ਦਿੱਲੀ ਭਾਜਪਾ ਦੀ ਪ੍ਰਧਾਨਗੀ ਤੋਂ ਮਨੋਜ ਤਿਵਾੜੀ ਨੂੰ ਹਟਾਇਆ , ਆਦੇਸ਼ ਗੁਪਤਾ ਨਵੇਂ ਪ੍ਰਧਾਨ

ਨਵੀ ਦਿੱਲੀ ,2 ਜੂਨ (ਨਿਊਜ਼ ਪੰਜਾਬ ) ਦਿੱਲੀ ਦੇ ਸੰਸਦ ਮੈਂਬਰ ਅਤੇ ਅਭਿਨੇਤਾ ਮਨੋਜ ਤਿਵਾੜੀ ਨੂੰ ਭਾਜਪਾ ਵਲੋਂ ਦਿੱਲੀ ਦੀ ਪ੍ਰਧਾਨਗੀ ਤੋਂ ਹਟਾ ਕੇ ਵੱਡਾ ਝਟਕਾ ਦਿਤਾ ਗਿਆ । ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਮਨੋਜ ਤਿਵਾੜੀ ਦੀ ਥਾਂ ਆਦੇਸ਼ ਗੁਪਤਾ ਨੂੰ ਦਿੱਲੀ ਦਾ ਸੂਬਾ ਪ੍ਰਧਾਨ ਬਣਾਇਆ ਹੈ। ਇਸ ਦੇ ਨਾਲ ਹੀ ਵਿਸ਼ਨੁਦੇਵ ਸਾਈ ਨੂੰ ਛੱਤੀਸਗੜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਫਿਲਹਾਲ ਮਨੋਜ ਤਿਵਾੜੀ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।