ਡਿਪਟੀ ਕਮਿਸ਼ਨਰ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਕੋਵਿਡ 19 ਨਾਲ ਨਜਿੱਠਣ ਲਈ ਜਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ

-ਸਿਹਤ ਵਿਭਾਗ ਵੱਲੋਂ ਆਈ. ਐੱਮ. ਏ. ਦੇ ਡਾਕਟਰਾਂ ਨੂੰ ਸਿਖ਼ਲਾਈ

ਨਿਊਜ਼ ਪੰਜਾਬ

ਲੁਧਿਆਣਾ, 26 ਜੂਨ -ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਨਾਲ ਰਜਿਸਟਰਡ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ 19 ਨਾਲ ਨਜਿੱਠਣ ਲਈ ਜ਼ਿਲ•ਾ ਪ੍ਰਸਾਸ਼ਨ ਦਾ ਸਹਿਯੋਗ ਕਰਨ। ਉਨ•ਾਂ ਕਿਹਾ ਕਿ ਜੇਕਰ ਆਗਾਮੀ ਦਿਨਾਂ ਵਿੱਚ ਇਸ ਬਿਮਾਰੀ ਤੋਂ ਪੀੜਤ ਜਿਆਦਾ ਮਰੀਜ਼ ਸਾਹਮਣੇ ਆਉਂਦੇ ਹਨ ਤਾਂ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਨਾਜ਼ੁਕ ਸਥਿਤੀ ਵਿੱਚ ਜ਼ਿਲ•ਾ ਪ੍ਰਸਾਸ਼ਨ ਦਾ ਸਹਿਯੋਗ ਕਰਨ।
ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਸਿਖ਼ਲਾਈ ਦੇਣ ਲਈ ਸਿਹਤ ਵਿਭਾਗ ਵੱਲੋਂ ਅੱਜ ਡੀ. ਐੱਮ. ਸੀ. ਹਸਪਤਾਲ ਦੇ ਡੁਮਰਾ ਆਡੀਟੋਰੀਅਮ ਵਿਖੇ ਇਕ ਸਿਖ਼ਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਮੁੱਖ ਮਹਿਮਾਨ ਅਤੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਡਾਕਟਰਾਂ ਨੂੰ ਸੈਂਪਲ ਲੈਣ ਤੋਂ ਸਿਵਲ ਹਸਪਤਾਲ ਲੁਧਿਆਣਾ ਤੱਕ ਸੈਂਪਲ ਭੇਜਣ ਤੱਕ ਦੀ ਸਿਖ਼ਲਾਈ ਦਿੱਤੀ ਗਈ।
ਇਸ ਮੌਕੇ ਬੋਲਦਿਆਂ ਸ੍ਰੀ ਸ਼ਰਮਾ ਨੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਮਿਸ਼ਨ ਫਤਹਿ ਤਹਿਤ ਜ਼ਿਲ•ਾ ਪ੍ਰਸਾਸ਼ਨ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਜੋ ਇਸ ਲੜਾਈ ਵਿੱਚ ਜ਼ਿਲ•ਾ ਲੁਧਿਆਣਾ ਵਾਸੀਆਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਸ੍ਰੀ ਸ਼ਰਮਾ ਨੇ ਡਾਕਟਰਾਂ ਨੂੰ ਸੰਨ 1918 ਵਿੱਚ ਫੈਲੇ ਸਪੈਨਿਸ਼ ਫਲੂ ਬਾਰੇ ਡਾਕੂਮੈਂਟਰੀ ਵੀ ਦਿਖਾਈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਸ ਤਰ•ਾਂ ਮੈਡੀਕਲ ਖੇਤਰ ਦੀ ਅਗਵਾਈ ਵਿੱਚ ਇਸ ਮਹਾਂਮਾਰੀ ‘ਤੇ ਕਾਬੂ ਪਾਇਆ ਗਿਆ ਸੀ। ਉਨ•ਾਂ ਕਿਹਾ ਕਿ ਇਸ ਸਥਿਤੀ ਵਿੱਚ ਜ਼ਿਲ•ਾ ਪ੍ਰਸਾਸ਼ਨ ਵੱਲੋਂ ਵੀ ਸਿਹਤ ਵਿਭਾਗ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ. ਬੱਗਾ ਨੇ ਨਿੱਜੀ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਕੋਈ ਵੀ ਮਰੀਜ਼ ਉਨ•ਾਂ ਕੋਲ ਆਉਂਦਾ ਹੈ ਤਾਂ ਉਹ ਆਪਣੇ ਪੱਧਰ ‘ਤੇ ਉਸ ਦਾ ਸੈਂਪਲ ਲੈਣ ਅਤੇ ਸੁਰੱਖਿਅਤ ਤਰੀਕੇ ਨਾਲ ਸਿਵਲ ਹਸਪਤਾਲ ਨੂੰ ਭੇਜ ਦੇਣ। ਇਹ ਪ੍ਰਕਿਰਿਆ ਬਹੁਤ ਹੀ ਸੌਖਾਲੀ ਹੈ। ਉਨ•ਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਇਸ ਪ੍ਰਕਿਰਿਆ ਵਿੱਚ ਨਿੱਜੀ ਹਸਪਤਾਲਾਂ ਨੂੰ ਵੀ ਜੋੜਨ ਲਈ ਉਨ•ਾਂ ਦੀ ਇੰਪੈਨਲਮੈਂਟ ਕੀਤੀ ਜਾ ਰਹੀ ਹੈ। ਸੈਂਪਲਿੰਗ ਲਈ 1000 ਰੁਪਏ ਤੋਂ ਜਿਆਦਾ ਨਹੀਂ ਲਏ ਜਾਣਗੇ। ਸਿਹਤ ਵਿਭਾਗ ਇਨ•ਾਂ ਸੈਂਪਲਾਂ ਦੀ ਜਾਂਚ ਬਿਲਕੁਲ ਮੁਫ਼ਤ ਕਰੇਗਾ। ਨਿੱਜੀ ਹਸਪਤਾਲਾਂ ਅਤੇ ਕਲੀਨਿਕਾਂ ਲਈ ਇਹ ਜ਼ਰੂਰੀ ਬਣਾ ਦਿੱਤਾ ਗਿਆ ਹੈ ਕਿ ਉਥੇ ਸ਼ੱਕੀ ਮਰੀਜ਼ਾਂ ਲਈ ਵੱਖਰੇ ਤੌਰ ‘ਤੇ ਖੇਤਰ ਨਿਰਧਾਰਤ ਕੀਤਾ ਜਾਵੇ। ਸੈਂਪਲ ਲੈਣ ਵਾਲਾ ਕਰਮੀ ਪੂਰੀ ਤਰ•ਾਂ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰੇ।
ਨਿੱਜੀ ਹਸਪਤਾਲ ਸੈਂਪਲ ਲੈ ਕੇ ਇਸ ਨੂੰ ਆਈਸ ਬਾਕਸ ਵਿੱਚ ਸੁਰੱਖਿਅਤ ਕਰਨਗੇ ਅਤੇ ਜਾਂਚ ਲਈ ਨੇੜਲੇ ਸਰਕਾਰੀ ਸਿਹਤ ਕੇਂਦਰ ਨੂੰ ਭੇਜਣਗੇ। ਹਸਪਤਾਲ ਦੀ ਇਹ ਜਿੰਮੇਵਾਰੀ ਹੋਵੇਗੀ ਕਿ ਉਹ ਸੈਂਪਲਿੰਗ ਦੌਰਾਨ ਸੰਬੰਧਤ ਸ਼ੱਕੀ ਮਰੀਜ਼ ਦਾ ਸਾਰਾ ਡਾਟਾ ਲੈਣ। ਉਨ•ਾਂ ਉਮੀਦ ਪ੍ਰਗਟਾਈ ਕਿ ਅੱਜ ਦਾ ਇਹ ਸਿਖ਼ਲਾਈ ਪ੍ਰੋਗਰਾਮ ਡਾਕਟਰਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗਾ। ਡਾ. ਬੱਗਾ ਨੇ ਉਮੀਦ ਜਤਾਈ ਕਿ ਆਗਾਮੀ ਦਿਨਾਂ ਵਿੱਚ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਜਾਂ ਸਟਾਫ਼ ਨੂੰ ਸਿਖ਼ਲਾਈ ਦੇਣ ਲਈ ਹੋਰ ਸਿਖ਼ਲਾਈ ਪ੍ਰੋਗਰਾਮ ਉਲੀਕੇ ਜਾਣਗੇ।
ਇਸ ਮੌਕੇ ਹਾਜ਼ਰ ਆਈ. ਐੱਮ. ਏ. ਲੁਧਿਆਣਾ ਦੇ ਪ੍ਰਧਾਨ ਡਾ. ਸੰਦੀਪ ਕਤਿਆਲ ਨੇ ਜ਼ਿਲ•ਾ ਪ੍ਰਸਾਸ਼ਨ ਨੂੰ ਭਰੋਸਾ ਦਿਵਾਇਆ ਕਿ ਉਹ ਕੋਵਿਡ 19 ਨਾਲ ਨਿਪਟਣ ਲਈ ਪੂਰਨ ਸਹਿਯੋਗ ਦੇਣਗੇ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਵਾਂਡਰ, ਡਾ. ਸੰਦੀਪ ਪੁਰੀ, ਡਾ. ਬਿਸ਼ਵ ਮੋਹਨ, ਡਾ. ਅਰੁਣ ਮਿੱਤਰਾ ਅਤੇ ਹੋਰ ਵੀ ਹਾਜ਼ਰ ਸਨ।