖ ਵਿਚ ਵੀ ਪੂਰੀ ਆਸ ਕਰਦੇ ਹਨ. ਉਹਨਾਂ ਕਿਹਾ ਕਿ ਕਰੋਨਾ ਦੀ ਇਹ ਬਿਮਾਰੀ ਬਹੁਤ ਭਿਆਨਕ ਹੈ ਅਤੇ ਸਮਾਜਿਕ ਦੂਰੀ ਨਾ ਰੱਖਣ ਨਾਲ ਜਲਦੀ ਫੈਲਦੀ ਹੈ. ਇਸ ਲਈ ਪੰਜਾਬ ਸਰਕਾਰ ਨੇ ਕੋਵਿਡ ਦੀਆਂ ਸਾਵਧਾਨੀਆਂ ਸਬੰਧੀ ਹਦਾਇਤਾਂ ਦੀ ਪਾਲਣਾ ਸਖਤੀ ਨਾਲ ਲਾਗੂ ਕਰਾਉਣ ਲਈ ਆਦੇਸ਼ ਦਿੱਤੇ ਹੋਏ ਹਨ.
ਡਿਪਟੀ ਕਮਿਸ਼ਨਰ ਨੇ ਅੱਜ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ” ਨੂੰ ਸਫਲ ਕਰਨ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ.
ਉਹਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ, ਕਿ ਅਸੀਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰੀਏ.ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਿਲਹ੍ੇ ਵਿੱਚ ਕਿਸੇ ਵੀ ਤਰਹ੍ਾਂ ਦੇ ਇਕੱਠ ‘ਤੇ ਪੂਰਨ ਪਾਬੰਦੀ ਹੈ.ਉਨਹ੍ਾਂ ਕਿਹਾ ਕਿ ਸਮਾਜਿਕ ਸਮਾਗਮਾ,ਸੋਗ ਸਮਾਗਮਾਂ ਅਤੇ ਹੋਰ ਇਕੱਠ ਕਰਨ ਤੇ ਕਈ ਨਿਯਮ ਲਾਗੂ ਕੀਤੇ ਗਏ ਹਨ ਜਿਨਹ੍ਾਂ ਦੀ ਪਾਲਣਾ ਕਰਨਾ ਜਿਲਹ੍ੇ ਦੇ ਹਰ ਨਾਗਰਿਕ ਦਾ ਫਰਜ਼ ਹੈ. ਉਨਹ੍ਾਂ ਕਿਹਾ ਕਿ ਮਾਸਕ ਪਾਉਣਾ ਬੇਹੱਦ ਜਰੂਰੀ ਹੈ ਇਸ ਨਾਲ ਇੱਕ ਦੂਜੇ ਨੁੰ ਸੰਕਰਮਣ ਤੋ ਬਚਾਇਆ ਜਾ ਸਕਦਾ ਹੈ ਉਨਹ੍ਾਂ ਕਿਹਾ ਕਿ ਵਾਰ ਵਾਰ ਹੱਥ ਧੋਣੇ ਅਤੇ ਸੰਭਵ ਹੋਵੇ ਤਾਂ ਸੈਨੈਟਾਈਜਰ ਦੀ ਵਰਤੋ ਕਰਨੀ ਚਾਹੀਦੀ ਹੈ. ਉਨਹ੍ਾਂ ਕਿਹਾ ਕਿ ਮੋਜੂਦਾ ਹਾਲਾਤ ਵਿਚ ਸਾਵਧਾਨੀਆਂ ਹੀ ਸੁਰੱਖਿਆਂ ਦਾ ਘੇਰਾ ਮਜਬੂਤ ਕਰ ਰਹੀਆ ਹਨ. ਉਨਹ੍ਾਂ ਜਿਲਹ੍ਾ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਜੇਕਰ ਇਨਹ੍ਾਂ ਹਦਾਇਤਾ ਦੀ ਪਾਲਣਾ ਕਰਨ ਅਤੇ ਕਰਵਾਉਣ ਵਿਚ ਪੂਰੀ ਮਿਹਨਤ ਕਰਨ ਤਾਂ ਕਰੋਨਾ ਨੁੰ ਹਰਾਉਣਾ ਬੇਹੱਦ ਆਸਾਨ ਹੈ. ਡਿਪਟੀ ਕਮਿਸ਼ਨਰ ਦੇ ਇਸ ਦੂਜੀ ਵਾਰ ਫੇਸਬੁੱਕ ਲਾਈਵ ਪਰ੍ੋਗਰਾਮ ਨੂੰ ਸੋਸ਼ਲ ਮੀਡੀਆ ਉਤੇ ਵੱਡੀ ਗਿਣਤੀ ਵਿਚ ਵੇਖਿਆ ਅਤੇ ਪਸੰਦ ਕੀਤਾ ਗਿਆ. ਉਹਨਾਂ ਨੇ ਬਾਰਹਵੀਂ ਜਮਾਤ ਦੇ ਨਤੀਜੇ ਵਿੱਚ ਸਫਲਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਨ ਦੀ ਪਰ੍ਰੇਣਾ ਦਿੱਤੀ. ਡਿਪਟੀ ਕਮਿਸ਼ਨਰ ਨੇ ਹਰ ਨਾਗਰਿਕ ਨੂੰ ਕੋਵਾ ਐਪ ਲੋਡ ਕਰਨ ਅਤੇ ਵੀਕੈਂਟ ਤੇ ਮੂਵਮੈਂਟ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਈ-ਪਾਸ ਬਣਾਉਣ ਲਈ ਕਿਹਾ. ਉਹਨਾਂ ਬਜੁਰਗਾਂ ਨੂੰ ਵਿਸੇਸ਼ਤੋਰ ਤੇ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਅਪੀਲ ਕੀਤੀ ਉਹਨਾਂ ਕਿਹਾ ਕਿ ਸਖਤੀ ਨਾਲ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦਾ ਸਾਡਾ ਮਨੌਰਥ ਵੱਧ ਚਲਾਣ ਕਰਨਾ ਨਹੀਂ ਹੈ ਸਗੋਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਹੀ ਅਜਿਹੀ ਸਖਤੀ ਕੀਤੀ ਜਾ ਰਹੀ ਹੈ. ਉਹਨਾਂ ਜਿਲਹ੍ੇ ਵਿੱਚ ਮੋਜੂਦਾ ਕਰੋਨਾ ਅਪਡੇਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ.