ਮੱਤੇਵਾੜਾ ਜੰਗਲ – ਕੀ ਹੈ ਸਚਾਈ ? ਵਾਤਾਵਰਨ ਪ੍ਰੇਮੀ ਸੱਚੇ ਜਾ ਮੁੱਖ ਮੰਤਰੀ – ਆ ਜਾਓ ! ‘ ਨਿਊਜ਼ ਪੰਜਾਬ ‘ ਦੇ ਨਾਲ ਵੇਖੀਏ ਨਜ਼ਾਰਾ

ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ
ਲੁਧਿਆਣਾ , 20 ਜੁਲਾਈ – ਜੰਗਲ ਕੱਟ ਕੇ ਇੰਡਸਟ੍ਰੀਅਲ ਪਾਰਕ ਬਣਾਉਣ ਦੀ ਗੱਲ ਛਿੜਨ ਤੋਂ ਬਾਅਦ ਚਰਚਾ ਚ ਆਏ ਮੱਤੇਵਾੜਾ ਦਾ ਜੰਗ਼ਲ ਅੱਜ ਪੰਜਾਬ ਦੇ ਭੱਖਦੇ ਮਸਲਿਆਂ ‘ਚੋ ਇਕ ਬਣ ਗਿਆ ਹੈ I ਹਾਲਾਂਕਿ ਸਰਕਾਰ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਸ ਤਰਾਂ ਦਾ ਕੋਈ ਪ੍ਰੋਜੈਕਟ ਨਹੀਂ ਹੈ ਪਰ ਫਿਰ ਵੀ ਵਾਤਾਵਰਣ ਪ੍ਰੇਮੀ ਇਸ ਜੰਗਲ ਨੂੰ ਬਚਾਉਣ ਲਈ ਪੂਰੀ ਵਾਹ ਲਾ ਕੇ ਦੇਸ਼ ਭਗਤੀ ਦਾ ਜ਼ਜ਼ਬਾ ਵਿਖਾ ਰਹੇ ਹਨ I
ਇਸ ਨਵੀ ਚਰਚਾ ਦੇ ਆਰੰਭ ਹੋਣ ਤੋਂ ਪਹਿਲਾਂ ਪੰਜਾਬ ਖਾਸ ਕਰ ਲੁਧਿਆਣਾ ਦੇ ਵਾਸੀਆਂ ਨੂੰ ਵੀ ਇਸ ਜੰਗਲ ਬਾਰੇ ਬਹੁਤ ਗਿਆਨ ਨਹੀਂ ਸੀ ਤੇ ਹੁਣ ਪੂਰੇ ਪੰਜਾਬ ਦੇ ਵਾਸੀ ਇਸ ਜੰਗਲ ਬਾਰੇ ਜਾਣਕਾਰੀ ਲੈਣ ਵਿੱਚ ਦਿਲਚਸਪੀ ਲੈ ਰਹੇ ਹਨ I
ਸ਼ੋਸ਼ਲ ਮੀਡੀਆ ਤੇ ਆਰੰਭ ਹੋਈ ਚਰਚਾ ਐਨਾ ਵੱਡਾ ਸੱਚ ਬਣ ਕੇ ਸਾਹਮਣੇ ਆਈ ਕਿ ਪੰਜਾਬ ਸਰਕਾਰ ਦੇ ਆਲਾ ਅਧਿਕਾਰੀਆਂ ਦੇ ਸਪਸ਼ਟੀਕਰਨ ਵੀ ਕੁਝ ਨਾ ਕਰ ਸਕੇ ਅਖੀਰ ਮੰਤਰੀਆਂ ਤੋਂ ਬਾਅਦ ਮੁੱਖ ਮੰਤਰੀ ਨੂੰ ਵੀ ਸਪਸ਼ਟ ਕਰਨਾ ਪਿਆ ਕਿ ਜੰਗਲ ਦੀ ਇੱਕ ਇੰਚ ਜ਼ਮੀਨ ਵੀ ਇੰਡਸਟ੍ਰੀਅਲ ਪਾਰਕ ਲਈ ਨਹੀਂ ਵਰਤੀ ਜਾਵੇਗੀ I
‘ਮੁੱਖ ਮੰਤਰੀ ਨੇ ਸਪਸ਼ਟ ਕੀਤਾ    ਕਿ ਮੱਤੇਵਾੜਾ ਦੇ ਜੰਗਲ ਨੂੰ ਨਸ਼ਟ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਦਿੱਤੇ ਬਿਆਨ ਜੋ ਸੁਝਾਅ ਦਿੰਦੇ ਹਨ ਕਿ ਜੰਗਲ ਨਸ਼ਟ ਹੋ ਜਾਵੇਗਾ ‘ਇਹ ਸੱਚ ਨਹੀਂ ਹੈ’। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਸ਼ੂ ਪਾਲਣ, ਬਾਗਬਾਨੀ ਵਿਭਾਗ ਅਤੇ ਗ੍ਰਾਮ ਪੰਚਾਇਤ ਦੀ 955 ਏਕੜ ਜ਼ਮੀਨ ਲੈ ਲਈ ਹੈ। ਉਨ੍ਹਾਂ ਵੱਲੋਂ ਘੋਸ਼ਿਤ ਕੀਤੀ ਜ਼ਮੀਨ ਵਿੱਚ ਮੱਤੇਵਾੜਾ ਜੰਗਲਾਤ ਦੀ 2300 ਏਕੜ ਜ਼ਮੀਨ ਦਾ ਇਕ ਇੰਚ ਵੀ ਸ਼ਾਮਲ ਨਹੀਂ ਹੈ।’

ਮੱਤੇਵਾੜਾ ਜੰਗਲ ਦੀ ਸਚਾਈ – – –
ਇੱਹ ਜੰਗਲ ਸਤਲੁਜ ਦਰਿਆ ਦੇ ਨਾਲ ਸਥਿਤ ਇਸ ਜੰਗਲ ਚ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬੋਟੈਨੀਕਲ ਗਾਰਡਨ ਹੈ ਜੋ ਕਿ 2300 ਏਕੜ ਚ ਫੈਲਿਆ ਹੋਇਆ ਹੈ | ਇਸ ਅੰਦਰ ਦੋ ਮੁੱਖ ਬਗੀਚੇ ਹਨ – ਬੋਟੈਨੀਕਲ ਗਾਰਡਨ ਅਤੇ ਬਟਰਫਲਾਈ ਗਾਰਡਨ, ਜਿਥੇ ਸੈਂਕੜੇ ਹੀ ਦੁਰਲੱਭ ਪੌਦਿਆਂ ਦੀਆਂ ਕਿਸਮਾਂ ਨੂੰ ਆਧੁਨਿਕ ਤਰੀਕੇ ਨਾਲ ਸੰਭਾਲਿਆ ਜਾ ਰਿਹਾ ਹੈ| ਬੋਟੈਨੀਕਲ ਗਾਰਡਨ ਵਿੱਚ 12 ਭਾਗ ਹਨ ਜਿਥੇ ਦੁਰਲੱਭ ਪ੍ਰਜਾਤੀਆਂ ਦੇ ਪੇੜ ਪੌਦੇ ਸਾਂਭੇ ਹੋਏ ਹਨ |
ਜੰਗਲ ਚ ਵੱਡੀ ਗਿਣਤੀ ਚ ਹਿਰਨ ਅਤੇ ਬਾਰਾਂਸਿੰਗੇ ਹਨ , ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਜੰਗਲੀ ਜਾਨਵਰ ਹਨ ਜਿਨ੍ਹਾਂ ਵਿਚ ਦੁਰਲੱਭ ਪ੍ਰਜਾਤੀ ਦੇ ਸ਼ੇਰ ਵੀ ਹਨ | ਇਸ ਜੰਗਲ ਨੂੰ ਭਾਰਤ ਸਰਕਾਰ ਦੇ ਜੰਗਲਾਤ ਮੰਤਰਾਲੇ ਵਲੋਂ ਰਾਖਵੇਂ ਜੰਗਲ ਦਾ ਦਰਜ਼ਾ ਦਿੱਤਾ ਹੋਇਆ ਹੈ ਅਤੇ ਸੂਬਾ ਸਰਕਾਰ ਦੇ ਰਾਹੀਂ ਇਸ ਦੀ ਸੰਭਾਲ ਕੀਤੀ ਜਾਂਦੀ ਹੈ I ਕਾਨੂੰਨੀ ਦਰਜ਼ੇ ਅਨੁਸਾਰ ਇਸ ਜੰਗਲ ਦੀ ਜਮੀਨ ਨੂੰ ਕਿਸੇ ਵੀ ਹੋਰ ਕਾਰਜ ਲਈ ਨਹੀਂ ਵਰਤਿਆ ਜਾ ਸਕਦਾ I

ਵਾਤਾਵਰਨ ਪ੍ਰੇਮੀ ਰਣਜੋਧ ਸਿੰਘ ਨੂੰ ਜਦੋਂ ‘ ਨਿਊਜ਼ ਪੰਜਾਬ ‘ ਵਲੋਂ ਪੁੱਛਿਆ ਗਿਆ ਕਿ ਇੱਹ ਜੰਗਲ ਤਾ ਹੋਰ ਕਿਸੇ ਕੰਮ ਲਈ ਤਬਦੀਲ ਨਹੀਂ ਕੀਤਾ ਜਾ ਸਕਦਾ ਤਾਂ ਉਨ੍ਹਾਂ ਮੰਨਿਆ ਜੰਗਲ ਲਈ ਰਾਖਵਾਂ ਹੋਣ ਕਾਰਨ ਇੱਹ ਇਲਾਕਾ ਹੋਰ ਕਿਸੇ ਕੰਮ ਲਈ ਨਹੀਂ ਵਰਤਿਆ ਜਾ ਸਕਦਾ ਪਰ ਇਸ ਜੰਗਲ ਦੇ ਨੇੜਲੀ 955 ਏਕੜ ਜ਼ਮੀਨ ਪਸ਼ੂ ਪਾਲਣ, ਬਾਗਬਾਨੀ ਵਿਭਾਗ ਅਤੇ ਗ੍ਰਾਮ ਪੰਚਾਇਤਾਂ ਤੋਂ ਲੈ ਕੇ ਉਦਯੋਗ ਸਥਾਪਿਤ ਕਰਨ ਦੀ ਯੋਜਨਾ ਰਾਜ ਸਰਕਾਰ ਵਲੋਂ ਬਣਾਈ ਗਈ ਹੈ I ਰਾਹੋ ਰੋਡ ਤੇ ਸਥਿਤ 955 ਏਕੜ ਦੇ ਦੋ ਪਾਸੀਂ ਜੰਗਲ ਹੈ ਤੀਜੇ ਪਾਸੇ ਸਤਲੁਜ ਦਰਿਆ ਪੈਂਦਾ ਹੈ ਇੱਥੇ ਇੰਡਸਟ੍ਰੀਅਲ ਪਾਰਕ ਬਣਨ ਨਾਲ  ਇਥੋਂ ਦਾ ਵਾਤਾਵਰਨ ਜੰਗਲ ਲਈ ਢੁਕਵਾਂ ਨਹੀਂ ਰਹੇਗਾ I