ਸਮੂਹ ਜਗਤ ਵਿੱਚ ਮਨਾਇਆ ਜਾ ਰਿਹਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ – ਗਿਆਨੀ ਪਿੰਦਰਪਾਲ ਸਿੰਘ ਨੇ ਕੀਤੀ ਸਿੱਖ ਸੰਗਤਾਂ ਨੂੰ ਅਪੀਲ

ਨਿਊਜ਼ ਪੰਜਾਬ

ਲੁਧਿਆਣਾ , 26 ਮਈ – ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਅੱਜ ਸਾਰੇ ਵਿਸ਼ਵ ਵਿਚ ਸਿੱਖ ਸੰਗਤਾਂ ਮਨਾਇਆ ਜਾ ਰਿਹਾ ਹੈ | ਭਾਵੇ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਪ੍ਰੋਗਰਾਮ ਸੰਕੋਚ ਕੇ ਹੋ ਰਹੇ ਹਨ ਪਰ ਸੰਗਤਾਂ ਘਰਾਂ ਵਿਚ ਗੁਰੂ ਜੀ ਦੀ ਯਾਦ ਵਿਚ ਗੁਰਬਾਣੀ ਦੇ ਪਾਠ ਕਰ ਰਹੀਆਂ ਹਨ | ਗੁਰੂ ਅਰਜਨ ਦੇਵ ਜੀ ਵਲੋਂ ਸਿੱਖ ਜਗਤ ਨੂੰ ਉਨ੍ਹਾਂ ਦਾ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ , ਗੁਰਮੁੱਖੀ ਲਿਪੀ ਵਿੱਚ ਗੁਰਬਾਣੀ ਦਾ ਖ਼ਜ਼ਾਨਾ ( ਗੁਰੂ ਦੇ ਰੂਪ ਵਿੱਚ ਗੁਰੂ ਗਰੰਥ ਸਾਹਿਬ ) , ਸ਼ਹੀਦੀ ਦਾ ਮਾਰਗ  ਅਤੇ ਸੰਯਮ ਬਖਸ਼ਿਆ ਗਿਆ ਜੋ ਵਿਸ਼ਵ ਵਿੱਚ ਅੱਜ ਸਿੱਖ ਕੌਮ ਦੀ ਨਿਰਾਲੀ ਪਹਿਚਾਣ ਵਜੋਂ ਉਭਰੇ | ਅੱਜ ਸ਼ਹੀਦੀ ਦਿਵਸ ਤੇ ਦੀਵਾਨ ਹਾਲ ਸ਼੍ਰੀ ਮੰਜੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੋਂ ਕਥਾ ਕਰਦਿਆਂ ਪੰਥਕ ਵਿਦਵਾਨ ਭਾਈ ਸਾਹਿਬ ਗਿਆਨੀ ਪਿੰਦਰ ਪਾਲ ਸਿੰਘ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਰਹਿ ਕੇ ਗੁਰੂ ਅਰਜਨ ਦੇਵ ਜੀ ਦੀ ਰਚਿਤ ਬਾਣੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਅਤੇ ਕੜਾਹ ਪ੍ਰਸ਼ਾਦ ਤਿਆਰ ਕਰ ਕੇ ਅਰਦਾਸ ਕਰਨ |                                         

ਜਪਿਓ ਜਿਨ ਅਰਜਨ ਦੇਵ ਗੁਰ  —- ਗੁਰਬਾਣੀ ਸ਼ਬਦ ਸਰਵਣ ਕਰੋ ਜੀ

https://t.co/x5gpyQqQvQ?amp=1