ਪ੍ਰਧਾਨ ਮੰਤਰੀ ਨੇ ਕੋਰੋਨਾ ਮਹਾਂਮਾਰੀ ਵਿੱਚ ਜੂਝ ਰਹੇ ਦੇਸ਼ ਵਾਸੀਆਂ ਨੂੰ ਮਜ਼ਬੂਤ ਕਰਨ ਲਈ ਦਿੱਤਾ 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕੇਜ਼ -ਲਾਕ-ਡਾਊਨ ਦੇ ਚੋਥੇ ਚਰਨ ਦਾ ਐਲਾਨ 18 ਮਈ ਤੋਂ ਪਹਿਲਾ

ਨਿਊਜ਼ ਪੰਜਾਬ 

ਨਵੀ ਦਿੱਲੀ 12 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਵਿੱਚ ਜੂਝ ਰਹੇ ਦੇਸ਼ ਵਾਸੀਆਂ ਨੂੰ  ਮਜ਼ਬੂਤ ਕਰਨ ਲਈ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ਼ ਦੇਣ ਦਾ ਐਲਾਨ ਕੀਤਾ ਹੈ | ਅੱਜ ਦੇਸ਼ ਵਾਸੀਆਂ ਨੂੰ ਸੰਬੋਧਿਨ ਕਰਦਿਆਂ ਉਨ੍ਹਾਂ ਇਹ ਐਲਾਨ ਕਰਦੇ ਹੋਏ ਕਿਹਾ ਕਿ ਪੈਕੇਜ਼ ਦੀ ਰਕਮ ਪਹਿਲੇ ਪੈਕੇਜ਼ ਸਮੇਤ ਹੋਏਗੀ ਜਿਸ ਦਾ ਵੇਰਵਾ ਆਉਂਦੇ ਦਿਨਾਂ ਵਿੱਚ ਦੇਸ਼ ਦੇ ਵਿਤ ਮੰਤਰੀ ਐਲਾਨ ਕਰਨਗੇ | ਇਸ ਪੈਕੇਜ਼ ਵਿੱਚ ਹਰ ਵਰਗ ਦਾ ਧਿਆਨ ਰਖਿਆ ਗਿਆ ਹੈ |ਉਨ੍ਹਾਂ ਕਿਹਾ ਕਿ ਇਹ ਪੈਕੇਜ਼ 20 – 20 -20 ( 20 ਲੱਖ ਕਰੋੜ ਰੁਪਏ 2020 ) ਦੇਸ਼ ਨੂੰ ਵਿਕਾਸ ਲਈ ਨਵੀ ਗਤੀ ਦੇਵੇਗਾ | ਉਨ੍ਹਾਂਦੇਸ਼ ਵਾਸੀਆਂ ਨੂੰ ਦੇਸ਼ ਵਿੱਚ ਬਣੀਆਂ ਵਸਤੂਆਂ ਨੂੰ ਮੋਹ ਕਰਨ ਲਈ ਕਿਹਾ |
ਦੇਸ਼ ਵਿੱਚ ਲਾਕ-ਡਾਊਨ ਦੇ ਚੋਥੇ ਚਰਨ ਦਾ ਐਲਾਨ 18 ਮਈ ਤੋਂ ਪਹਿਲਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਦੀ ਸਲਾਹ ਨਾਲ ਇਹ ਚੋਥਾ ਪੜਾਅ ਨਵੇਂ ਰੂਪ – ਰੰਗ ਵਾਲਾ ਹੋਵੇਗਾ   

                                                              ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੇ ਵਿਚਕਾਰ ਚੌਥੀ ਵਾਰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ‘ਸਵੈ-ਨਿਰਭਰ ਭਾਰਤ ਮੁਹਿੰਮ’ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਇਸ ਲਈ  ਉਕਤ ਪੈਕੇਜ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ ਤੋਂ ਕੁਝ ਦਿਨਾਂ ਲਈ ਕਦਮ-ਦਰ-ਕਦਮ ਦੇਸ਼ ਦੇ ਸਾਹਮਣੇ ਪੈਕੇਜ ਦਾ ਵਿਸਥਾਰਤ ਵੇਰਵਾ ਰੱਖਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ 20 ਕਰੋੜ ਰੁਪਏ ਦਾ ਇਹ ਸਵੈ-ਨਿਰਭਰ ਭਾਰਤ ਮੁਹਿੰਮ ਪੈਕੇਜ ਦੇਸ਼ ਦੇ ਕੁਲ ਜੀਡੀਪੀ ਦਾ ਲਗਭਗ 10% ਹੈ।