ਪ੍ਰਸਿਧ ਫ਼ਿਲਮੀ ਐਕਟਰੈਸ ਐਸ਼ਵਰਿਆ ਰਾਏ ਨੂੰ ਕੋਰੋਨਾ ਵਾਇਰਸ ਦੀ ਗੰਭੀਰਤਾ ਕਾਰਨ ਹਸਪਤਾਲ ਲਿਜਾਣਾ ਪਿਆ – ਪੜ੍ਹੋ ਸਿਹਤ ਵੇਰਵੇ
News Punjab
ਐਕਟਰੈਸ ਐਸ਼ਵਰਿਆ ਰਾਏ ਬੱਚਨ ਜਿਸ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਸੀ ਨੂੰ ਵਿਗੜੀ ਸਿਹਤ ਕਾਰਨ ਨਾਨਾਵਤੀ ਹਸਪਤਾਲ ਲਿਜਾਣਾ ਪਿਆ ਜਦੋ ਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਪਿਛਲੇ ਹਫ਼ਤੇ ਇਸ ਘਾਤਕ ਵਾਇਰਸ ਦਾ ਰੋਗ ਹੋ ਗਿਆ ਸੀ ਅਤੇ 11 ਜੁਲਾਈ 2020 ਨੂੰ ਪਿਤਾ-ਪੁੱਤਰ ਨੂੰ ਨਾਨਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਨਿਊਜ਼ ਪੰਜਾਬ
ਮੁੰਬਈ , 17 ਜੁਲਾਈ – ਪ੍ਰਸਿਧ ਫ਼ਿਲਮੀ ਐਕਟਰੈਸ ਐਸ਼ਵਰਿਆ ਰਾਏ ਬੱਚਨ, ਜਿਸ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਸੀ ਨੂੰ ਹੁਣ ਕੁਝ ਸਮਾਂ ਪਹਿਲਾ ਨਾਨਾਵਤੀ ਹਸਪਤਾਲ ਲਿਜਾਇਆ ਗਿਆ ਹੈ।
ਤਾਜ਼ਾ ਰਿਪੋਰਟਾਂ ਅਨੁਸਾਰ ਕੋਵੀਡ-19 ਵਾਸਤੇ ਉਸਦੀਆਂ ਰਿਪੋਰਟਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਅਭਿਨੇਤਰੀ ਦੀ ਘਰੇਲੂ
ਇਕਾਂਤਵਾਸ ਸੀ, ਉਸਦੀ ਹਾਲਤ ਵਿਗੜਨ ਤੇ ਕੁਝ ਸਮਾਂ ਪਹਿਲਾਂ ਹੀ ਹਸਪਤਾਲ ਵਿੱਚ ਦਾਖਲ ਕਰਨਾ ਪਿਆ ਹੈ ।
ਹੋਰ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਸੀ।
ਇਸ ਤੋਂ ਬਿਨਾਂ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਪਿਛਲੇ ਹਫ਼ਤੇ ਇਸ ਘਾਤਕ ਵਾਇਰਸ ਦਾ ਰੋਗ ਹੋ ਗਿਆ ਸੀ ਅਤੇ ਪਿਤਾ-ਪੁੱਤਰ ਨੂੰ ਨਾਨਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇਸ ਤੋਂ ਬਾਅਦ, ਉਹਨਾਂ ਦੇ ਪੂਰੇ ਪਰਿਵਾਰ ਦਾ COVID-19 ਲਈ ਟੈਸਟ ਕੀਤਾ ਗਿਆ ਅਤੇ ਜਯਾ ਬੱਚਨ ਅਤੇ ਉਹਨਾਂ ਦੇ ਘਰ ਦੇ ਪੂਰੇ ਮੈਂਬਰਾਂ ਸਮੇਤ ਹਰ ਕਿਸੇ ਦਾ ਨੈਗੇਟਿਵ ਟੈਸਟ ਆਇਆ ਸੀ , ਐਸ਼ਵਰਿਆ ਰਾਏ ਬੱਚਨ ਅਤੇ ਬੇਟੀ ਆਰਾਧਿਆ ਬੱਚਨ ਦਾ ਟੈਸਟ ਦੂਜੇ ਟੈਸਟ ਵਿੱਚ ਪਾਜੇਟਿਵ ਆਇਆ।
ਪਰ, ਡਾਕਟਰਾਂ ਨੇ ਮਾਂ-ਧੀ ਦੀ ਜੋੜੀ ਨੂੰ ਘਰ ਭੇਜ ਦਿੱਤਾ ਅਤੇ ਉਹਨਾਂ ਨੂੰ ਘਰ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਕਿਉਂਕਿ ਉਹਨਾਂ ਵਿੱਚ ਹਲਕੇ ਲੱਛਣ ਸਨ। ਅਤੇ ਉਦੋਂ ਤੋਂ ਐਸ਼ਵਰਿਆ ਅਰਾਧਿਆ ਦੇ ਨਾਲ ਘਰ ਵਿੱਚ ਸੀ, ਜਦੋਂ ਉਸ ਦੀ ਹਾਲਤ ਵਿਗੜ ਗਈ ਤਾ ਉਸ ਨੂੰ ਹਸਪਤਾਲ ਲੈ ਕੇ ਜਾਣਾ ਪਿਆ।