8 ਮਹੀਨੇ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ 21 ਕਿਲੋਮੀਟਰ ਲੰਮੀਆਂ ਸੜਕਾਂ ਦਾ ਹੋਵੋਗਾ ਨਿਰਮਾਣ-ਗੋਗੀ -ਕਿਹਾ! ਸੂਬੇ ਭਰ ਦੇ ਫੋਕਲ ਪੁਆਇੰਟਾਂ ਦੇ ਆਧੁਨਿਕੀਕਰਨ ‘ਤੇ ਖਰਚੇ ਜਾ ਰਹੇ 200 ਕਰੋੜ ਰੁਪਏ

ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਫੋਕਲ ਪੁਆਇੰਟ ਵਿੱਚ ਸੜਕਾਂ ਬਣਾਉਣ ਦੇ ਕੰਮ ਦਾ ਉਦਘਾਟਨ
-ਨਿਊਜ਼ ਪੰਜਾਬ
ਲੁਧਿਆਣਾ, 2 ਜੂਨ -ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਸਿੰਘ ਗੋਗੀ ਨੇ ਅੱਜ ਸਥਾਨਕ ਫੋਕਲ ਪੁਆਇੰਟ ਵਿੱਚ ਪੱਕੀਆਂ ਸੜਕਾਂ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ। 21 ਕਿਲੋਮੀਟਰ ਲੰਬਾਈਆਂ ਵਾਲੀਆਂ ਇਹ ਸੜਕਾਂ ਅਤੇ 8 ਮਹੀਨੇ ਵਿੱਚ ਬਣਾਉਣ ਦਾ ਟੀਚਾ ਹੈ, ਜਿਸ ‘ਤੇ 40 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਮੌਕੇ ਉਨ•ਾਂ ਨਾਲ ਪੰਜਾਬ ਰਾਜ ਉਦਯੇਗਿਕ ਵਿਕਾਸ ਨਿਗਮ ਦੇ ਚੇਅਰਮੈਨ ਸ੍ਰੀ ਕੇ. ਕੇ. ਬਾਵਾ, ਪੰਜਾਬ ਮੱਧਮ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਪਵਨ ਦੀਵਾਨ, ਕਈ ਸਨਅਤਕਾਰ, ਅਧਿਕਾਰੀ ਅਤੇ ਹੋਰ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਗੋਗੀ ਨੇ ਦੱਸਿਆ ਕਿ ਕੁੱਲ ਬਣਨ ਵਾਲੀ 21.26 ਕਿਲੋਮੀਟਰ ਸੜਕ ਤਹਿਤ ਫੇਜ਼ 6 ਵਿੱਚ 6.39 ਕਿਲੋਮੀਟਰ, ਫੇਜ਼ 7 ਵਿੱਚ 5.28 ਕਿਲੋਮੀਟਰ, ਫੇਜ਼ 8 ਵਿੱਚ 5.13 ਕਿਲੋਮੀਟਰ, ਫੇਜ਼ 4ਏ ਵਿੱਚ 2.47 ਕਿਲੋਮੀਟਰ ਅਤੇ ਫੇਜ਼ 5 ਵਿੱਚ 1.99 ਕਿਲੋਮੀਟਰ ਸੜਕ ਦਾ ਹਿੱਸਾ ਸ਼ਾਮਿਲ ਹੈ।
ਉਨ•ਾਂ ਕਿਹਾ ਕਿ ਨਿਗਮ ਵੱਲੋਂ ਸੂਬੇ ਭਰ ਦੇ ਮੌਜੂਦਾ ਫੋਕਲ ਪੁਆਇੰਟਾਂ ਦੀ ਕਾਇਆ ਕਲਪ ਕੀਤੀ ਜਾਣੀ ਹੈ। ਇਸ ਕੰਮ ‘ਤੇ 200 ਕਰੋੜ ਰੁਪਏ ਖਰਚੇ ਜਾਣੇ ਹਨ, ਜਿਸ ਲਈ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਪਣੇ ਤਰ•ਾਂ ਦੇ ਬਣਨ ਵਾਲੇ ਸਮਾਰਟ ਫੋਕਲ ਪੁਆਇੰਟਾਂ ਵਿੱਚ ਐਂਟਰੀ ਗੇਟ, ਫਾਇਰ ਸਟੇਸ਼ਨ, ਈ. ਐੱਸ. ਆਈ. ਡਿਸਪੈਂਸਰੀਜ਼, ਗਰੀਨ ਬੈੱਲਟਾਂ, ਲੈਂਡਸਕੇਪਿੰਗ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਕਿਹਾ ਕਿ ਨਿਗਮ ਵੱਲੋਂ ਜਲਦ ਹੀ ਸਨਅਤਕਾਰਾਂ ਲਈ ਇਕਮੁਸ਼ਤ ਨਿਪਟਾਰਾ ਨੀਤੀ ਵੀ ਲਿਆਂਦੀ ਜਾ ਰਹੀ ਹੈ, ਜਿਸ ਦਾ ਸਨਅਤਕਾਰਾਂ ਨੂੰ ਭਾਰੀ ਲਾਭ ਮਿਲੇਗਾ। ਇਸ ਨਾਲ ਸਨਅਤਾਂ ਨਾਲ ਸੰਬੰਧਤ ਜਿਆਦਾਤਰ ਮਾਮਲੇ ਨਿਪਟ ਜਾਣਗੇ।
ਸ੍ਰੀ ਗੋਗੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦਾ 40 ਕਰੋੜ ਰੁਪਏ ਦੀ ਗਰਾਂਟ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਸਨਅਤਕਾਰ ਸ੍ਰ. ਉਪਕਾਰ ਸਿੰਘ ਅਹੂਜਾ, ਸ੍ਰੀ ਰਜਨੀਸ਼ ਅਹੂਜਾ, ਸ੍ਰੀ ਪੰਕਜ ਸ਼ਰਮਾ, ਸ੍ਰੀ ਦਵਿੰਦਰ ਰਾਮਪਾਲ, ਸ੍ਰੀ ਵਿਸ਼ਾਲ ਜੈਨ, ਸ੍ਰੀ ਅਨਿਲ ਬੇਦੀ, ਸ੍ਰੀ ਰਾਜੀਵ ਸ਼ਰਮਾ, ਸ੍ਰੀ ਸੁਸ਼ੀਲ ਮਲਹੋਤਰਾ, ਸ੍ਰੀ ਰਾਜਨ ਸਚਦੇਵਾ, ਸ੍ਰੀ ਵਨੀਤ ਕੁਮਾਰ, ਸ੍ਰੀ ਵਰੁਣ ਗਰਗ, ਸ੍ਰ. ਰਾਜਨਬੀਰ ਸਿੰਘ, ਸ੍ਰੀ ਕੇ. ਕੇ. ਮਲਹੋਤਰਾ, ਸ੍ਰ. ਹਰਮਿੰਦਰ ਸਿੰਘ, ਸ੍ਰੀ ਓ. ਪੀ. ਬੱਸੀ ਅਤੇ ਹੋਰ ਹਾਜ਼ਰ ਸਨ।