ਬੁਕਿੰਗ ਖੁਲਦਿਆਂ ਹੀ 10 ਮਿੰਟ ਵਿਚ ਹੋਈਆਂ ਕਈ ਗੱਡੀਆਂ ਫੁਲ – ਕੱਲ ਤੋਂ ਚੱਲਣਗੀਆਂ 15 ਟ੍ਰੇਨਾਂ ਅਪ- ਡਾਊਨ ਟ੍ਰੇਨਾਂ
ਨਿਊਜ਼ ਪੰਜਾਬ
ਨਵੀ ਦਿੱਲੀ , 11 ਮਈ – ਭਾਰਤੀ ਰੇਲਵੇ ਵਲੋਂ ਕੱਲ 12 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਰੇਲ ਸੇਵਾ ਲਈ ਲੋਕ ਐਨੀ ਤੇਜੀ ਨਾਲ ਬੂਕਿਂਗ ਕਰਨ ਲਈ ਅਗੇ ਆਏ ਕਿ ਰੇਲਵੇ ਦੀ ਬੁਕਿੰਗ ਸਾਈਟ ਕਈ ਵਾਰ ਬੈਠੀ ਪਰ ਫਿਰ ਵੀ ਕਈ ਟ੍ਰੇਨਾਂ ਦੀ ਬੁਕਿੰਗ ਸਿਰਫ 10 ਮਿੰਟ ਵਿਚ ਪੂਰੀ ਹੋ ਗਈ | ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦੇ ਕਈ ਇਲਾਕਿਆਂ ਵਿਚ ਲੋਕ ਫਸੇ ਬੈਠੇ ਹਨ | ਰੇਲਵੇ ਵਲੋਂ ਕੱਲ ਤੋਂ 15 ਟ੍ਰੇਨਾਂ ਅਪ- ਡਾਊਨ ਰੂਟਾਂ ਤੇ ਚਲਾਈਆਂ ਜਾ ਰਹੀਆਂ ਹਨ |