ਲੁਧਿਆਣਾ ਦੇ ਹਰੇਕ ਘਰ ‘ਚੋਂ 30 ਸਾਲ ਤੋਂ ਉੱਪਰ ਦੇ ਇੱਕ ਤੋਂ ਵੱਧ ਬਿਮਾਰੀਆਂ ਵਾਲਿਆਂ ਦਾ ਇਕੱਠਾ ਕੀਤਾ ਜਾ ਰਿਹਾ ਹੈ ਆਨਲਾਈਨ ਡਾਟਾ

ਮਿਸ਼ਨ ਫ਼ਤਿਹ ਤਹਿਤ ਸਿਹਤ ਵਿਭਾਗ ਲੋਕਾਂ ਨੂੰ ਜਾਗਰੂਕ ਕਰਨ ‘ਚ ਜੁਟਿਆ
ਨਿਊਜ਼ ਪੰਜਾਬ
ਲੁਧਿਆਣਾ, 4 ਜੁਲਾਈ -ਜ਼ਿਲ•ਾ ਲੁਧਿਆਣਾ ਵਿੱਚ ਮਿਸ਼ਨ ਫ਼ਤਿਹ ਤਹਿਤ ਲੋਕ ਜਾਗਰੂਕਤਾ ਤਹਿਤ ਆਸ਼ਾ ਵਰਕਰਾਂ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ 8 ਲੱਖ ਤੋਂ ਵਧੇਰੇ ਘਰਾਂ ਦਾ ਸਰਵੇਖਣ ਕਰਕੇ 30 ਸਾਲ ਤੋਂ ਉੱਪਰ ਦੇ ਇੱਕ ਜਾਂ ਵੱਧ ਬਿਮਾਰੀ ਵਾਲੇ ਲੋਕਾਂ ਦੀ ਆਨਲਾਈਨ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਹੁਣ ਤੱਕ 3.43 ਲੱਖ ਤੋਂ ਵਧੇਰੇ ਲੋਕਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਇਨ•ਾਂ ਆਸ਼ਾ ਵਰਕਰਾਂ ਵੱਲੋਂ ਘਰ-ਘਰ ਦਾ ਇਸ ਸਰਵੇਖਣ ਤਹਿਤ ਦੌਰਾ ਕੀਤਾ ਜਾ ਰਿਹਾ ਹੈ ਅਤੇ ਉਨ•ਾਂ ਨੂੰ ਮਿਸ਼ਨ ਫ਼ਤਿਹ ਤਹਿਤ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮੂੰਹ ‘ਤੇ ਮਾਸਕ ਪਾਉਣ, ਬਾਹਰ ਜਾ ਕੇ ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ ਲਈ ਪ੍ਰੇਰਿਆ ਜਾ ਰਿਹਾ ਹੈ।
ਉਨ•ਾਂ ਦੱਸਿਆ ਕਿ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਉਕਤ ਤਿੰਨੋਂ ਚੀਜ਼ਾਂ ਲਾਜ਼ਮੀ ਤੌਰ ‘ਤੇ ਯਾਦ ਕਰਵਾਉਣ ਲਈ ਉਨ•ਾਂ ਦੇ ਘਰਾਂ ਦੇ ਬਾਹਰ ਇੱਕ-ਇੱਕ ਸਟਿੱਕਰ ਵੀ ਲਾਇਆ ਜਾ ਰਿਹਾ ਹੈ, ਜਿਸ ‘ਤੇ ਕੋਵਿਡ ਲੱਛਣ ਆਉਣ ‘ਤੇ ਜ਼ਿਲ•ੇ ਦੇ ਕੋਵਿਡ ਕੰਟਰੋਲ ਰੂਮ ਨੰਬਰ 0161-2444193, 4622276 ‘ਤੇ ਸੰਪਰਕ ਕਰਨ ਬਾਰੇ ਵੀ ਦੱਸਿਆ ਗਿਆ ਹੈ।
ਡਾ. ਬੱਗਾ ਅਨੁਸਾਰ ਇਸ ਤੋਂ ਇਲਾਵਾ ਮਿਸ਼ਨ ਫ਼ਤਿਹ ਨਾਲ ਜੁੜਨ ਲਈ ਲੋਕਾਂ ਨੂੰ ਆਪਣੇ ਫ਼ੋਨ ‘ਤੇ ਕੋਵਾ ਐਪ ਡਾਊਨਲੋਡ ਕਰਨ ਅਤੇ ਉਸ ‘ਤੇ ਆਪਣੀ ਮਾਸਕ ਵਾਲੀ ਫ਼ੋਟੋ ਅਪਲੋਡ ਕਰਨ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਜੇਕਰ ਮਿਸ਼ਨ ਫ਼ਤਿਹ ਜੁਆਇਨ ਕਰਨ ਵਾਲਾ ਆਪਣੇ ਰੈਫ਼ਰਲ ਕੋਡ ‘ਤੇ ਅੱਗੇ ਹੋਰਨਾਂ ਨੂੰ ਮਿਸ਼ਨ ਫ਼ਤਿਹ ਜੁਆਇਨ ਕਰਵਾਉਂਦਾ ਹੈ ਤਾਂ ਸਰਕਾਰ ਵੱਲੋਂ ਉਸ ਦੇ ਖਾਤੇ ‘ਚ ਅੰਕ ਜੋੜੇ ਜਾਂਦੇ ਹਨ, ਜਿਸ ਦੇ ਆਧਾਰ ‘ਤੇ ਮੁੱਖ ਮੰਤਰੀ ਪੰਜਾਬ ਦੇ ਦਸਤਖ਼ਤ ਵਾਲੇ ਮਿਸ਼ਨ ਫ਼ਤਿਹ ਵਾਰੀਅਰ ਗੋਲਡ, ਸਿਲਵਰ ਜਾਂ ਬਰੋਂਜ਼ ਸਰਟੀਫ਼ਿਕੇਟ ਮਿਲਣਗੇ।
ਉਨ•ਾਂ ਨੇ ਜ਼ਿਲ•ੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ•ਾ ਲੁਧਿਆਣਾ ‘ਚ ਕੋਵਿਡ ਮਹਾਂਮਾਰੀ ਦੇ ਸਥਾਨਕ ਪੱਧਰ ‘ਤੇ ਫੈਲਾਅ ਨੂੰ ਰੋਕੀ ਰੱਖਣ ‘ਚ ਸਾਵਧਾਨੀਆਂ ਦਾ ਪੂਰਾ ਪਾਲਣ ਕਰਕੇ ਸਹਿਯੋਗ ਦੇਣ ਅਤੇ ਜੇਕਰ ਉਨ•ਾਂ ‘ਚ ਕੋਵਿਡ ਸਬੰਧੀ ਲੱਛਣ ਜਿਵੇਂ ਤੇਜ਼ ਬੁਖਾਰ, ਜ਼ੁਕਾਮ ਜਾਂ ਗਲਾ ਦਰਦ ਆਦਿ ਹੈ ਤਾਂ ਤੁਰੰਤ ਨੇੜਲੇ ਫ਼ਲੂ ਕਾਰਨਰ (ਸਰਕਾਰੀ ਹਸਪਤਾਲ) ‘ਤੇ ਜਾ ਕੇ ਆਪਣੀ ਜਾਂਚ ਕਰਵਾਉਣ।
——————————————————–
ਕੈਪਸ਼ਨ
ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਕੋਵਿਡ ਪ੍ਰਤੀ ਜਾਗਰੂਕ ਅਤੇ ਸਰਵੇ ਕਰਦੀਆਂ ਹੋਈਆਂ।