ਅਕਾਲੀ ਆਗੂ ਕ੍ਰਿਪਾਲ ਸਿੰਘ ਘੁਡਾਣੀ ਵਲੋ ਪਹਿਲਗਾਮ ਅੱਤਵਾਦੀ ਹਮਲੇ ਦੀ ਕਰੜੀ ਨਿੰਦਾ
ਨਿਊਜ਼ ਪੰਜਾਬ
25 ਅਪ੍ਰੈਲ 2025
ਪੰਜਾਬ ਦੇ ਸੀਨੀਅਰ ਅਕਾਲੀ ਲੀਡਰ ਅਤੇ ਉੱਘੇ ਸ਼ਹਿਤਕਾਰ ਸ: ਕ੍ਰਿਪਾਲ ਸਿੰਘ ਘੁਡਾਣੀ ਨੇ ਇੱਕ ਲਿੱਖਤੀ ਬਿਆਨ ਰਾਹੀਂ ਜੰਮੂ ਕਸ਼ਮੀਰ ਪਹਿਲਗਾਮ ਵਿੱਚ ਹੋਏ ਆਤੰਕਵਾਦੀ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ । ਇਸ ਘਿਣੌਨੀ ਹਰਕਤ ਨੇ 1947 ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਹੈ। ਜਿਸ ਵਿੱਚ ਲੱਖਾਂ ਬੇਕਸੂਰ ਲੋਕਾਂ ਦਾ ਕਤਲ ਕੀਤਾ ਗਿਆ ਸੀ ਜਿਸ ਦਾ ਖਮਿਆਜ਼ਾ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੇ ਭੁਗਤਿਆ ਹੈ ਤੇ ਸ਼ਰਾਰਤਾਂ ਕਰਾਉਣ ਵਾਲੇ ਲੀਡਰਾਂ ਨੇ ਸਰਕਾਰਾਂ ਦਾ ਅਨੰਦ ਮਾਣਿਆ ਹੈ। ਇਹ ਹਮਲਾ ਵੀ ਉਸੇ ਕੜੀ ਦਾ ਨਤੀਜ਼ਾ ਹੈ। ਇਸ ਹਮਲੇ ਤੋ ਇੰਝ ਜਾਪਦਾ ਹੈ ਕਿ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਜੀ ਕਤਲ ਹੋਏ ਹਨ ਇਹਨਾਂ ਕਤਲਾਂ ਵਿੱਚ ਉਸੇ ਤਰਾਂ ਦੀ ਵਰਤੋਂ ਕੀਤੀ ਗਈ ਹੈ, ਸਿਰ ਵਿੱਚ ਗੋਲੀਆਂ ਮਾਰਕੇ। ਇਸਦੀ ਪੜਤਾਲ ਦੇਸ਼ ਦੇ ਗ੍ਰਿਹ ਮੰਤਰੀ ਜੀ ਅਤੇ ਪ੍ਰਧਾਨ ਮੰਤਰੀ ਜੀ ਨੂੰ ਕਰਾਉਣੀ ਚਾਹੀਦੀ ਹੈ ਕਿ ਇਸ ਪਿੱਛੇ ਭਾਰਤ ਵਿੱਚ ਰਹਿੰਦਿਆਂ ਪਾਰਟੀਆਂ ਦਾ ਹੱਥ ਤਾਂ ਨਹੀਂ ਹੈ। ਇਸਦੀ ਪੂਰੀ ਗੀਹਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਵਾਸਤੇ ਕਿਸੇ ਵਿਅਕਤੀ ਵਲੋਂ ਦੇਸ਼ ਦੇ ਨਾਲ ਗੱਦਾਰੀ ਕਰਨ ਦਾ ਹੌਂਸਲਾ ਨਾ ਹੋਵੇ। ਜੇਕਰ ਇਸਦੀ ਇਮਾਨਦਾਰੀ ਨਾਲ ਪੜਤਾਲ ਕਰਾਈ ਜਾਵੇ ਤਾਂ ਅਸਲ ਸੱਚਾਈ ਸਾਹਮਣੇ ਆ ਜਾਵੇਗੀ। ਭਾਰਤ ਵਿੱਚ ਨਾ ਲੜਾਈ ਹਿੰਦੂ ਦੀ ਹੈ ਨਾ ਸਿੱਖ ਦੀ ਨਾ ਹੀ ਮੁਸਲਮਾਨ ਦੀ ਸਭ ਭਰਾਵਾਂ ਵਾਂਗ ਰਹਿ ਰਹੇ ਹਨ। ਇਹ ਓਹਨਾ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਇਸ ਲਈ ਇਹੋ ਜਿਹੀਆਂ ਘਿਨੌਣੀਆਂ ਹਰਕਤਾਂ ਕਰ ਰਹੇ ਹਨ ਸੋ ਇਸਦੀ ਜਾਂਚ ਕਰਕੇ ਇਹੋ ਜਿਹੇ ਲੋਕਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ।