ਰੇਲਵੇ ਨੇ 50 ਲੱਖ ਪਰਵਾਸੀ ਮਜ਼ਦੂਰ ਘਰਾਂ ਲਈ ਭੇਜੇ – ਪੰਜਾਬ ਦੇਸ਼ ਵਿੱਚੋ ਆਇਆ ਤੀਜੇ ਨੰਬਰ ਤੇ —- ਪੜ੍ਹੋ ਰਿਪੋਰਟ
ਨਿਊਜ਼ ਪੰਜਾਬ
ਨਵੀ ਦਿੱਲੀ , 28 ਮਈ – ਭਾਰਤੀ ਰੇਲਵੇ ਵਲੋਂ ਅੱਜ 28 ਮਈ ਤੱਕ 3757 ਟ੍ਰੇਨਾਂ ਰਾਹੀਂ ਅਲੱਗ ਅਲੱਗ ਰਾਜਾਂ ਵਿੱਚੋ 27 ਦਿਨਾਂ ਵਿੱਚ 50 ਲੱਖ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਪਹੁੰਚਾ ਦਿੱਤਾ ਹੈ |ਅੱਜ ਤੱਕ ਪੰਜਾਬ ਵਿੱਚੋ 397 ਟ੍ਰੇਨਾਂ ਰਾਹੀਂ ਤਕਰੀਬਨ 5 ਲੱਖ ਤੋ ਵੱਧ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾ ਚੁੱਕੇ ਹਨ | ਸਭ ਤੋ ਵੱਧ 979 ਟ੍ਰੇਨਾਂ ਗੁਜਰਾਤ ਵਿੱਚੋ ਅਤੇ 695 ਟ੍ਰੇਨਾਂ ਮਹਾਰਾਸ਼ਟਰ ਵਿੱਚੋ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਗਈਆਂ ਹਨ , ਜਦੋ ਕਿ ਬਿਹਾਰ ਅਤੇ ਯੂ ਪੀ ਵਿੱਚੋ ਵੀ 263 , 263 ਟ੍ਰੇਨਾਂ ਦੂਜੇ ਰਾਜਾਂ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਛੱਡ ਕੇ ਆਈਆਂ ਹਨ | ਸਾਰੇ ਦੇਸ਼ ਵਿੱਚੋ ਪਰਵਾਸੀ ਮਜ਼ਦੂਰ ਭੇਜਣ ਵਾਲਿਆਂ ਵਿੱਚੋ ਪੰਜਾਬ ਤੀਜੇ ਨੰਬਰ ਤੇ ਹੈ | ਰੇਲਵੇ ਨੇ ਕਿਹਾ ਕਿ ਮਜ਼ਦੂਰਾਂ ਨੂੰ 85 ਲੱਖ ਖਾਣੇ ਅਤੇ 1 ਕਰੋੜ 25 ਲੱਖ ਪਾਣੀ ਦੀਆਂ ਬੋਤਲਾਂ ਮੁਫ਼ਤ ਦਿਤੀਆਂ ਗਈਆਂ |