ਕਲ ਤੋਂ ਆਰੰਭ ਹੋਵੇਗੀ ਰੇਲ ਸੇਵਾ – ਰੇਲਵੇ ਨੇ ਕੀਤੀਆਂ ਵਡੀਆਂ ਤਬਦੀਲੀਆਂ – ਪੜ੍ਹੋ ਵਿਸਥਾਰ ਨਾਲ
ਨਿਊਜ਼ ਪੰਜਾਬ
ਨਵੀ ਦਿੱਲੀ ,ਕਲ 12 ਮਈ ਤੋਂ ਭਾਰਤ ਸਰਕਾਰ ਨੇ ਦੇਸ਼ ਭਰ ਦੇ ਪਰਵਾਸੀ ਮਜ਼ਦੂਰਾਂ ਨੂੰ 300 ਰੇਲ ਗੱਡੀਆਂ ਰਾਹੀਂ 5 ਦਿਨਾਂ ਵਿਚ ਆਪੋ ਆਪਣੇ ਘਰ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ ,ਰੇਲ ਮੰਤਰਾਲੇ ਵਲੋਂ ਕਲ ਤੋਂ ਹੀ 30 ਯਾਤਰੂ ਟ੍ਰੇਨਾਂ ਆਮ ਜਨਤਾ ਵਾਸਤੇ ਆਰੰਭ ਕਰਨ ਦਾ ਐਲਾਨ ਕੀਤਾ ਹੈ | ਰੇਲ ਮੰਤਰੀ ਨੇ ਆਪਣੇ ਟਵੀਟ ਵਿਚ ਸਾਰੀਆਂ ਰਾਜ ਸਰਕਾਰਾਂ ਨੂੰ ਕਿਹਾ ਕਿ ਆਪੋ ਆਪਣੇ ਸੂਬਿਆਂ ਦੇ ਨਾਗਰਿਕਾਂ ਨੂੰ ਵਾਪਸ ਬਲਾਉਣ ਲਈ ਹਾਮੀ ਭਰਨ ਰੇਲਵੇ 300 ਕਿਰਤੀ ਵਿਸ਼ੇਸ਼ ਗੱਡੀਆਂ ਰਾਹੀਂ 12 ਮਈ ਤੋਂ 16 ਮਈ ਤਕ ਮਜ਼ਦੂਰਾਂ ਨੂੰ ਲਿਆਉਣਾ ਚਾਹੁੰਦਾ ਹੈ |ਕਲ ਦਿੱਲੀ ਤੋਂ 15 – 15 ਅੱਪ -ਡਾਊਨ ਟ੍ਰੇਨਾਂ ਵੱਖ ਵੱਖ ਸਟੇਸ਼ਨਾਂ ਲਈ ਆਰੰਭ ਕੀਤੀਆਂ ਜਾ ਰਹੀਆਂ ਹਨ | ਸੂਤਰਾਂ ਅਨੁਸਾਰ ਕਿਰਤੀ ਵਿਸ਼ੇਸ਼ ਗੱਡੀਆਂ ਵਿਚ 1200 ਦੀ ਥਾ 1700 ਯਾਤਰੂ ਲਿਜਾਏ ਜਾਣਗੇ | ਹੁਣ ਕਿਰਤੀ ਵਿਸ਼ੇਸ਼ ਗੱਡੀਆਂ ਇਕ ਸਟੇਸ਼ਨ ਦੀ ਥਾ 3 ਸਟੇਸ਼ਨਾਂ ਤੇ ਰੋਕੀ ਜਾ ਸਕੇਗੀ |ਰੇਲਵੇ ਵਲੋਂ 1 ਮਈ ਤੋਂ ਹੁਣ ਤੱਕ 468 ਰੇਲ ਗੱਡੀਆਂ ਰਾਹੀ 5 ਯਾਤਰੂ ਮਜ਼ਦੂਰ ਆਪਣੇ ਘਰਾਂ ਵਿਚ ਪਹੁੰਚ ਚੁਕੇ ਹਨ |