ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵੱਖ ਵੱਖ ਸੇਵਾਵਾਂ ਲਈ ਵੈੱਬ ਲਿੰਕ ਜਾਰੀ
ਲੁਧਿਆਣਾ, 26 ਮਈ (ਨਿਊਜ਼ ਪੰਜਾਬ) -ਕੋਵਿਡ19 ਬਿਮਾਰੀ ਦੇ ਚੱਲਦਿਆਂ ਲੁਧਿਆਣਾ ਦਾ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵੀ ਬੇਰੁਜ਼ਗਾਰ ਲੋਕਾਂ ਅਤੇ ਰੋਜ਼ਗਾਰ ਦਾਤਿਆਂ ਨੂੰ ਸੇਵਾਵਾਂ ਦੇਣ ਲਈ ਦਿਨੋਂ ਦਿਨ ਡਿਜੀਟਲ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਹ ਬਿਊਰੋ ਦਫ਼ਤਰ ਆਪਣੇ ਅਤਿ-ਮਹੱਤਵਪੂਰਨ ਪ੍ਰੋਗਰਾਮ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਸ਼ੁਰੂ ਕੀਤਾ ਗਿਆ ਹੈ। ਡਿਜੀਟਲ ਖੇਤਰ ਵਿੱਚ ਪ੍ਰਵੇਸ਼ ਕਰਦਿਆਂ ਬਿਊਰੋ ਦਫ਼ਤਰ ਵੱਲੋਂ ਕਈ ਉਪਯੋਗੀ ਸੇਵਾਵਾਂ ਲਈ ਵੈੱਬ ਲਿੰਕ ਜਾਰੀ ਕੀਤੇ ਗਏ ਹਨ, ਜਿਨ•ਾਂ ਦਾ ਨੌਜਵਾਨ ਬਹੁਤ ਲਾਭ ਲੈ ਸਕਦੇ ਹਨ।
ਬਿਊਰੋ ਦਫ਼ਤਰ ਦੇ ਸੀ. ਈ. ਓ.-ਕਮ-ਵਧੀਕ ਡਿਪਟੀ ਕਮਿਸ਼ਨਰ ਜਗਰਾਂਉ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਨੌਜਵਾਨ ਨੌਕਰੀ ਦੀ ਭਾਲ ਵਿੱਚ ਹਨ, ਉਹ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ www.pgrkam.com ‘ਤੇ ਆਪਣੇ ਆਪ ਨੂੰ ਰਜਿਸਟਰ ਕਰਨ। ਉਨ•ਾਂ ਦੱਸਿਆ ਕਿ ਰੋਜ਼ਗਾਰ ਦਾਤੇ, ਜੋ ਕਿ ਕਾਮਿਆਂ ਦੀ ਭਾਲ ਵਿੱਚ ਹਨ, ਵੀ ਇਸ ਲਿੰਕ https://forms.gle/L੮੩tdyt