ਐਂਟੀ ਸਮਗਲਿੰਗ ਸੈਲ ਲੁਧਿਆਣਾ ਵੱਲੋਂ ਭਾਰੀ ਮਾਤਰਾ ‘ਚ ਗੈਰ-ਸਟੇਟ ਸ਼ਰਾਬ ਸਮੇਤ ਦੋਸ਼ੀ ਕਾਬੂ – ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਠੇਕਾ ਗੰਗਾਨਗਰ ਗਰੁੱਪ ਦੇ ਠੇਕੇਦਾਰ ਖਿਲਾਫ ਮਾਮਲਾ ਦਰਜ – ਲੁਧਿਆਣਾ ਦੀ ਕਰਾਈਮ ਰਿਪੋਰਟ ਵੀ ਪੜ੍ਹੋ

ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ 
ਲੁਧਿਆਣਾ, 15 ਜੁਲਾਈ  – ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਅਤੇ ਸਮੱਗਲਿੰਗ ਨੂੰ ਰੋਕਣ ਲਈ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਪੁਲਿਸ-ਡਿਟੈਕਟਿਵ ਲੁਧਿਆਣਾ ਦੀ ਅਗੁਵਾਈ ਵਿੱਚ ਐਂਟੀ ਸਮੱਗਲਿੰਗ ਸੈੱਲ ਲੁਧਿਆਣਾ ਦੀ ਟੀਮ ਵੱਲੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ।
ਪੁਲਿਸ ਪਾਰਟੀ ਵੱਲੋਂ ਮੁਖ਼ਬਰੀ ਦੇ ਆਧਾਰ ‘ਤੇ ਗਲੀ ਨੰਬਰ 38, ਕੋਟ ਮੰਗਲ ਸਿੰਘ, ਲੁਧਿਆਣਾ ਤੋਂ ਰਾਜਕੁਮਾਰ ਉਰਫ ਰਾਜੂ ਪੁੱਤਰ ਤਿਲਕ ਰਾਜ ਤੋਂ 142 ਬੋਤਲਾਂ (ਫਸਟ ਚੁਆਇਸ ਫਾਰ ਸੇਲ ਇਨ ਹਰਿਆਣਾ ਆਨਲੀ) ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਰਾਜਕੁਮਾਰ ਦਾ ਦੂਸਰਾ ਸਾਥੀ ਸਾਹਿਲ ਜੋ ਕਿ ਗਲੀ ਨੰਬਰ 22, ਜਨਤਾ ਨਗਰ ਦਾ ਰਹਿਣ ਵਾਲਾ ਹੈ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਿਹਾ ਜਿਸ ਦੀ ਭਾਲ ਵਿੱਚ ਖੂਫੀਆ ਸੂਤਰ ਲਗਾਏ ਗਏ ਹਨ। ਇਨ੍ਹਾਂ ਵਿਅਕਤੀਆਂ ਖਿਲਾਫ਼ ਮੁੱਕਦਮਾ ਨੰਬਰ 177 ਮਿਤੀ 15-07-2020 ਅ/ਧ 61/1/14 ਆਬਕਾਰੀ ਐਕਟ ਥਾਣਾ ਡਵੀਜਨ ਨੰਬਰ 6 ਜ਼ਿਲ੍ਹਾ ਲੁਧਿਆਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ।
ਇਸ ਤੋਂ ਇਲਾਵਾ ਇੱਕ ਪੁਲਿਸ ਪਾਰਟੀ ਵੱਲੋਂ ਠੇਕਾ ਗੰਗਾਨਗਰ ਗਰੁੱਪ, ਨੇੜੇ ਲੁਹਾਰਾ ਪੁਲ ਲੁਧਿਆਣਾ ‘ਤੇ ਰੇਡ ਕੀਤੀ ਗਈ ਜੋ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾਂ ਕਰਦੇ ਹੋਏ ਤੈਅ ਸਮੇਂ ਤੋਂ ਬਾਅਦ ਵੀ ਸ਼ਰਾਬ ਦੀ ਸਪਲਾਈ ਦੇਰ ਰਾਤ ਤੱਕ ਕਰ ਰਹੇ ਸੀ।
ਇਸ ਸਬੰਧੀ ਕਾਰਵਾਈ ਕਰਦੇ ਹੋਏ ਠੇਕੇਦਾਰ ਅਮਿਤ ਬਾਂਸਲ ਅਤੇ ਪੈੱਟਾ ਮਿੱਤਲ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ। ਮੌਕੇ ਤੋਂ ਠੇਕੇ ਦਾ ਕਰਿੰਦਾ ਜੈਂ ਸਿੰਘ ਪੁੁੱਤਰ ਅਨੂਪ ਸਿੰਘ ਵਾਸੀ ਪਿੰਡ ਬਵਾਣੀ ਥਾਣਾ ਸੁਜਾਨਗੜ੍ਹ ਜ਼ਿਲ੍ਹਾ ਚੂਰੂ (ਰਾਜਸਥਾਨ) ਹਾਲ ਵਾਸੀ ਸੰਜੇ ਗਾਂਧੀ ਕਲੋਨੀ ਤਾਜਪੁਰ ਰੋਡ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਨ੍ਹਾਂ ਵਿਅਕਤੀਆਂ ਖਿਲਾਫ਼ ਮੁੱਕਦਮਾ ਨੰਬਰ 76 ਮਿਤੀ 15-07-2020 ਅ/ਧ 188 ਭ:ਦੰਡ, 54 ਡਾਇਜੈਸਟਰ ਮੈਨੇਜਮੈਂਟ ਐਕਟ 2005 ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਮਾਮਲਾ ਦਰਜ਼ ਕੀਤਾ ਗਿਆ।
ਇਸ ਤੋਂ ਇਲਾਵਾ ਨਜਾਇਜ ਸ਼ਰਾਬ ਸਬੰਧੀ ਹੋਰ ਵੀ ਰੇਡਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ।
 ਥਾਣਾ ਸਰਾਭਾ ਨਗਰ ਲੁਧਿਆਣਾ ਦੀ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਲੁੱਟ ਖੋਹ ਕਰਨ ਵਾਲੇ ਸਨੈਚਰਾਂ ਅਤੇ ਮਾੜੇ ਅਨਸਰਾਂ ਖਿਲਾਫ · ਚਲਾਈ ਗਈ ਮੁਹਿਮ ਦੇ ਤਹਿਤ ਇੰਚਾਰਜ ਚੌਂਕੀ ਰਘੁਨਾਥ ਇੰਨਕਲੇਵ ਲੁਧਿਆਣਾ ਨੇ ਸਮੇਤ ਪੁਲਿਸ ਪਾਰਟੀ ਦੇ ਆਸਾਪੂਰੀ ਚੌਂਕ ਮੋਜੂਦ ਸੀ ਦੇ ਇੰਚਾਰਜ ਚੋਂਕੀ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੀਪਕ ਯਾਦਵ ਪੁੱਤਰ ਦਸਰਥ ਯਾਦਵ ਵਾਸੀ ਪਿੰਡ ਰਾਮ ਨਗਰ ਥਾਣਾ ਈਸਰ ਨਗਰ ਜਿਲਾ ਛਤਰਪੁਰ ਹਾਲ ਵਾਸੀਂ ਗਲੀ ਨੰਬਰ 04 ਛਾਬੜਾ ਕਲੋਨੀ ਫੁੱਲਾਂਵਾਲ ਜਿਲਾ ਲੁਧਿਆਣਾ ਅਤੇ ਪ੍ਰੈੱਸ਼ ਕੁਮਾਰ ਉਰਫ ਪ੍ਰਿੰਸ ਪੁੱਤਰ ਧਰਮਵੀਰ ਵਾਸੀ ਆਨੰਦ ਬਿਹਾਰ ਕਲੋਨੀ ਗਲੀ ਨੰਬਰ 04 ਜੀ ਬੈਕ ਸਾਈਡ ਡੀ.ਏ.ਵੀ. ਸਕੂਲ ਪਿੰਡ ਫੁੱਲਾਂਵਾਲ ਪੱਖੋਵਾਲ ਰੋਡ ਜਿਲਾ ਲੁਧਿਆਣਾ ਜੋ ਕਿ ਲੱਟ ਖੋਹ ਕਰਨ ਦੇ ਆਦੀ ਹਨ ਅਤੇ ਅੱਜ ਵੀ ਉਹ ਆਪਣੇ ਮੋਟਰਸਾਈਕਲ ਨੰਬਰ PB – 10 – GF – 0160 ਪਰ ਸਵਾਰ ਹੋ ਕੇ ਪਿੰਡ ਇਆਲੀ ਕਲਾਂ ਸਾਈਡ ਤੋਂ ਖੋਹ ਕੀਤੇ ਹੋਏ ਮੋਬਾਈਲ ਫੋਨ ਵੇਚਣ ਲਈ ਪਿੰਡ ਬਾੜੇਵਾਲ ਅਵਾਣਾ ਸਾਈਡ ਨੂੰ ਆ ਰਹੇ ਹਨ । ਜਿਸ ਤੇ ਸ.ਬ , ਗਿਆਨ ਸਿੰਘ ਨੂੰ 1724 / ਲੁਧਿ : ਚੋਂਕੀ ਰਘੁਨਾਥ ਇੰਨਕਲੇਵ ਲੁਧਿਆਣਾ ਵੱਲੋਂ ਮੁਕੱਦਮਾ ਨੰਬਰ 112 ਮਿਤੀ 15-7-2020 ਜੁਰਮ 379 ਬੀ -411 ਭ : ਦੰਡ ਥਾਣਾ ਸਰਾਭਾ ਨਗਰ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ ਦੋਰਾਨੇ ਤਫਤੀਸ ਮੁੱਖਬਰ ਖਾਸ ਵਲੋਂ ਦੱਸੀ ਜਗਾ ਪਰ ਨਾਕਾਬੰਦੀ ਕਰਕੇ ਦੀਪਕ ਯਾਦਵ ਅਤੇ ਪ੍ਰਵੇਸ਼ ਕੁਮਾਰ ਉਰਫ ਪ੍ਰਿੰਸ ਉਕਤ ਨੂੰ ਸਮੇਤ ਮੋਟਰਸਾਈਕਲ ਨੰਬਰੀ PB – 10 – GF – 0160 ਮਾਰਕਾ ਹੀਰੋ ਰੰਗ ਕਾਲਾ ਦੇ , ਕਾਬੂ ਕਰਕੇ ਉਹਨਾਂ ਕੋਲੋ ਖੋਹ ਕੀਤੇ ਹੋਏ ਮੋਬਾਈਲ ਫੋਨ ਮਾਰਕਾ ਵੀਵੋ ਵਾਈ -12 ਰੰਗ ਨੀਲਾ , ਮੋਬਾਈਲ ਫੋਨ ਮਾਰਕਾ ਵੀਵੋ ਵਾਈ ਰੰਗ ਨੀਲਾ , ਮੋਬਾਇਲ ਫੋਨ ਮਾਰਕਾ ਓਪੋ ਰੰਗ ਗੋਲਡਨ , ਮੋਬਾਇਲ ਫੋਨ ਮਾਰਕਾ ਓਪੋ ਰੰਗ ਬਲਿਊ , ਮੋਬਾਇਲ ਫੋਨ ਮਾਰਕਾ ਐਮ.ਆਈ. ਰੰਗ ਕਾਲਾ , ਮੋਬਾਇਲ ਫੋਨ ਸੈਮਸੰਗ ਏ -13 ਰੰਗ ਬਲਿਊ , ਮੋਬਾਇਲ ਫੋਨ ਵੀਵੋ ਰੰਗ ਕਾਲਾ ਅਤੇ ਮੋਬਾਇਲ ਫੋਨ ਐਲ.ਜੀ. ਰੰਗ ਗੋਲਡਨ ਬ੍ਰਾਮਦ ਕੀਤੇ , ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ । 
ਪੜ੍ਹੋ – ਲੁਧਿਆਣਾ ਦੀ ਕਰਾਈਮ ਰਿਪੋਰਟ