ਅੱਜ ਲੁਧਿਆਣਾ ਦੇ 3 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਮੌਤ – 27 ਨਵੇਂ ਮਾਮਲੇ ਆਏ
ਅੱਜ 3 ਕਰੋਨਾ ਪੋਜਟਿਵ ਵਿਅਕਤੀਆਂ ਦੀ ਮੌਤ ਦੀ ਪੂਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ 1 ਵਿਅਕਤੀ ਉਮਰ 65 ਸਾਲ ਵਾਸੀ ਮਲੇਰਕੋਟਲਾ ਜਿਲ੍ਹਾ ਸੰਗਰੂਰ ਜੋਕਿ ਕਰੋਨਾ ਪੋਜਟਿਵ ਹੋਣ ਦੇ ਨਾਲ ਨਾਲ ਸ਼ੂਗਰ , ਹਾਈਪਰਟੈਂਸ਼ਨ ਅਤੇ ਨਮੂਨੀਆ ਤੋਂ ਪੀੜਤ ਸੀ , ਦੀ ਸੀ.ਐਮ.ਸੀ. ਹਸਪਤਾਲ ਵਿੱਚ ਮੌਤ ਹੋ ਗਈ । 1 ਹੋਰ ਵਿਅਕਤੀ ਜਿਸਦੀ ਉਮਰ 55 ਸਾਲ ਵਾਸੀ ਲੇਬਰ ਕਲੌਨੀ ਜਿਲ੍ਹਾ ਲੁਧਿਆਣਾ ਜੋਕਿ ਕਰੋਨਾ ਪੋਜਟਿਵ ਹੋਣ ਦੇ ਨਾਲ ਨਾਲ ਸ਼ੂਗਰ ਅਤੇ ਸਾਹ ਦੀ ਬਿਮਾਰੀ ਤੋਂ ਪੀੜਤ ਸੀ ਦੀ ਅੱਜ ਮੋਹਨਦੇਈ ਓਸਵਾਲ ਹਸਪਤਾਲ ਵਿੱਚ ਮੌਤ ਹੋ ਗਈ । ਵਿਅਕਤੀ ਜਿਸਦੀ ਉਮਰ 43 ਸਾਲ ਵਾਸੀ ਕਰੀਮਪੁਰਾ ਬਜਾਰ , ਜਿਲ੍ਹਾ ਲੁਧਿਆਣਾ ਜ਼ੋ ਕਿ ਪਿਸ਼ਾਬ ਵਾਲੀ ਥੈਲੀ ਦੇ ਕੈਂਸਰ ਨਾਲ ਪੀੜਤ ਸੀ , ਦੀ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿੱਚ ਮੌਤ ਹੋ ਗਈ । ਇਸ ਤਰਾਂ ਜਿਲ੍ਹਾ ਲੁਧਿਆਣਾ ਵਿੱਚ ਅੱਜ ਤੱਕ ਕੁੱਲ ਮੌਤਾਂ ਦੀ ਗਿਣਤੀ 27 ਹੋ ਗਈਆ ਹਨ ਅਤੇ ਬਾਹਰਲੇ ਜਿਲਿਆ / ਸੂਬਿਆ ਨਾਲ ਸਬੰਧਿਤ ਦੀ ਮੌਤਾਂ ਦੀ ਗਿਣਤੀ ਵੀ 27 ਤੇ ਪੁੱਜ ਗਈ ਹੈ |
ਨਿਊਜ਼ ਪੰਜਾਬ
ਲੁਧਿਆਣਾ ,6 ਜੂਨ – ਅੱਜ ਲੁਧਿਆਣਾ ਨਾਲ ਸਬੰਧਿਤ 3 ਕੋਰੋਨਾ ਪੋਜ਼ੀਟਿਵ ਮਰੀਜ਼ ਦੀ ਵੱਖ ਵੱਖ ਹਸਪਤਾਲਾਂ ਵਿਚ ਮੌਤ ਹੋ ਗਈ , ਇੱਹ ਤਿੰਨੋ ਪਹਿਲਾਂ ਵੀ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਸਨ | ਅੱਜ 27 ਨਵੇਂ ਕੇਸ ਪੋਜ਼ੀਟਿਵ ਆਏ ਹਨ |
ਸਿਵਲ ਸਰਜਨ ਲੁਧਿਆਣਾ ਡਾ.ਰਜੇਸ਼ ਕੁਮਾਰ ਬੱਗਾ ਨੇ COVID – 19 ( ਕਰੋਨਾ ਵਾਇਰਸ ਬਿਮਾਰੀ ) ਦੀ ਤਾਜਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਜਿਲ੍ਹਾ ਲੁਧਿਆਣਾ ਅੰਦਰ ਅੱਜ ਤੱਕ 38113 ਸ਼ੱਕੀ ਵਿਅਕਤੀਆ ਦੇ ਸੈਂਪਲ ਲਏ ਗਏ ਹਨ । ਕੱਲ੍ਹ ਜ਼ੋ 122 ਸੈਂਪਲਾ ਦੇ ਰਿਪੋਰਟਾਂ ਪੈਡਿੰਗ ਸਨ ਉਹਨਾਂ ਸੈਂਪਲਾਂ ਵਿੱਚੋਂ 104 ਸੈਪਲਾ ਦੀ ਰਿਪੋਰਟ ਕਰੋਨਾ ਨੈਗਟਿਵ ਅਤੇ 18 ਕਰੋਨਾ ਪੋਜਟਿਵ ਪ੍ਰਾਪਤ ਹੋਏ ਹਨ । ਇਹਨਾਂ ਕਰੋਨਾ ਪੋਜਟਿਵ ਕੇਸਾਂ ਵਿੱਚੋਂ 16 ਜਿਲ੍ਹਾ ਲੁਧਿਆਣਾ , 1 ਜਿਲ੍ਹਾ ਸੰਗਰੂਰ ਅਤੇ । ਜਿਲ੍ਹਾ ਮਾਨਸਾ ਨਾਲ ਸਬੰਧਤ ਹਨ । ਜਿਲ੍ਹਾ ਲੁਧਿਆਣਾ ਦੇ ਕਰੋਨਾ ਪੋਜਟਿਵ ਕੇਸ ਜ਼ੋ ਕਿ 1 ਹਲਵਾਰਾ , 1 ਪਿੰਡ ਤੁੰਗਾਹੇੜੀ , 1 ਦਾਖਾ , 1 ਜਗਰਾਓ , ਮੁੱਲਾਪੁਰ , 1 ਹਬੀਬਗੰਜ , । ਜ਼ਸਪਾਲ ਬਾਂਗਰ , 3 ਵਿਕਾਸ ਨਗਰ , । ਮੁੰਡੀਆ ਖੁਰਦ , 1 ਅੰਬੇਦਕਰ ਨਗਰ , 1 ਸਿਵਲ ਲਾਈਨ , 1 ਕੁੰਮਕਲਾਂ , 1 ਬੜੂਦੀ ਅਤੇ 1 ਗੁਜਰਵਾਲ ਦੇ ਹਨ ।
ਅੱਜ 9 ਕਰੋਨਾ ਪੋਜਟਿਵ ਕੇਸ ਜਿਨ੍ਹਾਂ ਦੀ ਰਿਪੋਰਟ ਪ੍ਰਾਇਵੇਟ ਹਸਪਤਾਲ ਅਤੇ ਲੈਬਾਰਟਰੀ ਤੋਂ ਪ੍ਰਾਪਤ ਹੋਈਆ ਹਨ ਜਿਨ੍ਹਾਂ ਵਿੱਚੋ 6 ਜਿਲ੍ਹਾ ਲੁਧਿਆਣਾ , 2 ਜਿਲ੍ਹਾ ਜਲੰਧਰ ਅਤੇ 1 ਜਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹਨ । ਜਿਲ੍ਹਾ ਲੁਧਿਆਣਾ ਦੇ ਕਰੋਨਾ ਪੋਜਟਿਵ ਕੇਸ ਜ਼ੋ ਕਿ 2 ਅਗਰ ਨਗਰ , 1 ਖੰਨਾ , 1 ਲੇਬਰ ਕਲੋਨੀ , । ਧਾਂਦਰਾ ਰੋਡ , ਅਤੇ 1 ਰਿਸ਼ੀ ਨਗਰ ਦੇ ਹਨ । ਇਸ ਤਰਾਂ ਅੱਜ ਜਿਲ੍ਹਾ ਲੁਧਿਆਣਾ ਦੇ 22 ਕਰੋਨਾ ਪੋਜਟਿਵ ਕੇਸ ਅਤੇ 5 ਬਾਹਰੇ ਜਿਲ੍ਹੇ / ਸੂਬਿਆ ਨਾਲ ਸਬੰਧਤ ਹਨ । ਇਸ ਨਾਲ ਜਿਲ੍ਹਾ ਲੁਧਿਆਣਾ ਦੇ ਕੁੱਲ ਪੋਜਟਿਵ ਕੇਸਾਂ ਦੀ ਗਿਣਤੀ 1092 ਹੋ ਗਈ ਹੈ ਅਤੇ ਬਾਹਰੇ ਜਿਲ੍ਹੇ / ਸੂਬਿਆ ਦੇ ਕੁੱਲ ਕਰੋਨਾ ਪੋਜਟਿਵ ਕੇਸ 226 ਹੋ ਗਈ ਹੈ । ਅੱਜ 373 ਸੈਪਲ ਟੈਸਟ ਲਈ ਭੇਜੇ ਗਏ ਹਨ ।