ਸਰਕਾਰੀ ਵਿਭਾਗਾਂ ਵਿੱਚ 200 ਕਰੋੜ ਰੁਪਏ ਦੀ ਖਰੀਦ ਤੱਕ ਗਲੋਬਲ ਟੈਂਡਰ ਲੈਣ ਤੇ ਰੋਕ
ਨਿਊਜ਼ ਪੰਜਾਬ
ਨਵੀ ਦਿੱਲੀ , 2 ਜੂਨ – ਭਾਰਤ ਵਿਚ ਸਰਕਾਰੀ ਵਿਭਾਗਾਂ ਵਲੋਂ 200 ਕਰੋੜ ਰੁਪਏ ਦੀ ਖਰੀਦ ਤੱਕ ਕੋਈ ਵੀ ਵਿਦੇਸ਼ੀ ਟੈਂਡਰ ਨਹੀਂ ਲਾ ਸਕੇਗਾ | ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਪੁਰਾਣੇ ਉਦਯੋਗਿਕ ਸੰਗਠਨ ਸੀ ਆਈ ਆਈ ( Confederation of Indian Industry ) ਦੀ 125 ਵੇ ਸਾਲਾਨਾ ਸਮਾਗਮ ਨੂੰ ਸੰਬੋਧਿਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਛੋਟੇ ਉਦਯੋਗ ਨੂੰ ਲਾਭ ਦੇਣ ਵਾਸਤੇ ਕੀਤੇ ਫੈਂਸਲੇ ਅਨੁਸਾਰ ਹੁਣ ਸਰਕਾਰੀ ਵਿਭਾਗਾਂ ਦੀ 200 ਕਰੋੜ ਰੁਪਏ ਤੱਕ ਦੀ ਸਰਕਾਰੀ ਖਰੀਦ ਵਿੱਚ ਗਲੋਬਲ ਟੈਂਡਰ ਨੂੰ ਖਤਮ ਕਰ ਦਿੱਤਾ ਗਿਆ ਹੈ |