ਲਾਕ ਡਾਊਨ ਵੱਲ ਵੱਧ ਰਿਹਾ ਦੇਸ਼ – ਹੁਣ ਭੋਪਾਲ ਚ 10 ਦਿਨ ਲਈ ਮੁਕੰਮਲ ਲਾਕ ਡਾਊਨ

ਭੋਪਾਲ:

ਕੋਰੋਨਾ ਦੇ ਕੇਸ ਵਧਣ ਨਾਲ ਦੇਸ਼ ਵਿੱਚ ਮੁੜ ਲੌਕਡਾਊਨ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਵਾਰ ਇਕੱਲੇਇਕੱਲੇ ਸ਼ਹਿਰ ਚ ਲੌਕਡਾਊਨ ਲਾਇਆ ਜਾ ਰਿਹਾ ਹੈ। ਕਸ਼ਮੀਰ ਵਾਦੀ ਮਗਰੋਂ ਅੱਜ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਲੌਕਡਾਊਨ ਲਾ ਦਿੱਤਾ ਗਿਆ ਹੈ। ਭੋਪਾਲ ਵਿੱਚ 10 ਦਿਨਾਂ ਲਈ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਇਹ ਲੌਕਡਾਊਨ 24 ਜੁਲਾਈ ਤੋਂ ਅਗਸਤ ਤੱਕ ਜਾਰੀ ਰਹੇਗਾ।

ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਨਰੋਤਮ ਮਿਸ਼ਰਾ ਨੇ ਲੌਕਡਾਊਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 24 ਜੁਲਾਈ ਨੂੰ ਸ਼ਾਮ ਵਜੇ ਤੋਂ ਅਗਲੇ 10 ਦਿਨਾਂ ਲਈ ਭੋਪਾਲ ਵਿੱਚ ਮੁਕੰਮਲ ਲੌਕਡਾਊਨ ਲਾਗੂ ਰਹੇਗਾ। ਇਸ ਦੌਰਾਨ ਮੈਡੀਕਲ ਸੇਵਾਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਭੋਪਾਲ ਦੀ ਸਰਹੱਦ ਸੀਲ ਰਹੇਗੀ। ਹਾਲਾਂਕਿਪ੍ਰਸ਼ਾਸਨ ਈਪਾਸ ਜਾਰੀ ਕਰੇਗਾ।

ਗ੍ਰਹਿ ਮੰਤਰੀ ਪਹਿਲਾਂ ਹੀ ਲੋਕਾਂ ਨੂੰ ਜ਼ਰੂਰੀ ਸਾਮਾਨ ਖਰੀਦਣ ਦੀ ਅਪੀਲ ਕਰ ਚੁੱਕੇ ਹਨ। ਦੱਸ ਦੇਈਏ ਕਿ ਭੋਪਾਲ ਵਿੱਚ ਮਰੀਜ਼ਾਂ ਦੀ ਗਿਣਤੀ ਹਜ਼ਾਰ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਸੂਬੇ ਵਿੱਚ ਕੁੱਲ 24,842 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਚੋਂ 7,236 ਕੇਸ ਐਕਟਿਵ ਹਨ, 770 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 16,836 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।