ਕੈਨੇਡਾ ਪੁਲਿਸ ਨੇ ਹਰਸਿਮਰਤ ਕੌਰ ਰੰਧਾਵਾ ਦੇ ਕਾਤਲਾਂ ਦੀ ਪਛਾਣ ਕੀਤੀ – ਹੈਮਿਲਟਨ ਪੁਲੀਸ ਨੇ ਵਾਰਦਾਤ ਲਈ ਵਰਤੀਆਂ ਦੋਵੇਂ ਕਾਰਾਂ ਕਬਜ਼ੇ ਵਿੱਚ ਲਈਆਂ
ਕੈਨੇਡਾ : ਹੈਮਿਲਟਨ ਪੁਲੀਸ ਨੇ ਹਰਸਿਮਰਤ ਕੌਰ ਰੰਧਾਵਾ (21) ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਬੇਕਸੂਰ ਵਿਦਿਆਰਥਣ ਰੰਧਾਵਾ ਦੀ 17 ਅਪਰੈਲ ਨੂੰ ਉਂਟਾਰੀਓ ਵਿਚ ਕੰਮ ਤੋਂ ਘਰ ਜਾਂਦਿਆਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਵਿਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਪੁਲੀਸ ਨੇ ਵਾਰਦਾਤ ਲਈ ਵਰਤੀਆਂ ਦੋਵੇਂ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਹਨ। ਚਿੱਟੇ ਰੰਗ ਦੀ ਹੁੰਡਈ ਅਲਾਂਟਰਾ ਅਤੇ ਕਾਲੇ ਰੰਗ ਦੀ ਮਰਸੀਡੀਜ਼ ਦੀ ਫੌਰੈਂਸਿਕ ਜਾਂਚ ਦੌਰਾਨ ਪੁਲੀਸ ਨੇ ਕਾਤਲਾਂ ਵਿਰੁੱਧ ਠੋਸ ਸਬੂਤ ਇਕੱਤਰ ਕੀਤੇ ਹਨ।
ਅਧਿਕਾਰੀਆਂ ਅਨੁਸਾਰ ਘਟਨਾ ਸਥਾਨ ਦੁਆਲੇ ਸੀਸੀਟੀਵੀ ਕੈਮਰਿਆਂ ‘ਚੋਂ ਕਾਰਾਂ ਦੀ ਪਛਾਣ ਕਰਕੇ ਚਿੱਟੀ ਕਾਰ ਤਾਂ ਘਟਨਾ ਦੇ ਅਗਲੇ ਦਿਨ ਟਰਾਂਟੋਂ ਤੋਂ ਫੜ ਲਈ ਸੀ, ਪਰ ਕਾਲੀ ਕਾਰ ਤੀਜੇ ਦਿਨ ਹੈਮਿਲਟਨ ਤੋਂ ਫੜੀ ਗਈ। ਦੋਵਾਂ ਕਾਰਾਂ ‘ਚੋਂ ਇਕੱਤਰ ਕੀਤੀ ਜਾਣਕਾਰੀ ਦੇ ਅਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਨੇ ਦੋਸ਼ੀਆਂ ਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ ਹੈ, ਪੁਲੀਸ ਨੇ ਕਿਹਾ ਕਿ ਹਰਸਿਮਰਤ ਕੌਰ ਰੰਧਾਵਾ ਦੋਸ਼ੀਆਂ ਦੇ ਨਿਸ਼ਾਨੇ ‘ਤੇ ਨਹੀਂ ਸੀ, ਪਰ ਉਨ੍ਹਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣੀ।
ਪੁਲਿਸ ਵੱਲੋਂ ਜਾਰੀ ਜਾਣਕਾਰੀ
UPDATE: Harsimrat Randhawa homicide
Hamilton Police have recovered a white Hyundai Elantra and black Mercedes SUV believed to be involved in the shooting death of 21-year-old Harsimrat Randhawa on April 17, 2025.
Harsimrat was shot and killed while she stood near a bus stop at the intersection of Upper James Street and South Bend Road in Hamilton.
Since then, Hamilton Police investigators have spoken to a number of witnesses and collected hours of CCTV from the area.
With Toronto Police Service’s assistance, the white Hyundai Elantra was recovered on April 20 in a residential area in northwest Toronto. The vehicle was towed to Hamilton for forensic examination.
On April 21, Hamilton Police also executed a search warrant at a central Hamilton residence and recovered the black Mercedes SUV. Forensic investigators are searching the car for evidence.
Investigators have narrowed down the pool of people who are associated to these two vehicles. We encourage those involved in the April 17 incident to contact a lawyer and turn themselves in to Hamilton Police.
Hamilton Police would like to thank everyone who has come forward to assist with the investigation and provide important details.
If you have any information that you believe could assist police with this investigation, please contact Detective Alex Buck at 905-546-4123.
To provide information anonymously call Crime Stoppers at 1-800-222-8477 or submit your anonymous tips online at http://www.crimestoppershamilton.com