ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਵੱਲੋਂ ਰਾਜ ਪੱਧਰੀ ਵੈਬੀਨਾਰ 24 ਨੂੰ

ਨਿਊਜ਼ ਪੰਜਾਬ
ਨਵਾਂਸ਼ਹਿਰ, 15 ਜੁਲਾਈ- ਕੋਵਿਡ-19 ਦੀ ਮਹਾਂਮਾਰੀ ਕਰਕੇ ਘਰਾਂ ਵਿੱਚ ਵਿਹਲੇ ਬੈਠੇ ਬੇਰੋਜ਼ਗਾਰ ਯੁਵਤ/ਯੁਵਤਿਆਂ ਨੂੰ ਰੋਜ਼ਗਾਰ ਦਿਵਾਉਣ ਦੇ ਉਪਰਾਲੇ ਵਜੋ ਂਸ.ਚਰਨਜੀਤ ਸਿੰਘ ਚੰਨੀ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ, ਪੰਜਾਬ ਦੀ ਰਹਿੁਨਮਾਈ ਹੇਠ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਵੱਲੋਂ ਮਿਤੀ 24.07.2020 ਨੂੰ ਰਾਜ ਪੱਧਰੀ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀਮਤੀ ਰੁਪਿੰਦਰ ਕੌਰ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਦੱਸਿਆ ਗਿਆ ਕਿ ਇਸ ਵੈਬੀਨਾਰ ਨੂੰ ਕਰਵਾਉਣ ਦਾ ਮੁੱਖ ਮੰਤਵ ਕੋਵਿਡ-19 ਦੌਰਾਨ ਰੋਜ਼ਗਾਰ ਦੇ ਨਵੇਂ ਪੈਦਾ ਹੋਏ ਮੌਕਿਆਂ ਬਾਰੇ ਪ੍ਰਾਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।
ਇਸ ਵੈਬੀਨਾਰ ਵਿੱਚ ਮਾਇਕਰੋਸਾਫ਼ਟ, ਐਨਸਿਸ, ਵਾਲਮਾਰਟ, ਪੈਪਸੀਕੋ, ਡੈੱਲ, ਐਮੇਜ਼ਨ ਅਤੇ ਬੀ ਐਂਡ ਡਬਲਿਊ ਐਸ ਐਸ ਸੀ  ਦੇ ਕਿੱਤਾ ਮਾਹਿਰਾਂ  ਵੱਲੋਂ ਰੋਜ਼ਗਾਰ ਦੇ ਨਵੇਂ ਮੌਕਿਆ ਬਾਰੇ ਪ੍ਰਾਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।ਇਸ ਵੈਬੀਨਾਰ ਦੇ 2 ਸੈਸ਼ਨ ਹੋਣਗੇ। ਪਹਿਲਾ ਸੈਸ਼ਨ 45 ਮਿੰਟ ਦਾ ਹੋਵੇਗਾ, ਜੋ ਕਿ 24 ਜੁਲਾਈ ਨੂੰ 3.00 ਵਜੇ ਸ਼ੁਰੂ ਹੋਵੇਗਾ ਅਤੇ ਦੂਜਾ ਸੈਸ਼ਨ 1 ਘੰਟਾ 15 ਮਿੰਟ ਦਾ ਹੋਵੇਗਾ, ਜ਼ੋ ਕਿ 24 ਜੁਲਾਈ ਨੂੰ 3.45 ’ਤੇ ਸ਼ੁਰੂ ਹੋਵੇਗਾ।ਇਸ ਵੈਬੀਨਾਰ ਵਿੱਚ ਭਾਗ ਲੈਣ ਲਈ ਪ੍ਰਾਰਥੀ ਦਾ ਆਪਣੇ ਆਪ ਨੂੰ  www.pgrkam.com ਪੋਰਟਲ ’ਤੇ ਰਜਿਸਟਰ ਕਰਨਾ ਲਾਜ਼ਮੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ ਦੇ ਕਰੀਅਰ ਕਾਊਂਸਲਰ ਹਰਮਨਦੀਪ ਸਿੰਘ ਨਾਲ 98146-00087 ਜਾਂ ਡੀ.ਬੀ.ਈ.ਈ, ਸ਼ਹੀਦ ਭਗਤ ਸਿੰਘ ਨਗਰ ਦੇ ਹੈਲਪਲਾਈਨ ਨੰਬਰ 88727-59915 ’ਤੇ ਸੰਪਰਕ ਕਰ ਸਕਦੇ ਹਨ।
———————————————————–
ਫੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਰੁਪਿੰਦਰ ਕੌਰ।