ਸਿਟੀਜ਼ਨ ਗਰੁੱਪ ਵਲੋਂ ਸਾਨੀਟਾਇਜ਼ਰ ਅਤੇ ਲੀਕੁਵਿਡਸੋਪ ਡਿਸਪਨਸਿਰ ਸਟੈਂਡ ਤਿਆਰ-ਜਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਮਹੇਸ਼ ਖੰਨਾ ਨੇ ਕੀਤਾ ਉਦਘਾਟਨ
ਕੋਰੋਨਾ ਮਹਾਂਮਾਰੀ ( COVID-19 )ਤੋਂ ਬਚਾਅ ਕਰਨ ਲਈ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ – ਖੰਨਾ
ਨਿਊਜ਼ ਪੰਜਾਬ
ਲੁਧਿਆਣਾ , 15 ਮਈ – ਲੁਧਿਆਣਾ ਦੇ ਪ੍ਰਸਿੱਧ ਸਨਅਤੀ ਘਰਾਣੇ ਸਿਟੀਜ਼ਨ ਗਰੁੱਪ ਨੇ ਅੱਜ ਵੈਂਟੀਲੇਟਰ ਤੋਂ ਬਾਅਦ ਸਾਨੀਟਾਇਜ਼ਰ ਅਤੇ ਲੀਕੁਵਿਡਸੋਪ ਡਿਸਪਨਸਿਰ ਸਟੈਂਡ ਤਿਆਰ ਕਰ ਕੇ ਕੋਰੋਨਾ ਵਾਇਰਸ ( COVID – 19 )ਤੋਂ ਬਚਾਅ ਲਈ ਹੱਥਾਂ ਨੂੰ ਕਟਾਣੂ ਰਹਿਤ ਕਰਨ ਲਈ ਵਰਤੇ ਜਾ ਸਕਦੇ ਇਸ ਸਟੈਂਡ ਨੂੰ ਮਾਰਕੀਟ ਲਈ ਜਾਰੀ ਕੀਤਾ | ਸਾਨੀਟਾਇਜ਼ਰ ਅਤੇ ਲੀਕੁਵਿਡਸੋਪ ਡਿਸਪਨਸਿਰ ਸਟੈਂਡ ਨੂੰ ਅੱਜ ਜਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਮਹੇਸ਼ ਖੰਨਾ ਨੇ ਇਸ ਦਾ ਉਦਘਾਟਨ ਕੀਤਾ, ਉਨ੍ਹਾਂ ਇਸ ਸਮੇ ਲੁਧਿਆਣਾ ਦੇ ਉਦਯੋਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਥੋਂ ਦੇ ਸਨਅਤਕਾਰ ਹਮੇਸ਼ਾ ਮੁਸ਼ਕਲ ਸਮੇ ਵਿਚ ਦੇਸ਼ ਵਾਸੀਆਂ ਦਾ ਅਗੇ ਵੱਧ ਕੇ ਸਾਥ ਦਿੰਦੇ ਹਨ | ਜੀ ਐਮ ਸ੍ਰੀ ਖੰਨਾ ਨੇ ਸਿਟੀਜ਼ਨ ਗਰੁੱਪ ਦੀ ਸਲਾਘਾ ਕੀਤੀ ਕਿ ਉਨ੍ਹਾਂ ਆਪਣੇ ਕਾਰੋਬਾਰ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੀ ਕੋਰੋਨਾ ਮਹਾਂਮਾਰੀ ਨਾਲ ਲੜਣ ਲਈ ਹਰ ਸੰਭਵ ਮਦਦ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਦਿੱਖ ਵਾਲੇ ਘੱਟ ਕੀਮਤ ਵਾਲੇ ਸਟੈਂਡ ਬਣਾ ਕੇ ਲੁਧਿਆਣਾ ਦਾ ਮਾਣ ਵਧਾਇਆ ਹੈ |
ਸ੍ਰੀ ਖੰਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਰਨ ਲਈ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ , ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਾਰੀ ਗਾਈਡ ਲਾਈਨਜ਼ ਨੂੰ ਅਪਣਾਇਆ ਜਾਵੇ | ਇਸ ਸਮੇ ਸਿਟੀਜ਼ਨ ਗਰੁੱਪ ਦੇ ਸੀ ਐਮ ਦੀ ਸਰਦਾਰ ਮਨਜਿੰਦਰ ਸਿੰਘ ਸਚਦੇਵਾ ਨੇ ‘ ਨਿਊਜ਼ ਪੰਜਾਬ ‘ ਨੂੰ ਦੱਸਿਆ ਕਿ ਹਰ ਸਾਈਜ਼ ਦੀ ਬੋਤਲ ਵਾਸਤੇ ਢੁਕਵਾਂ ਇਹ ਸਟੈਂਡ ਕੰਮ ਕਰਨ ਵਿਚ ਬਹੁਤ ਹੀ ਸੁਖਾਲਾ ਹੈ ਅਤੇ ਇਸ ਨੂੰ ਫੋਲਡ ਕਰ ਕੇ ( CKD ) ਪੈਕ ਕੀਤਾ ਜਾ ਸਕਦਾ ਹੈ ਅਤੇ ਇੱਕ ਤੋਂ ਦੂਜੀ ਥਾਂ ਲਿਜਾਣਾ ਅਸਾਨ ਹੈ | ਉਨ੍ਹਾਂ ਕਿਹਾ ਸਟੈਂਡ ਦੇ 3 ਮਾਡਲ ਮਾਰਕੀਟ ਵਿਚ ਲਿਆਂਦੇ ਜਾ ਰਹੇ ਹਨ |