ਪੰਜਾਬ ਪੁਲੀਸ ਵੱਲੋਂ ਫੋਰਸ ਨੂੰ ਤਕਨਾਲੋਜੀ-ਅਧਾਰਤ ਅਤੇ ਡਾਟਾ-ਸੰਚਾਲਿਤ ਸੰਸਥਾ ਬਣਾਉਣ ਲਈ ਆਈ.ਟੀ. ਮਾਹਿਰ ਦਾ ਲਿਆ ਜਾਵੇਗਾ ਸਹਿਯੋਗ
ਸੀ.ਟੀ.ਓ. ਤਕਨਾਲੋਜੀ ਦੀ ਸਹਾਇਤਾ ਨਾਲ ਅਪਰਾਧ ਦੇ ਟਾਕਰੇ ਲਈ ਰੋਡਮੈਪ ਤਿਆਰ ਅਤੇ ਲਾਗੂ ਕਰੇਗਾ
ਨਿਊਜ਼ ਪੰਜਾਬ
ਚੰਡੀਗੜ੍ਹ, 28 ਮਈ: ਪੁਲੀਸ ਫੋਰਸ ਨੂੰ ਹੋਰ ਤਕਨਾਲੋਜੀ-ਸਮਰੱਥ ਅਤੇ ਡਾਟਾ-ਸੰਚਾਲਿਤ ਫੋਰਸ ਬਣਾਉਣ ਦੀ ਦੀ ਕੋਸ਼ਿਸ਼ ਵਜੋਂ ਪੰਜਾਬ ਪੁਲਿਸ ਨੇ ਤਕਨਾਲੋਜੀ ਦੀ ਸਹਾਇਤਾ ਨਾਲ ਅੱਤਵਾਦੀ ਅਤੇ ਸਾਈਬਰ ਅਪਰਾਧ ਸਮੇਤ ਹਰ ਤਰ੍ਹਾਂ ਦੇ ਜੁਰਮਾਂ ਦੇ ਟਾਕਰੇ ਵਾਸਤੇ ਧਰੁਵ ਸਿੰਘਾਲ ਨੂੰ ਆਪਣਾ ਚੀਫ਼ ਟੈਕਨਾਲੌਜੀ ਅਫ਼ਸਰ (ਸੀਟੀਓ) ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਪੰਜਾਬ ਪੁਲਿਸ ਦੇ ਟੈਕਨੀਕਲ ਸਰਵਿਸਿਜ਼ ਵਿੰਗ ਵਿਚ ਧਰੁਵ ਸਿੰਘਾਲ ਨੂੰ ਸੀਟੀਓ ਨਿਯੁਕਤ ਕੀਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਧਰੁਵ ਸਿੰਘਾਲ ਕੋਲ ਆਈਟੀ ਉਦਯੋਗ ਵਿੱਚ 31 ਸਾਲਾਂ ਦਾ ਵਿਸ਼ਾਲ ਤਜ਼ਰਬਾ ਅਤੇ ਮੁਹਾਰਤ ਹੈ ਅਤੇ ਇਸ ਤੋਂ ਪਹਿਲਾਂ ਉਹ ਐਮਾਜ਼ੌਨ ਇੰਟਰਨੈਟ ਸੇਵਾਵਾਂ ਪ੍ਰਾਈਵੇਟ ਲਿਮਟਿਡ, ਐਮਾਜ਼ਾਨ ਵੈੱਬ ਸਰਵਿਸਿਜ਼ ਦੀ ਭਾਰਤੀ ਸਹਾਇਕ ਕੰਪਨੀ, ਵਿੱਚ ਹੈੱਡ ਆਫ਼ ਤਕਨਾਲੋਜੀ ਵਜੋਂ ਕੰਮ ਕਰਦੇ ਸਨ। ਸਿੰਘਾਲ ਆਈਆਈਟੀ ਦਿੱਲੀ ਅਤੇ ਆਈਆਈਐਮ ਕਲਕੱਤਾ ਤੋਂ ਗ੍ਰੈਜੂਏਟ ਹਨ ਅਤੇ ਐਪਲੀਕੇਸ਼ਨ ਇੰਟੀਗ੍ਰੇਸ਼ਨ, ਡੇਟਾਬੇਸਜ਼, ਅਤੇ ਬਿਗ ਡੇਟਾ ਸਮੇਤ ਹੋਰ ਕਈ ਖੇਤਰਾਂ ਵਿੱਚ ਉਨ੍ਹਾਂ ਦੀ ਮੁਹਾਰਤ ਹੈ।
ਇਹ ਗੱਲ ਨੂੰ ਮੰਨਦਿਆਂ ਕਿ ਤਕਨਾਲੋਜੀ ਪੁਲੀਸ ਫੋਰਸ ਦੀ ਤਾਕਤ ਨੂੰ ਕਈ ਗੁਣਾ ਵਧਾ ਸਕਦੀ ਹੈ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਪੰਜਾਬ ਪੁਲਿਸ ਵਿੱਚ ਵੱਡੀ ਗਿਣਤੀ ਵਿੱਚ ਟੈਕਨਾਲੌਜੀ ਅਤੇ ਆਈ.ਟੀ ਅਧਾਰਤ ਪ੍ਰੋਜੈਕਟਾਂ ਦੇ ਡਿਜ਼ਾਈਨ ਅਤੇ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਰਾਜ ਦੇ ਦੁਸ਼ਮਣ ਗੁਆਂਢ ਨੂੰ ਵੇਖਦਿਆਂ ਅਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਲਈ ਡਰੋਨਾਂ ਦੀ ਵੱਧ ਰਹੀ ਵਰਤੋਂ ਦੇ ਨਾਲ, ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪੁਲੀਸ ਫੋਰਸ ਦੀ ਤਕਨਾਲੋਜੀ ਸਮਰੱਥਾ ਨੂੰ ਹੋਰ ਵਧਾਇਆ ਜਾਵੇ। ਧਰੁਵ ਸਿੰਘਾਲ ਨੇ ਕਿਹਾ ਮੈਂ ਬਿ੍ਰਟੇਨ, ਆਇਰਲੈਂਡ ਅਤੇ ਯੂਐਸ ਵਿੱਚ ਕੰਮ ਕੀਤਾ ਹੈ, ਅਤੇ 25 ਸਾਲਾਂ ਤੋਂ ਐਮਐਨਸੀ ਦੇ ਨਾਲ ਰਿਹਾ ਹਾਂ। ਮੈਂ ਹੁਣ ਆਪਣੇ ਤਜ਼ਰਬੇ ਅਤੇ ਸੂਚਨਾ ਤਕਨਾਲੋਜੀ ਬਾਰੇ ਗਿਆਨ ਦੀ ਵਰਤੋਂ ਸਮਾਜ ਦੇ ਭਲੇ ਲਈ ਕਰਨਾ ਚਾਹਾਂਗਾ। ਜੁਰਮ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਮੈਂ ਬਿਗ ਡਾਟਾ ਅਤੇ ਬਿਜ਼ਨਸ ਇੰਟੈਲੀਜੈਂਸ ਵਰਗੀਆਂ ਨਵੀਆਂ ਟੈਕਨਾਲੋਜੀਆਂ ਨੂੰ ਅਪਣਾਉਣ ਲਈ ਪੰਜਾਬ ਪੁਲੀਸ ਨਾਲ ਮਿਲ ਕੇ ਕੰਮ ਕਰਾਂਗਾ।
ਡੀਜੀਪੀ ਨੇ ਕਿਹਾ ਕਿ ਸੀਟੀਓ ਪੁਲਿਸ ਵਿਭਾਗ ਵਿੱਚ ਆਈ.ਟੀ ਸਮੇਤ ਤਕਨਾਲੋਜੀ ਦੀ ਵਿਆਪਕ ਵਰਤੋਂ ਲਈ ਸਮੁੱਚੇ ਦਿ੍ਰਸ਼ਟੀਕੋਣ, ਰਣਨੀਤੀ ਅਤੇ ਟੈਕਨੋਲੋਜੀ ਦੇ ਰੋਡਮੈਪ ਦੇ ਵਿਕਾਸ ਵਿੱਚ ਤਕਨੀਕੀ ਸੇਵਾਵਾਂ ਵਿੰਗ ਦੇ ਮੁਖੀ ਨੂੰ ਸਲਾਹ , ਸਹਾਇਤਾ ਅਤੇ ਸਮਰਥਨ ਦੇਣਗੇ।ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਤਕਨੀਕੀ ਸੇਵਾਵਾਂ ਦੇ ਨਾਲ ਨੇੜਿਓਂ ਤਾਲਮੇਲ ਨਾਲ ਕੰਮ ਕਰਦਿਆਂ ਉਹ ਵਿਭਾਗ ਦੇ ਕੰਮਕਾਜ ਵਿਚ ਵਧੇਰੇ ਕੁਸ਼ਲਤਾ ਲਿਆਉਣ ਅਤੇ ਨਾਗਰਿਕ-ਕੇਂਦਰਿਤ ਸੇਵਾਵਾਂ ਨੂੰ ਸਮਰੱਥ ਕਰਨ ਲਈ ਸਹਾਇਤਾ ਦੇਣ ਵਾਸਤੇ ਇਸ ਰੋਡ-ਮੈਪ ਨੂੰ ਲਾਗੂ ਕਰਨ ਲਈ ਮਾਰਗਦਰਸ਼ਨ ਵੀ ਕਰਨਗੇ ।
ਸਿੰਘਾਲ ਪੰਜਾਬ ਵਿੱਚ ਸਟੈਟਗਿ੍ਰਡ ਦੇ ਡਿਜ਼ਾਇਨ ਅਤੇ ਲਾਗੂ ਕਰਨ ਲਈ ਨੈਟਗ੍ਰਾਈਡ (ਐਨ.ਏ.ਟੀ.ਜੀ.ਆਰ.ਆਈ.ਡੀ) ਦਿੱਲੀ ਨਾਲ ਤਾਲਮੇਲ ਅਤੇ ਸੰਪਰਕ ਕਰੇਗਾ ਜੋ ਜੋ ਕਿ ਨੈਟਗਿ੍ਰਡ ਦੀ ਤਰਜ਼ ਤੇ ਅਸਲਾ, ਅਸਲਾ ਲਾਇਸੈਂਸ ਧਾਰਕਾਂ, ਅਸਲਾ ਡੀਲਰਾਂ, ਪਾਸਪੋਰਟਾਂ, ਵਾਹਨਾਂ, ਡਰਾਈਵਿੰਗ ਲਾਇਸੈਂਸ ਧਾਰਕਾਂ, ਸ਼ੱਕੀਆਂ ਆਦਿ ਬਾਰੇ ਡੇਟਾਬੇਸਾਂ ਦਾ ਇੱਕ ਨੈੱਟਵਰਕ ਹੈ। ਉਨ੍ਹਾਂ ਕਿਹਾ ਕਿ ਸੀ.ਟੀ.ਓ. ਰਾਜ ਦੀ ਪੁਲਿਸ ਲਈ ਇੱਕ ਰੀਅਲ ਟਾਈਮ ਕ੍ਰਾਈਮ ਸੈਂਟਰ ਤਿਆਰ ਕਰਨ ਅਤੇ ਲਾਗੂ ਕਰਨ ਵਿੱਚ ਸਹਾਇਤਾ ਕਰਨਗੇ, ਜੋ ਇੱਕ ਕੇਂਦਰੀਕਿ੍ਰਤ ਟੈਕਨਾਲੌਜੀ ਕੇਂਦਰ ਹੈ, ਜਿਸਦਾ ਉਦੇਸ਼ ਫੀਲਡ ਅਫਸਰਾਂ ਨੂੰ ਪੈਟਰਨ ਦੀ ਪਛਾਣ ਕਰਨ ਅਤੇ ਉੱਭਰ ਰਹੇ ਅਪਰਾਧ ਨੂੰ ਰੋਕਣ ਵਿੱਚ ਸਹਾਇਤਾ ਲਈ ਤੁਰੰਤ ਜਾਣਕਾਰੀ ਦੇਣਾ ਹੈ।
ਡੀਜੀਪੀ ਨੇ ਅੱਗੇ ਕਿਹਾ ਕਿ ਉਪਰੋਕਤ ਪ੍ਰਾਜੈਕਟਾਂ ਦੇ ਡਿਜਾਇਨ ਅਤੇ ਵਿਕਾਸ ਵਿਚ ਮਹੱਤਵ ਵਧਾਉਣ ਤੋਂ ਇਲਾਵਾ ਅਤੇ ਉਸ ਦੇ ਲਾਗੂਕਰਨ ਨੂੰ ਧਿਆਨ ਵਿਚ ਰੱਖਦਿਆਂ, ਧਰੁਵ ਸਿੰਘਲ ਤੋਂ ਉਭਰ ਰਹੀ ਤਕਨਾਲੋਜੀ ਅਤੇ ਵੱਖ ਵੱਖ ਪਲੇਟਫਾਰਮਾਂ ਨੂੰ ਸਕੈਨ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਅਤੇ ਅਜਿਹੀ ਦਿਸ਼ਾ ਪ੍ਰਦਾਨ ਕਰਨ ਦੀ ਯੋਜਨਾ ਹੈ ਜਿਸ ‘ਤੇ ਨਵੀਂ ਟੈਕਨਾਲੋਜੀਆਂ ਨੂੰ ਏਕੀਕਿ੍ਰਤ ਕਰਕੇ ਪੇਸ਼ ਕੀਤਾ ਜਾਣਾ ਹੈ ਜਿੰਨਾਂ ਵਿੱਚ ਪੰਜਾਬ ਪੁਲਿਸ ਦੇ ਵੱਖੋ ਵੱਖਰੇ ਵਿੰਗਾਂ ਜਿਸ ਵਿੱਚ ਖੁਫੀਆ, ਤਫਤੀਸ਼, ਪੜਤਾਲ, ਪ੍ਰਸਾਸ਼ਨ, ਫੀਲਡ ਪੁਲਿਸਿੰਗ ਆਦਿ ਸ਼ਾਮਲ ਹਨ। ਕੁਝ ਪ੍ਰੋਜੈਕਟਾਂ ਵਿੱਚ ਵੀ ਉਹ ਸ਼ਾਮਲ ਹੋਣਗੇ ਜਿਸ ਵਿੱਚ ਸਹੀ ਜਾਣਕਾਰੀ ਦਾ ਡਿਜਾਇਨ, ਵਿਕਾਸ ਅਤੇ ਲਾਗੂਕਰਣ ਤੋ ਇਲਾਵਾ ਭੰਡਾਰਣ ਕਰਨਾ ਹੈ। ਡੀ.ਜੀ.ਪੀ. ਨੇ ਕਿਹਾ ਕਿ ਵਿਸ਼ਲੇਸਣ, ਸ਼ੇਅਰਿੰਗ ਅਤੇ ਅੰਕੜਿਆਂ ਦੀ ਮੁੜ੍ਹ ਪ੍ਰਾਪਤੀ, ਆਨਲਾਈਨ ਇੰਟੈਲੀਜੈਂਸ ਸ਼ੇਅਰਿੰਗ ਪਲੇਟਫਾਰਮ, ਵਿਲੇਜ ਇਨਫਰਮੇਸਨ ਸਿਸਟਮ ਅਤੇ ਡਾਟਾਬੇਸ ਦਾ ਵਿਕਾਸ, ਜੀ ਆਈ ਐਸ ਮੈਪਿੰਗ, ਕ੍ਰਾਈਮ ਮੈਪਿੰਗ ਆਦਿ ਵਿੱਚ ਵੀ ਸੀਟੀਓ ਵੱਲੋਂ ਯੋਗਦਾਨ ਦਿੱਤਾ ਜਾਵੇਗਾ।
ਸ੍ਰੀ ਗੁਪਤਾ ਨੇ ਕਿਹਾ ਕਿ ਸੀਟੀਓ ਨੂੰ ਇਹ ਵੀ ਆਦੇਸ਼ ਦਿੱਤਾ ਗਿਆ ਹੈ ਕਿ ਉਹ ਈਮੇਲ ਅਤੇ ਮੈਸੇਜਿੰਗ ਸਮੇਤ ਅੰਦਰੂਨੀ ਸੰਚਾਰ ਪ੍ਰਣਾਲੀਆਂ ਸਥਾਪਤ ਕਰਨ ਤੋਂ ਇਲਾਵਾ ਟੈਕਨੋਲੋਜੀ ਪਲੇਟਫਾਰਮ ਅਤੇ ਭਾਈਵਾਲੀ ਲਈ ਰਣਨੀਤੀ ਤਿਆਰ ਕਰੇ। ਉਹ ਸਮੁੱਚੇ ਟੈਕਨੋਲੋਜੀ ਦੇ ਮਾਪਦੰਡਾਂ ਨੂੰ ਤਹਿ ਕਰੇਗਾ ਅਤੇ ਮੌਜੂਦਾ ਟੈਕਨੋਲੋਜੀ ਪਲੇਟਫਾਰਮਜ਼ ਨੂੰ ਟਰੈਕ ਕਰਨ ਅਤੇ ਵਿਸਲੇਸ਼ਣ ਕਰਨ ਲਈ ਤਕਨਾਲੋਜੀ ਦੀ ਕਾਰਗੁਜਾਰੀ ਦੇ ਮੈਟਿ੍ਰਕਸ ਦਾ ਪ੍ਰਸਤਾਵ ਦੇਵੇਗਾ।