ਮਿਹਨਤ ਅਤੇ ਲਗਣ ਨਾਲ 35 ਸਾਲ ਸੇਵਾ ਕਰਨ ਉਪਰੰਤ ਨਗਰ ਨਿਗਮ ਤੋਂ ਸੇਵਾ ਮੁਕਤ ਹੋਏ ਸ੍ਰ.ਬਲਬੀਰ ਸਿੰਘ – ਉੱਚ ਅਧਿਕਾਰੀਆਂ ਅਤੇ ਯੂਨੀਅਨ ਆਗੂਆਂ ਨੇ ਕੀਤੀ ਪ੍ਰਸੰਸਾ
ਨਿਊਜ਼ ਪੰਜਾਬ
ਲੁਧਿਆਣਾ , 31 ਮਈ – ਕੋਰੋਨਾ ਮਹਾਮਾਰੀ ਦੌਰਾਨ ਯੋਧਿਆਂ ਵਾਂਗੂ ਸੇਵਾ ਕਰਨ ਵਾਲੇ ਨਗਰ ਨਿਗਮ ਲੁਧਿਆਣਾ ਦੇ ਜੂਨੀਅਰ ਅਸਿਸਟੈਂਟ ਸਰਦਾਰ ਬਲਬੀਰ ਸਿੰਘ ਅੱਜ 31 ਮਈ ਨੂੰ ਨਗਰ ਨਿਗਮ ਤੋਂ ਸੇਵਾ ਮੁਕਤ ਹੋ ਗਏ | ਲੁਧਿਆਣਾ ਤੋਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਭੇਜਣ ਲਈ ਨਗਰ ਨਿਗਮ ਵਲੋਂ ਲਗੀ ਡਿਊਟੀ ਸਰਵਿਸ ਦੇ ਅਖੀਰਲੇ ਦਿਨ ਤੱਕ ਬਾ-ਖ਼ੂਬੀ ਨਿਭਾਈ |
ਸਰਦਾਰ ਬਲਬੀਰ ਸਿੰਘ ਨੇ ਨਗਰ ਨਿਗਮ ਲੁਧਿਆਣਾ ਵਿੱਚ ਲੱਗਭੱਗ ਪੈਂਤੀ ਸਾਲ ਦੀ ਸਰਵਿਸ ਕੀਤੀ | ਇਨ੍ਹਾਂ ਦੀ ਜ਼ਿਆਦਾ ਸਰਵਿਸ ਹਾਊਸ ਟੈਕਸ,ਪ੍ਰਾਪਰਟੀ ਟੈਕਸ ਡਿਪਾਰਟਮੈਂਟ ਵਿੱਚ ਰਹੀ ਅਤੇ ਸਿਟੀ ਬੱਸ ਸਰਵਿਸ ਵਿੱਚ ਵੀ ਇਨ੍ਹਾਂ ਨੇ ਕੁਝ ਸਮਾਂ ਲਾਇਆ l ਬਲਬੀਰ ਸਿੰਘ ਇੱਕ ਇਮਾਨਦਾਰ ਅਤੇ ਮਿਹਨਤੀ ਬਲਬੀਰ ਸਿੰਘ ਨੇ ਨੌਕਰੀ ਦੇ ਆਖ਼ਰੀ ਦਿਨ ਗੁਰੂ ਨਾਨਕ ਦੇਵ ਸਟੇਡੀਅਮ ਦੇ ਵਿੱਚ ਜੋ ਲੁਧਿਆਣਾ ਤੋਂ ਲੇਬਰ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਟਰੇਨਾਂ ਵਿੱਚ ਭੇਜਿਆ ਜਾ ਰਿਹਾ ਸੀ ਵਿਖੇ ਦਿਨ ਰਾਤ ਮਿਹਨਤ ਅਤੇ ਸੇਵਾ ਭਾਵਨਾ ਨਾਲ ਨਿਭਾਈ ਡਿਊਟੀ ਦੀ ਨਿਗਮ ਦੇ ਉੱਚ ਅਧਿਕਾਰੀਆਂ ਨੇ ਭਰਪੂਰ ਪ੍ਰਸੰਸਾ ਕੀਤੀ ਹੈ l ਨਗਰ ਨਿਗਮ ਦੀ ਸੰਘਰਸ਼ ਕਮੇਟੀ ਦੇ ਚੇਅਰਮੈਨ ਸ੍ਰੀ ਅਸ਼ਵਨੀ ਸਹੋਤਾ,ਪ੍ਰਧਾਨ ਜਸਦੇਵ ਸਿੰਘ ਸੇਖੋਂ, ਸੀਨੀਅਰ ਮੀਤ ਪ੍ਰਧਾਨ ਸੁਨੀਲ ਸ਼ਰਮਾ ਅਤੇ ਸਕੱਤਰ ਜਨਰਲ ਹਰਪਾਲ ਸਿੰਘ ਨਿਮਾਣਾ ਵੱਲੋਂ ਰਿਟਾਇਰਮੈਂਟ ਤੋਂ ਬਾਅਦ ਆਉਣ ਵਾਲੀ ਜ਼ਿੰਦਗੀ ਲਈ ਸਰਦਾਰ ਬਲਬੀਰ ਸਿੰਘ ਨੂੰ ਸ਼ੁੱਭ ਕਾਮਨਾਵਾਂ ਦੇਂਦਿਆਂ ਨਿੱਘੀ ਵਿਦਾਇਗੀ ਦਿੱਤੀ | ਸਰਦਾਰ ਬਲਬੀਰ ਸਿੰਘ ਨੇ ਆਪਣੀ ਸੇਵਾ ਕਲ ਦੌਰਾਨ ਸਾਰੇ ਸਹਿਯੋਗੀ ਸੱਜਣਾ – ਮਿੱਤਰਾ ਅਤੇ ਸਮੂਹ ਨਿਗਮ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ |
ਸੇਵਾ ਮੁਕਤੀ ਸਮੇ ਆਪਣੀ ਧਰਮ ਪਤਨੀ ਦੇ ਨਾਲ ਸਨਮਾਨ ਹਾਸਲ ਕਰਨ ਉਪਰੰਤ ਸ੍ਰ.ਬਲਬੀਰ ਸਿੰਘ