ਸਿੱਖ ਕੌਮ ਸ਼ਸ਼ਤਰਧਾਰੀ ਕਦੋ ਹੋਈ ? ਪੜ੍ਹੋ ਅੱਜ ਦੀ ਮਹਾਨਤਾ ! –/– ਸ਼੍ਰੀ ਹਰਿਮੰਦਰ ਸਾਹਿਬ ਤੋਂ ਹੁਮਕਨਾਮਾ ਅਤੇ Live ਕੀਰਤਨ ਸਰਵਣ ਕਰੋ-ਮਈ 15 , 2020
ਗੁਰੂ ਅਰਜਨ ਦੇਵ ਜੀ ਦੇ ਹੁਕਮ ਤੇ ਜਦੋ ਬਾਬਾ ਬੁੱਢਾ ਜੀ ਛੇਵੇਂ ਪਾਤਸ਼ਾਹ ਦੀ ਗੁਰ – ਗੱਦੀ ਗੁਰੂ ਹਰਗੋਬਿੰਦ ਜੀ ਨੂੰ ਦੇਣ ਲੱਗੇ ਤਾ ਉਨ੍ਹਾਂ ਰਵਾਇਤੀ ਮਰਯਾਦਾ ਦੇ ਨਾਲ ਸ੍ਰੀ ਸਾਹਿਬ ( ਕਿਰਪਾਨ ) ਧਾਰਨ ਕਰਨ ਦੀ ਇੱਛਾ ਪ੍ਰਗਟਾਈ | ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਕਿਰਪਾਨ ਸੌਂਪ ਕੇ ਗੁਰਗੱਦੀ ਤੇ ਬਿਰਾਜਮਾਨ ਕੀਤਾ | ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਜ਼ੁਲਮ ਦਾ ਟਾਕਰਾ ਕਰਨ ਲਈ ਗੁਰੂ ਹਰਗੋਬਿੰਦ ਜੀ ਨੇ ਦੋ ਕਿਰਪਾਨਾਂ ਧਾਰਨ ਕਰ ਕੇ ਮੀਰੀ – ਪੀਰੀ ਦਾ ਦਰਜ਼ਾ ਦਿੱਤਾ |ਇੱਕ ਨੂੰ ( ਮੀਰੀ ) ਰਾਜਸੀ ਸ਼ਕਤੀ ਅਤੇ ਦੂਜੀ ( ਪੀਰੀ ) ਨੂੰ ਰੂਹਾਨੀ ਸ਼ਕਤੀ ਦਾ ਪ੍ਰਤੀਕ ਦੱਸਿਆ | ਮੁਗਲਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਸ੍ਰੀ ਹਰਮਿੰਦਰ ਸਾਹਿਬ ਰੂਹਾਨੀਅਤ ਦੇ ਕੇਂਦਰ ਦੇ ਸਾਹਮਣੇ ਰਾਜਸੀ ਤਾਕਤ ਦੇ ਪ੍ਰਤੀਕ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਮੁਗਲ ਬਾਦਸ਼ਾਹਾਂ ਦੇ ਤਖਤ ਤੋਂ ਉਚਾ 12 ਫੁੱਟ ਦੀ ਉਚਾਈ ਤੇ ਆਸਨ ਸਜਾ ਕੇ ਅਤੇ ਦਸਤਾਰ ਉਪਰ ਕਲਗੀ ਲਾ ਕੇ ਦਰਬਾਰ ਲਾਉਣੇ ਆਰੰਭ ਕੀਤੇ ਅਤੇ ਘੋੜੇ ਦੀ ਸਵਾਰੀ ਅਤੇ ਸ਼ਿਕਾਰ ਕੀਤੇ | ਉਨ੍ਹਾਂ 700 ਘੋੜ- ਸਵਾਰਾਂ ਦੀ ਫੌਜ ਤਿਆਰ ਕੀਤੀ ਅਤੇ ਸਿੱਖਾਂ ਨੂੰ ਹਥਿਆਰਾਂ ਦੀ ਟਰੇਨਿੰਗ ਦੇਣੀ ਆਰੰਭ ਕਰ ਕੇ ਗੱਤਕੇ ਦੀ ਅਰੰਭਤਾ ਕੀਤੀ ( ਇਹ ਸਾਰਾ ਕੁਝ ਉਸ ਸਮੇ ਸਿਰਫ ਮੁਗਲ ਬਾਦਸ਼ਾਹ ਹੀ ਕਰ ਸਕਦੇ ਸਨ ) ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਹਥਿਆਰਾਂ ਦੀ ਭੇਟਾ ਲੈ ਕੇ ਆਇਆ ਕਰਨ | ਗੁਰੂ ਹਰਗੋਬਿੰਦ ਸਾਹਿਬ ਵਲੋਂ ਸਿੱਖਾਂ ਨੂੰ ਕਿਰਪਾਨ ਸੌਂਪ ਕੇ ਹਥਿਆਰਬੰਦ ਤਿਆਰ -ਬਰ -ਤਿਆਰ ਸਿੱਖ ਦਾ ਰੁਤਬਾ ਦਿੱਤਾ , ਜਿਥੋਂ ਸਿੱਖਾਂ ਨੇ ਸ਼ਸ਼ਤਰਧਾਰੀ ਹੋ ਕੇ ਮੁਗਲ ਸਾਮਰਾਜ ਅਤੇ ਜ਼ਾਲਮਾਂ ਨਾਲ ਟੱਕਰ ਲਈ |
ਅੱਜ ਦੇ ਸ਼ੁਭ ਦਿਹਾੜੇ ਤੇ ਗੁਰੂ ਹਰਗੋਬਿੰਦ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਅਤੇ ਸਿੱਖ ਕੌਮ ਨੂੰ ਸ਼ਸਤਰਧਾਰੀ ਹੋਣ ਦੀ ਮਰਯਾਦਾ ਆਰੰਭ ਹੋਈ | ਅੱਜ ਗੁਰਤਾ – ਗੱਦੀ ਦਿਵੱਸ ਦੀ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ |===============
=========================================================
Live – ਸ਼੍ਰੀ ਹਰਿਮੰਦਰ ਸਾਹਿਬ ਤੋਂ ਹੁਮਕਨਾਮਾ ਅਤੇ ਕੀਰਤਨ ਸਰਵਣ ਕਰੋ-ਮਈ 15 .
ਇਹ ਲਿੰਕ ਟੱਚ ਕਰ ਕੇ — OFT7YF6Q
ਬੇਨਤੀ — ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ ਪ੍ਰਸਾਰਣ ਹੁੰਦੀ ਗੁਰਬਾਣੀ LIVE ਸਰਵਣ ਕਰਨ ਲਈ ਹੋਰ ਸੰਗਤਾਂ ਨੂੰ
newspunjab.net ਦੀ ਇਹ ਸੂਚਨਾ ਅੱਗੇ ਭੇਜਣ FORWARD ਦੀ ਸੇਵਾ ਕਰੋ ਜੀ !=====================