ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਚਾਰੇ ਜ਼ੋਨਾਂ ਵਿੱਚ ਵਿਸ਼ੇਸ਼ ਕੈਸ਼ ਕਾਊਂਟਰ ਸ਼ੁਰੂ
ਲੋਕਾਂ ਨੂੰ ਸਹੂਲਤ ਦੇਣ ਹਿੱਤ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਚਾਰੇ ਜ਼ੋਨਾਂ ਵਿੱਚ ਵਿਸ਼ੇਸ਼ ਕੈਸ਼ ਕਾਊਂਟਰ ਚਲਾਏ
-31 ਮਈ ਤੋਂ ਪਹਿਲਾਂ ਇਕਮੁਸ਼ਤ ਟੈਕਸ ਜਮ•ਾਂ ਕਰਾਉਣ ‘ਤੇ ਵਿਆਜ਼ ਅਤੇ ਪਨੈਲਟੀ ਤੋਂ ਛੋਟ ਅਤੇ 10 ਫੀਸਦੀ ਰਿਬੇਟ ਵੀ ਮਿਲਦੀ-ਕਮਿਸ਼ਨਰ
ਲੁਧਿਆਣਾ, 13 ਮਈ (ਨਿਊਜ਼ ਪੰਜਾਬ )-ਲੋਕਾਂ ਨੂੰ ਉਨ•ਾਂ ਦਾ ਪ੍ਰਾਪਰਟੀ ਟੈਕਸ ਭਰਾਉਣ ਵਿੱਚ ਹੋਰ ਸਹੂਲਤ ਮੁਹੱਈਆ ਕਰਾਉਂਦਿਆਂ ਨਗਰ ਨਿਗਮ ਲੁਧਿਆਣਾ ਨੇ ਚਾਰੇ ਜ਼ੋਨਾਂ ਦੇ ਸੁਵਿਧਾ ਸੈਂਟਰਾਂ ਵਿੱਚ ਮਿਤੀ 14 ਮਈ, 2020 ਤੋਂ ਵਿਸ਼ੇਸ਼ ਕੈਸ਼ ਕਾਊਂਟਰ ਖੋਲ• ਦਿੱਤੇ ਹਨ, ਜੋ ਕਿ ਸਵੇਰੇ 9 ਵਜੇ ਤੋਂ ਦੁਪਹਿਰ 1.30 ਵਜੇ ਤੱਕ ਖੁੱਲ•ੇ ਰਿਹਾ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਕਾਰਨ ਮਿਤੀ 23 ਮਾਰਚ, 2020 ਤੋਂ ਪਬਲਿਕ ਡੀਲਿੰਗ ਬਿਲਕੁਲ ਬੰਦ ਕੀਤੀ ਹੋਈ ਸੀ। ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦਾ ਬਕਾਇਆ ਮਿਤੀ 31 ਮਈ, 2020 ਤੋਂ ਪਹਿਲਾਂ ਇਕਮੁਸ਼ਤ ਜਮ•ਾਂ ਕਰਵਾਉਣ ‘ਤੇ ਵਿਆਜ ਅਤੇ ਪਨੈਲਟੀ ਤੋਂ ਛੋਟ ਦੇ ਨਾਲ-ਨਾਲ 10 ਫੀਸਦੀ ਰਿਬੇਟ ਵੀ ਦਿੱਤੀ ਗਈ ਹੈ।
ਉਨ•ਾਂ ਕਿਹਾ ਕਿ ਆਮ ਲੋਕਾਂ ਨੂੰ ਸਹੂਲਤ ਦੇਣ ਲਈ ਹੀ ਨਗਰ ਨਿਗਮ ਦੇ ਚਾਰੇ ਜ਼ੋਨਾਂ ਵਿੱਚ ਵਿਸ਼ੇਸ਼ ਕੈਸ਼ ਕਾਊਂਟਰ ਸ਼ੁਰੂ ਕੀਤੇ ਗਏ ਹਨ। ਉਨ•ਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪ੍ਰਾਪਰਟੀ ਟੈਕਸ ਅਤੇ ਪਾਣੀ ਸੀਵਰੇਜ ਦਾ ਬਕਾਇਆ ਜਮ•ਾਂ ਕਰਵਾਉਣ। ਜੇਕਰ ਸੁਵਿਧਾ ਸੈਂਟਰਾਂ ‘ਤੇ ਟੈਕਸ ਜਮ•ਾਂ ਕਰਵਾਉਣਾ ਹੋਵੇ ਤਾਂ ਪੰਜਾਬ ਸਰਕਾਰ ਵੱਲੋਂ ਕੋਵਿਡ 19 ਤੋਂ ਬਚਾਅ ਲਈ ਜਾਰੀ ਹਦਾਇਤਾਂ, ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਲਗਾਉਣਾ, ਹੱਥਾਂ ਨੂੰ ਸਾਬਣ ਨਾਲ ਅਤੇ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਆਦਿ, ਦੀ ਪਾਲਣਾ ਯਕੀਨੀ ਤੌਰ ‘ਤੇ ਕੀਤੀ ਜਾਵੇ।