ਚਕਰਵਾਤ ਅਮਫਾਂਨ ਦਾ ਪੱਛਮੀ ਬੰਗਾਲ ਅਤੇ ਉੜੀਸਾ ਦੇ ਸਮੁੰਦਰੀ ਕੰਢਿਆਂ ਨਾਲ ਟਕਰਾਉਣ ਸ਼ੁਰੂ

ਕੋਲਕਾਤਾ, 20 ਮਈ (ਨਿਊਜ਼ ਪੰਜਾਬ) ਮਹਾ ਚੱਕਰਵਤ ਅਮਫਾਨ ਦਾ ਅਸਰ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।
 ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। ਇਸਦੇ ਨਾਲ ਹੀ ਰਾਹਤ ਅਤੇ ਬਚਾਅ ਦਾ ਕੰਮ ਨਿਰੰਤਰ 
ਜਾਰੀ ਹੈ । ਐਨਡੀਆਰਐਫ ਦੀਆਂ 41 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅਜਿਹੀਆਂ ਸੰਭਾਵਨਾਵਾਂ 
ਹਨ ਕਿ ਇਹ ਵਿਸ਼ਾਲ ਚੱਕਰਵਾਤ ਵੱਡੇ ਪੱਧਰ ‘ਤੇ ਦੋਵਾਂ ਰਾਜਾਂ ਵਿੱਚ ਤਬਾਹੀ ਮਚਾ ਸਕਦਾ ਹੈ।

ਐਨਡੀਆਰਐਫ ਦੇ ਡੀਜੀ ਐਸ ਐਨ ਪ੍ਰਧਾਨ ਨੇ ਕਿਹਾ ਹੈ ਕਿ ਲੋਕਾਂ ਨੂੰ ਕਿਨਾਰੇ ਤੋਂ ਬਾਹਰ ਕੱਢਣ ਦਾ ਕੰਮ
 ਚੱਲ ਰਿਹਾ ਹੈ। ਪੱਛਮੀ ਬੰਗਾਲ ਤੋਂ ਹੁਣ ਤੱਕ ਪੰਜ ਲੱਖ ਅਤੇ ਓਡੀਸ਼ਾ ਵਿਚ 1,58,640 ਲੋਕਾਂ ਨੂੰ ਬਾਹਰ 
ਕਢਿਆ ਗਿਆ ਹੈ।
ਮੌਸਮ ਵਿਭਾਗ ਦੇ ਡੀਜੀ, ਮੌਤੂੰਜੈ ਮਹਪੱਤਰਾ ਨੇ ਦੱਸਿਆ ਕਿ ਹਵਾ ਦੀ ਸਭ ਤੋਂ ਵੱਧ ਗਤੀ ਦੱਖਣੀ ਅਤੇ ਉੱਤਰ -24 
ਪਰਗਾਨਿਆਂ ਅਤੇ ਪੂਰਬੀ ਮਿਦਨਾਪੁਰ ਜ਼ਿਲ੍ਹਿਆਂ ਵਿੱਚ ਹੋਵੇਗੀ, ਜੋ 155-165 ਤੋਂ 185 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਵਿੱਚ ਹੈ।
ਪ੍ਸ਼ੁ਼਼਼