ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਭਾਈ ਮਰਦਾਨਾ ਸੰਗੀਤ ਵਿਭਾਗ ਜ਼ਰੂਰ ਬਣੇ

 

ਲਾਹੌਰ: 18 ਫਰਵਰੀ — ਨਿਊਜ਼ ਪੰਜਾਬ
30ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਚ ਸ਼ਾਮਿਲ ਹੋਣ ਆਏ ਭਾਰਤੀ ਵਫਦ ਦੇ 25 ਮੈਂਬਰਾਂ ਨੇ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ। ਪਹਿਲਾਂ ਵੀਜ਼ਾ ਸਿਰਫ਼ ਲਾਹੌਰ ਤੀਕ ਦਾ ਸੀ ਪਰ ਜਨਾਬ ਫ਼ਖ਼ਰ ਜ਼ਮਾਂ, ਰਾਏ ਅਜ਼ੀਜ਼ਉਲਾ ਖਾਂ ਤੇ ਡਾ: ਦੀਪਕ ਮਨਮੋਹਨ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਜਾਣ ਦੀ ਪ੍ਰਵਾਨਗੀ ਮਿਲਣ ਤੇ 25 ਮੈਂਬਰ ਨਨਕਾਣਾ ਸਾਹਿਬ ਤੇ ਚਾਰ ਮੈਂਬਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ।
ਨਨਕਾਣਾ ਸਾਹਿਬ ਦੇ ਹੈੱਡ ਗਰੰਥੀ ਭਾਈ ਦਯਾ ਸਿੰਘ ਨੇ ਵਫਦ ਦਾ ਸਵਾਗਤ ਕੀਤਾ ਜਦ ਕਿ ਹਜ਼ੂਰੀ ਗਰੰਥੀ ਸਾਹਿਬ ਨੇ ਵਿਸ਼ਵ ਸ਼ਾਂਤੀ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਨਨਕਾਣਾ ਸਾਹਿਬ ਦੇ ਮੁੱਖ ਗਰੰਥੀ ਦਯਾ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 21 ਫਰਵਰੀ ਨੂੰ ਨਨਕਾਣਾ ਸਾਹਿਬ ਵਿਖੇ 21 ਫਰਵਰੀ 1921 ਨੂੰ ਸ਼ਹੀਦ ਹੋਏ ਭਾਈ ਲਛਮਣ ਸਿੰਘ  ਤੇ ਸ਼ਹੀਦ ਭਾਈ ਦਲੀਪ ਸਿੰਘ  ਸਮੇਤ ਸਮੇਤ ਸਮੂਹ ਸ਼ਹੀਦਾਂ ਨਮਿਤ ਅਰਦਾਸ ਕਰਨ ਅਤੇ ਅਗਲੇ ਸਾਲ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਨਨਕਾਣਾ ਸਾਹਿਬ ਪੁੱਜਣ।
ਵਫਦ ਦੇ ਮੈਂਬਰ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਹ ਇਸ ਸ਼ਹੀਦੀ ਸਾਕੇ ਸਬੰਧੀ ਵਿਸ਼ੇਸ਼ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਅਦਾਰਿਆਂ ਨੂੰ ਵੀ ਨਨਕਾਣਾ ਸਾਹਿਬ ਸ਼ਹੀਦੀ ਸਾਕਾ ਸ਼ਤਾਬਦੀ ਕਮੇਟੀ ਬਣਾਉਣ ਲਈ ਬੇਨਤੀ ਕਰਨਗੇ। ਉਨ੍ਹਾਂ ਪਾਕਿਸਤਾਨ ਹਕੂਮਤ ਤੋਂ ਆਸ ਕੀਤੀ ਕਿ ਉਹ ਨਨਕਾਣਾ ਸਾਹਿਬ ਵਿਖੇ ਉਸਾਰੀ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਭਾਈ ਮਰਦਾਨਾ ਜੀ ਸੰਗੀਤ ਵਿਭਾਗ ਲਾਜ਼ਮੀ ਖੋਲ੍ਹਣ ਤਾਂ ਜੋ ਰਬਾਬ ਦੀ ਟੁਣਕਾਰ ਤੇ ਬਾਣੀ ਦੀ ਸਹਿਯਾਤਰਾ ਵਿਸ਼ਵ ਭਰ ਅੰਦਰ ਗੂੰਜੇ।
ਨਨਕਾਣਾ ਸਾਹਿਬ ਗੁਰਦੁਆਰਾ ਸਾਬਿਬ ਦੇ ਉਸ ਇਤਿਹਾਸਕ ਜੰਡ ਹੇਠ ਬੈਠ ਕੇ ਦਰਸ਼ਨ ਬੁੱਟਰ, ਸਹਿਜਪ੍ਰੀਤ ਸਿੰਘ ਮਾਂਗਟ ਤੇ ਗੁਰਭਜਨ ਗਿੱਲ ਨੇ ਕਵਿਤਾਵਾਂ ਰਾਹੀਂ ਅਕੀਦਤ ਦੇ ਫੁੱਲ ਭੇਂਟ ਕੀਤੇ।
ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਗੁਰਭਜਨ ਗਿੱਲ ਦੀ ਸ਼ਾਹਮੁਖੀ ਚ ਲਾਹੌਰ ਸਥਿਤ ਸਾਂਝ ਪ੍ਰਕਾਸ਼ਨ ਵੱਲੋਂ ਛਪੀ ਗ਼ਜ਼ਲ ਪੁਸਤਕ ਰਾਵੀ ਦੀਆਂ ਪੰਜ ਕਾਪੀਆਂ ਡਾ: ਹਰਿਭਜਨ ਸਿੰਘ ਭਾਟੀਆ, ਨਿਧੜਕ ਸਿੰਘ ਬਰਾੜ, ਡਾ: ਤੇਜਿੰਦਰ ਕੌਰ ਧਾਲੀਵਾਲ ਤੇ ਡਾ: ਹਰਕੇਸ਼ ਸਿੰਘ ਸਿੱਧੂ ਨੇ ਖਾਲਿਦ ਐਜਾਜ ਮੁਫਤੀ, ਮੁਹੰਮਦ ਜ਼ਮੀਰ, ਮੁਨੀਰ ਹੋਸ਼ਿਆਰਪੁਰੀ, ਜ਼ੇਬਾ ਖ਼ਾਨ ਤੇ ਭਾਈ ਦਯਾ ਸਿੰਘ ਜੀ ਨੂੰ ਭੇਂਟ ਕੀਤੀਆਂ।
ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਵਿੱਚ ਪਾਕਿਸਤਾਨੀ ਲੇਖਕ ਬਾਬਾ ਨਜਮੀ,ਜ਼ੇਬਾ ਖ਼ਾਨ, ਮੁਨੀਰ ਹੋਸ਼ਿਆਰਪੁਰੀ, ਮੁਹੰਮਦ ਨਜ਼ੀਰਖਾਲਿਦ ਐਜ਼ਾਜ਼ ਮੁਫਤੀ ਤੋਂ ਇਲਾਵਾਪ੍ਰਿੰਸੀਪਲ ਡਾ: ਤਰਲੋਕ ਬੰਧੂ ਦਸਮੇਸ਼ ਐਜੂਕੇਸ਼ਨ ਕਾਲਿਜ ਮੁਕਤਸਰ,ਡਾ: ਹਰਿਭਜਨ ਸਿੰਘ ਭਾਟੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਡਾ: ਅਰਵਿੰਦਰਪਾਲ ਕੌਰ ਭਾਟੀਆ,
ਪ੍ਰਿੰਸੀਪਲ ਡਾ: ਜਸਵਿੰਦਰ ਕੌਰ ਮਾਂਗਟ ਲੁਧਿਆਣਾ, ਡਾ: ਸਵੈਰਾਜ ਸੰਧੂ, ਨਿਧੜਕ ਸਿੰਘ ਬਰਾੜ
ਸੂਚਨਾ ਕਮਿਸ਼ਨਰ, ਪੰਜਾਬ, ਡਾ: ਗੁਰਦੀਪ ਕੌਰ ,ਦਿੱਲੀ ਯੂਨੀਵਰਸਿਟੀ, ਦਿੱਲੀ ਰਵੇਲ ਸਿੰਘ ਭਿੰਡਰ ,ਪੱਤਰਕਾਰ ਪੰਜਾਬੀ ਟ੍ਰਿਬਿਊਨ ,ਪਟਿਆਲਾ,ਡਾ: ਨਰਵਿੰਦਰ ਸਿੰਘ ਕੌਸ਼ਲ ਸੰਗਰੂਰ,ਡਾ: ਸੁਲਤਾਨਾ ਬੇਗਮ ,ਪਟਿਆਲਾ,ਡਾ: ਤਰਸਪਾਲ ਕੌਰ ,ਐੱਸ ਡੀ ਕਾਲਿਜ ਬਰਨਾਲਾ, ਦਲਜੀਤ ਸਿੰਘ ਸ਼ਾਹੀ,ਐਡਵੋਕੇਟ ਸਮਰਾਲਾ ਡਾ: ਸੁਨੀਤਾ ਧੀਰ ਫਿਲਮ ਅਦਾਕਾਰ ਤੇ ਪ੍ਰੋਫੈਸਰ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਸ਼੍ਰੀਮਤੀ ਜਸਵਿੰਦਰ ਕੌਰ ਗਿੱਲ ਲੁਧਿਆਣਾ ,ਡਾ: ਸੁਰਿੰਦਰ ਸਿੰਘ ਸੰਘਾ ਪ੍ਰਿੰਸੀਪਲ ਦਸਮੇਸ਼ ਕਾਲਿਜ ਬਾਦਲ(ਮੁਕਤਸਰ)ਸਤੀਸ਼ ਗੁਲ੍ਹਾਟੀ ਚੇਤਨਾ ਪ੍ਰਕਾਸ਼ਨ ਲੁਧਿਆਣਾ, ਦਰਸ਼ਨ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ, ਨਾਭਾ,ਪ੍ਰੋ: ਮਨਿੰਦਰ ਕੌਰ ਗਿੱਲ ਚੰਡੀਗੜ੍ਹ,ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ,ਡਾ: ਹਰਕੇਸ਼ ਸਿੰਘ ਸਿੱਧੂ ਰੀਟਾਇਰਡ ਆਈ ਏ ਐੱਸ, ਪਟਿਆਲਾ
ਡਾ: ਤੇਜਿੰਦਰ ਕੌਰ ਧਾਲੀਵਾਲ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੈਨੇਡਾ ਗਿਆਨ ਸਿੰਘ ਕੰਗ ਚੇਅਰਮੈਨ ਵਿਸ਼ਵ ਪੰਜਾਬੀ ਕਾਨਫਰੰਸ,ਜਰਮਨੀ ਤੋਂ ਜੈਸਿਕਾ ਚੱਢਾ ,ਪ੍ਰੇਮ ਮਹਿੰਦਰੂ ਸ਼ਾਮਿਲ ਸਨ ਜਦ ਕਿ ਡਾ: ਦੀਪਕ ਮਨਮੋਹਨ ਸਿੰਘ, ਪਰਮਜੀਤ ਸਿੰਘ ਸਿੱਧੂ(ਪੰਮੀ ਬਾਈ) ,ਖਾਲਿਦ ਹੁਸੈਨ ਤੇ ਡਾ: ਰਤਨ ਸਿੰਘ ਢਿੱਲੋਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ