ਮਹਾਰਾਸ਼ਟਰ ‘ਚ ਕਰਮਚਾਰੀਆਂ ਨੂੰ ਸਿਰਫ਼ 5 ਦਿਨ ਦਫ਼ਤਰ ਜਾਣਾ ਪਏਗਾ
ਮੁੰਬਈ, 12 ਫਰਵਰੀ- ਮਹਾਰਾਸ਼ਟਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਊਧਵ ਠਾਕਰੇ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਹਫ਼ਤੇ ‘ਚ ਸਿਰਫ਼ ਪੰਜ ਦਿਨ ਕੰਮ ਕਰਨ ਦੀ ਸੌਗਾਤ ਦਿੱਤੀ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਕਰਮਚਾਰੀਆਂ ਨੂੰ ਸਿਰਫ਼ 5 ਦਿਨ ਦਫ਼ਤਰ ਜਾਣਾ ਪਏਗਾ ਅਤੇ ਉਨ੍ਹਾਂ ਨੂੰ ਦੋ ਦਿਨ ਦੀ ਛੁੱਟੀ ਮਿਲੇਗੀ। ਇਹ ਫ਼ੈਸਲਾ ਅੱਜ ਮਹਾਰਾਸ਼ਟਰ ਕੈਬਨਿਟ ਦੀ ਬੈਠਕ ‘ਚ ਲਿਆ ਗਿਆ ਅਤੇ ਇਹ ਇਸ ਮਹੀਨੇ ਦੇ ਆਖ਼ਰੀ ਦਿਨ ਭਾਵ ਕਿ 29 ਫਰਵਰੀ ਤੋਂ ਲਾਗੂ ਹੋ ਜਾਵੇਗਾ।