ਵਿਧਾਇਕ ਬੈਂਸ ਅਦਾਲਤ ਵਿੱਚ ਹੋਏ ਪੇਸ਼ – ਮਿਲੀ ਜਮਾਨਤ
ਲੁਧਿਆਣਾ 18 ਫਰਵਰੀ ,(ਨਿਊਜ਼ ਪੰਜਾਬ )- ਕਲ ਪਟਿਆਲਾ ਦੀ ਮਾਨਯੋਗ ਅਦਾਲਤ ਵਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਗੈਰ-ਜਮਾਨਤੀ ਵਰੰਟ ਜਾਰੀ ਕਰ ਦਿਤੇ ਸਨ , ਵਿਧਾਇਕ ਬੈਂਸ ਨੇ ਅੱਜ ਹੀ ਪਟਿਆਲਾ ਅਦਾਲਤ ‘ਚ ਪਹੁੰਚ ਕੇ ਗੈਰ ਜ਼ਮਾਨਤੀ ਵਾਰੰਟ ਤੋਂ ਬਾਅਦ ਜ਼ਮਾਨਤ ਲੈ ਲਈ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਬੈਂਸ ਵਿਰੁੱਧ ਪਟਿਆਲਾ ਦੀ ਅਦਾਲਤ ‘ਚ ਮਾਣਹਾਨੀ ਦਾ ਕੇਸ ਪਾਇਆ ਹੋਇਆ ਸੀ, ਜਿਸ ‘ਤੇ ਲੰਘੇ ਦਿਨ ਬੈਂਸ ਵਲੋਂ ਅਦਾਲਤ ‘ਚ ਕੇਸ ਦੀ ਸੁਣਵਾਈ ਦੌਰਾਨ ਪੇਸ਼ ਨਾ ਹੋਣ ਦੀ ਸੂਰਤ ‘ਚ ਮਾਨਯੋਗ ਅਦਾਲਤ ਵਲੋਂ ਉਨ੍ਹਾਂ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਅੱਜ ਸਿਮਰਜੀਤ ਸਿੰਘ ਬੈਂਸ ਪਟਿਆਲਾ ਅਦਾਲਤ ‘ਚ ਪਹੁੰਚੇ ਅਤੇ ਉਨ੍ਹਾਂ ਨੂੰ 30,000 ਰੁਪਏ ਦੇ ਮੁਚੱਲਕੇ ਤਹਿਤ ਅਦਾਲਤ ਤੋਂ ਜ਼ਮਾਨਤ ਮਿਲ ਗਈ I ਉਨ੍ਹਾਂ ਅਨੁਸਾਰ ਹੁਣ ਉਹ ਬ੍ਰਹਮ ਮਹਿੰਦਰਾ ਵਿਰੁੱਧ ਅਦਾਲਤ ‘ਚ ਆਪਣਾ ਪੱਖ ਰੱਖਣਗੇ।